ਫ਼ੌਜ ਵਿਚ ALH Dhruv ਹੈਲੀਕਾਪਟਰ ਦੇ ਸੰਚਾਲਨ ’ਤੇ ਰੋਕ, ਲਗਾਤਾਰ ਵਾਪਰ ਰਹੇ ਹਾਦਸਿਆਂ ਕਾਰਨ ਲਿਆ ਫ਼ੈਸਲਾ
Published : May 6, 2023, 1:53 pm IST
Updated : May 6, 2023, 1:53 pm IST
SHARE ARTICLE
Indian Army grounds ALH Dhruv chopper fleet
Indian Army grounds ALH Dhruv chopper fleet

ਫ਼ੌਜ ਨੇ ਅਪਣੇ ਸਾਰੇ 191 ਧਰੁਵ ਹੈਲੀਕਾਪਟਰਾਂ ਦਾ ਸੰਚਾਲਨ ਇਕ ਮਹੀਨੇ ਲਈ ਬੰਦ ਕੀਤਾ


ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਏ.ਐਲ.ਐਚ. ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਮਗਰੋਂ ਰੱਖਿਆ ਵਿਭਾਗ ਨੇ ਫ਼ੌਜ ਵਿਚ ਇਸ ਦੇ ਸੰਚਾਲਨ ’ਤੇ ਰੋਕ ਲਗਾ ਦਿਤੀ ਹੈ। ਭਾਰਤੀ ਫ਼ੌਜ ਦਾ ਧਰੁਵ ਹੈਲੀਕਾਪਟਰ ਵੀਰਵਾਰ ਨੂੰ ਕਿਸ਼ਤਵਾੜ ਵਿਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਦੋ ਪਾਇਲਟ ਅਤੇ ਇਕ ਟੈਕਨੀਸ਼ੀਅਨ ਨੂੰ ਗੰਭੀਰ ਸੱਟਾਂ ਲਗੀਆਂ ਸਨ। ਉਨ੍ਹਾਂ ਨੂੰ ਊਧਮਪੁਰ ਦੇ ਕਮਾਂਡ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਰੱਖਿਆ ਵਿਭਾਗ ਨੇ ਸਾਵਧਾਨੀ ਵਜੋਂ ਧਰੁਵ ਹੈਲੀਕਾਪਟਰ ਦੀ ਉਡਾਣ ’ਤੇ ਅਸਥਾਈ ਰੋਕ ਲਗਾ ਦਿਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫ਼ੌਜ ਨੇ ਅਪਣੇ ਸਾਰੇ 191 ਧਰੁਵ ਹੈਲੀਕਾਪਟਰਾਂ ਦਾ ਸੰਚਾਲਨ ਇਕ ਮਹੀਨੇ ਲਈ ਬੰਦ ਕੀਤਾ ਹੈ।

ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਰੌਸ਼ਨ ਕੀਤਾ ਨਾਮ, ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 'ਚ ਜਿੱਤੇ ਚਾਰ ਤਮਗ਼ੇ

ਭਾਰਤੀ ਫ਼ੌਜ ਦੇ ਉਤਰੀ ਕਮਾਨ ਦਫ਼ਤਰ ਨੇ ਅਪਣੇ ਬਿਆਨ ਵਿਚ ਕਿਹਾ, “ਆਰਮੀ ਏਵੀਏਸ਼ਨ ਕੋਰ ਦੇ ਹੈਲੀਕਾਪਟਰ ਨੇ ਤਕਨੀਕੀ ਖ਼ਰਾਬੀ ਕਾਰਨ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਇਲਾਕੇ ਵਿਚ ਮਾਰੂਆ ਨਦੀ ਦੇ ਕੰਢੇ ਸਾਵਧਾਨੀ ਵਜੋਂ ਲੈਂਡਿੰਗ ਕੀਤੀ ਸੀ। ਪਾਇਲਟਾਂ ਨੇ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਨੂੰ ਤਕਨੀਕੀ ਖ਼ਰਾਬੀ ਬਾਰੇ ਸੂਚਿਤ ਕੀਤਾ ਅਤੇ ਫਿਰ ਸਾਵਧਾਨੀ ਨਾਲ ਸਖ਼ਤ ਲੈਂਡਿੰਗ ਕਰਵਾਈ ਸੀ”।

ਇਹ ਵੀ ਪੜ੍ਹੋ: ਫੌਜ ਦੀਆਂ 17 ਉਡਾਣਾਂ ਅਤੇ ਜਹਾਜ਼ਾਂ ਦੇ 5 ਫੇਰਿਆਂ 'ਚ 3,862 ਭਾਰਤੀ ਸੂਡਾਨ ਤੋਂ ਵਾਪਸ ਲਿਆਂਦੇ

ਇਸ ਤੋਂ ਪਹਿਲਾਂ 8 ਮਾਰਚ ਨੂੰ ਮੁੰਬਈ ਤੋਂ ਨਿਯਮਤ ਉਡਾਣ 'ਤੇ ਨਿਕਲੇ ਭਾਰਤੀ ਜਲ ਸੈਨਾ ਦੇ ਏ.ਐਲ.ਐਚ ਧਰੁਵ ਦੀ ਅਰਬ ਸਾਗਰ 'ਚ ਐਮਰਜੈਂਸੀ ਲੈਂਡਿੰਗ ਹੋਈ ਸੀ। ਪਾਵਰ ਅਤੇ ਉਚਾਈ ਦੀ ਕਮੀ ਕਾਰਨ ਪਾਇਲਟ ਨੇ ਹੈਲੀਕਾਪਟਰ ਨੂੰ ਪਾਣੀ 'ਤੇ ਉਤਾਰ ਦਿਤਾ। ਤਕਨੀਕੀ ਤੌਰ 'ਤੇ ਇਸ ਨੂੰ ਡਿਚਿੰਗ ਕਿਹਾ ਜਾਂਦਾ ਹੈ, ਯਾਨੀ ਪਾਣੀ 'ਤੇ ਐਮਰਜੈਂਸੀ ਲੈਂਡਿੰਗ ਕਰਨਾ।

ਇਹ ਵੀ ਪੜ੍ਹੋ: ਜਾਪਾਨ 'ਚ ਆਏ ਭੂਚਾਲ ਨੇ ਮਚਾਈ ਤਬਾਹੀ, ਕਈ ਘਰ ਹੋਏ ਢਹਿ-ਢੇਰੀ

ਇਸ ਤੋਂ ਬਾਅਦ 26 ਮਾਰਚ ਨੂੰ ਵੀ ਇੰਡੀਅਨ ਕੋਸਟ ਗਾਰਡ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐਲ.ਐਚ.) ਧਰੁਵ ਮਾਰਕ III ਦੀ ਟੈਸਟ ਉਡਾਣ ਨੇ ਕੇਰਲ ਦੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਐਮਰਜੈਂਸੀ ਲੈਂਡਿੰਗ ਕੀਤੀ। ਲੈਂਡਿੰਗ ਦੇ ਸਮੇਂ ਹੈਲੀਕਾਪਟਰ 25 ਫੁੱਟ ਦੀ ਉਚਾਈ 'ਤੇ ਸੀ। ਇਸ ਘਟਨਾ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਹਾਲਾਂਕਿ, ਇਕ ਸਿਖਿਆਰਥੀ ਦਾ ਹੱਥ ਫਰੈਕਚਰ ਹੋ ਗਿਆ।

ਇਹ ਵੀ ਪੜ੍ਹੋ: ਨੋਇਡਾ : ਵਿਆਹ ਤੋਂ ਪਰਤ ਰਹੇ ਪਰਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ : ਪਤੀ-ਪਤਨੀ ਤੇ ਪੁੱਤਰ ਦੀ ਮੌਤ, 2 ਗੰਭੀਰ 

ਭਾਰਤੀ ਬਲਾਂ ਕੋਲ 300 ਧਰੁਵ ਹੈਲੀਕਾਪਟਰ

ਇਸ ਸਮੇਂ ਤਿੰਨੋਂ ਭਾਰਤੀ ਬਲਾਂ ਵਿਚ 300 ਤੋਂ ਵੱਧ ਧਰੁਵ ਹੈਲੀਕਾਪਟਰ ਸ਼ਾਮਲ ਹਨ। ਇਨ੍ਹਾਂ ਵਿਚੋਂ ਹਵਾਈ ਫ਼ੌਜ ਕੋਲ 70, ਫ਼ੌਜ ਕੋਲ 191 ਅਤੇ ਜਲ ਸੈਨਾ ਕੋਲ 14 ਹੈਲੀਕਾਪਟਰ ਹਨ। ਇਸ ਤੋਂ ਬਾਅਦ ਜਲ ਸੈਨਾ ਨੇ 11 ਅਤੇ ਫ਼ੌਜ ਨੇ 73 ਹੈਲੀਕਾਪਟਰਾਂ ਦਾ ਆਰਡਰ ਦਿਤਾ ਹੈ। ਕੋਸਟ ਗਾਰਡ ਵੀ ਧਰੁਵ ਹੈਲੀਕਾਪਟਰ ਦੀ ਵਰਤੋਂ ਕਰਦਾ ਹੈ। ਮੌਜੂਦਾ ਫਲੀਟ ਦੇ ਕੁੱਝ ਹੈਲੀਕਾਪਟਰਾਂ ਦੀ ਵਰਤੋਂ ਮੈਡੀਕਲ ਅਤੇ ਬਚਾਅ ਕਾਰਜਾਂ ਲਈ ਵੀ ਕੀਤੀ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement