
ਮੌਸਮ ਵਿਭਾਗ ਵਲੋਂ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਬਾਰਿਸ਼ ਦੀ ਜਾਰੀ ਕੀਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਰਾਸ਼ਟਰੀ...
ਨਵੀਂ ਦਿੱਲੀ : ਮੌਸਮ ਵਿਭਾਗ ਵਲੋਂ ਦਿੱਲੀ, ਉਤਰ ਪ੍ਰਦੇਸ਼, ਬਿਹਾਰ ਅਤੇ ਜੰਮੂ ਕਸ਼ਮੀਰ ਸਮੇਤ 13 ਰਾਜਾਂ ਵਿਚ ਮੋਹਲੇਧਾਰ ਬਾਰਿਸ਼ ਦੀ ਜਾਰੀ ਕੀਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਦੀਆਂ 89 ਟੀਮਾਂ ਨੂੰ ਹਾਈ ਅਲਰਟ 'ਤੇ ਰਖਿਆ ਗਿਆ ਹੈ। ਐਨਡੀਆਰਐਫ ਵਲੋਂ ਦਸਿਆ ਗਿਆ ਕਿ ਇਨ੍ਹਾਂ ਸੂਬਿਆਂ ਵਿਚ ਬਾਰਿਸ਼ ਦੌਰਾਨ ਹੜ੍ਹ ਦੇ ਸ਼ੱਕ ਵਾਲੇ ਇਲਾਕਿਆਂ ਵਿਚ 45 ਟੀਮਾਂ ਨੂੰ ਤਾਇਨਾਤ ਕਰ ਦਿਤਾ ਗਿਆ ਹੈ।
heavy rainਹੜ੍ਹ ਦੀ ਆਫ਼ਤ ਦੌਰਾਨ ਕਿਸੇ ਵੀ ਸੰਭਾਵਿਤ ਸਥਿਤੀ ਨਾਲ ਨਿਪਟਣ ਵਿਚ ਸਮਰੱਥ ਅਤੇ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਰਾਹਤ ਅਤੇ ਬਚਾਅ ਕਰਮੀਆਂ ਨੂੰ ਇਨ੍ਹਾਂ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਅਸਾਮ ਵਿਚ 12 ਟੀਮਾਂ, ਬਿਹਾਰ ਵਿਚ ਸੱਤ, ਗੁਜਰਾਤ, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ ਚਾਰ-ਚਾਰ ਟੀਮਾਂ ਅਤੇ ਅਰੁਣਾਚਲ ਪ੍ਰਦੇਸ਼ ਅਤੇ ਪੱਛਮ ਬੰਗਾਲ ਵਿਚ ਤਿੰਨ-ਤਿੰਨ ਟੀਮਾਂ ਭੇਜੀਆਂ ਗਈਆਂ ਹਨ।
heavy rain weatherਦਿੱਲੀ ਅਤੇ ਪੰਜਾਬ ਵਿਚ ਦੋ-ਦੋ ਟੀਮਾਂ ਅਤੇ ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਸਿਕਿੱਮ ਅਤੇ ਤ੍ਰਿਪੁਰਾ ਵਿਚ ਇਕ-ਇਕ ਟੀਮ ਭੇਜੀ ਗਈ ਹੈ। ਐਨਡੀਆਰਐਫ ਦੀਆਂ ਇਨ੍ਹਾਂ ਟੀਮਾਂ ਨੇ ਅਸਾਮ ਸਮੇਤ ਹੋਰ ਰਾਜਾਂ ਵਿਚ ਹੜ੍ਹ ਦੀ ਸ਼ੱਕ ਵਾਲੇ ਇਲਾਕਿਆਂ ਤੋਂ ਹੁਣ ਤਕ 13550 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜ ਦਿਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ਵਿਚ ਸਥਾਨਕ ਆਫ਼ਤ ਪ੍ਰਬੰਧਨ ਬੋਰਡਾਂ ਦੇ ਨਾਲ ਮਿਲ ਕੇ ਸਕੂਲ ਅਤੇ ਹੋਰ ਸਥਾਨਾਂ 'ਤੇ ਹੜ੍ਹ ਦੀ ਸਥਿਤੀ ਨਾਲ ਨਿਪਟਣ ਸਬੰਧੀ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।
rain ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 9 ਜੁਲਾਈ ਤਕ ਕੋਂਕਣ ਅਤੇ ਗੋਆ ਵਿਚ ਕੁੱਝ ਸਥਾਨਾਂ 'ਤੇ ਮੋਹਲੇਧਾਰ ਬਾਰਿਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜਦਕਿ ਮੱਧ ਮਹਾਰਸ਼ਟਰ, ਵਿਦਰਭ, ਛੱਤੀਸਗੜ੍ਹ, ਪੱਛਮ ਬੰਗਾਲ, ਗੁਜਰਾਤ, ਮਰਾਠਵਾੜਾ ਖੇਤਰ, ਤੇਲੰਗਾਨਾ, ਕਰਨਾਟਕ ਦੇ ਤੱਟੀ ਅਤੇ ਅੰਦਰੂਨੀ ਇਲਾਕਿਆਂ ਅਤੇ ਪੂਰਬ ਉਤਰ ਦੇ ਸਾਰੇ ਰਾਜਾਂ ਵਿਚ ਕੁੱਝ ਸਥਾਨਾਂ 'ਤੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
rain in mumbaiਮੌਸਮ ਵਿਭਾਗ ਨੇ ਤਾਮਿਲਨਾਡੂ, ਰਾਇਲਸੀਮਾ, ਤੱਟੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਿਚ ਕੁੱਝ ਸਥਾਨਾਂ 'ਤੇ ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਦਿੱਲੀ ਵਿਚ ਅਗਲੇ ਤਿੰਨ ਦਿਨਾਂ ਤਕ ਅੰਸ਼ਕ ਬੱਦਲ ਛਾਏ ਰਹਿਣ ਤੋਂ ਬਾਅਦ ਨੌਂ ਅਤੇ ਦਸ ਜੁਲਾਈ ਨੂੰ ਗਰਜ ਦੇ ਨਾਲ ਬਾਰਿਸ਼ ਦੀਆਂ ਬੌਛਾੜਾਂ ਮੌਸਮ ਨੂੰ ਖ਼ੁਸ਼ਗਵਾਰ ਬਣਾਉਣਗੀਆਂ। ਵਿਭਾਗ ਨੇ 11 ਜੁਲਾਈ ਨੂੰ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਤੂਫ਼ਾਨ ਅਤੇ ਤੇਜ਼ ਬਾਰਿਸ਼ ਦਾ ਸ਼ੱਕ ਜਤਾਇਆ ਹੈ।
weather
ਇਸੇ ਦੌਰਾਨ ਅਗਾਮੀ 11 ਜੁਲਾਈ ਤਕ ਰਾਸ਼ਟਰੀ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਸ਼ੁਕਰਵਾਰ ਨੂੰ ਜ਼ਿਆਦਾਤਰ ਤਾਪਮਾਨ 39 ਡਿਗਰੀ ਸੈਲਸੀਅਸ ਰਹਿਣ ਤੋਂ ਬਾਅਦ ਅੱਠ ਜੁਲਾਈ ਨੂੰ ਇਹ 40 ਡਿਗਰੀ ਸੈਲਸੀਅਸ ਤਕ ਪਹੁੰਚਣ ਦਾ ਅਨੁਮਾਨ ਹੈ।
weather reportਇਸ ਤੋਂ ਬਾਅਦ ਮਾਨਸੂਨ ਦੀ ਸਰਗਰਮੀ ਵਿਚ ਵਾਧੇ ਦਾ ਦੌਰ ਸ਼ੁਰੂ ਹੋਣ 'ਤੇ 9 ਤਰੀਕ ਤੋਂ ਜ਼ਿਆਦਾਤਰ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਦੇ 11 ਜੁਲਾਈ ਨੂੰ 36 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਉਮੀਦ ਹੈ।