
ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ ਹੈ- ਕੇਜਰੀਵਾਲ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਨੇ ਅੱਜ ਇਕ ਵੱਡਾ ਐਲਾਨ ਕੀਤਾ ਹੈ। ਦਰਅਸਲ ਉਹਨਾਂ ਨੇ ਕੋਰੋਨਾ ਕਾਰਨ ਆਪਣੇ ਪਰਿਵਾਰਕ ਮੈਂਬਰ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਨ ਲਈ ਹਰ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਉਹਨਾਂ ਨੇ ਇਕ ਸਮਾਜਿਕ ਸੁਰੱਖਿਆ ਯੋਜਨਾ ਅਤੇ ਇਕ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਹੈ।
Coronavirus
ਆਰਥਿਕ ਸਹਾਇਤਾ ਦਾ ਇਹ ਐਲਾਨ ਕਰਦੇ ਹੋਏ ਉਹਨਾਂ ਕਿਹਾ ਜਿਸ ਪਰਿਵਾਰ ਵਿਚ ਲੋਕਾਂ ਦੀ ਕੋਰੋਨਾ ਕਰ ਕੇ ਮੌਤ ਹੋਈ ਹੈ ਉਹਨਾਂ ਦੇ ਘਰ ਸਰਕਾਰ ਦੇ ਕਰਮਚਾਰੀ ਜਾਣਗੇ ਅਤੇ ਇਹ ਰਾਸ਼ੀ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੇ ਕੋਰੋਨਾ ਵਾਇਰਸ ਸੰਕਰਮਣ ਦੀਆਂ 4 ਲਹਿਰਾਂ ਦਾ ਸਾਹਮਣਾ ਕੀਤਾ ਹੈ। ਚੌਥੀ ਲਹਿਰ ਨੇ ਲਗਭਗ ਹਰ ਪਰਿਵਾਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਉਨ੍ਹਾਂ ਕਿਹਾ,''ਕਈ ਬੱਚੇ ਅਨਾਥ ਹੋਏ। ਕਈ ਪਰਿਵਾਰਾਂ ਨੇ ਘਰ ਦਾ ਇਕਮਾਤਰ ਕਮਾਊ ਮੈਂਬਰ ਗੁਆ ਦਿੱਤਾ।
ਇਹ ਵੀ ਪੜ੍ਹੋ - ਮਹਿੰਗਾਈ ਵਿਰੁੱਧ 8 ਜੁਲਾਈ ਨੂੰ ਹਾਈਵੇ ’ਤੇ ਰੋਸ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ
कोरोना में जिन परिवारों ने अपनों को खोया, ये वक्त उनके साथ खड़े होने का है। ऐसे सभी परिवारों के लिए आर्थिक सहायता योजना की शुरुआत । LIVE https://t.co/Yxoir4KlPz
— Arvind Kejriwal (@ArvindKejriwal) July 6, 2021
ਅਜਿਹੀ ਸਥਿਤੀ 'ਚ ਇਕ ਜ਼ਿੰਮੇਵਾਰ ਸਰਕਾਰ ਹੋਣ ਦੇ ਨਾਤੇ ਅਸੀਂ ਇਸ ਯੋਜਨਾ ਦੀ ਸੰਕਲਪਣਾ ਕੀਤੀ।'' ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਅਸੀਂ ਇਹ ਇੰਤਜ਼ਾਰ ਨਹੀਂ ਕਰਾਂਗੇ ਕਿ ਕੌਣ-ਕੌਣ ਆਨਲਾਈਨ ਅਪਲਾਈ ਕਰ ਰਿਹਾ ਹੈ ਸਗੋਂ ਅਸੀਂ ਉਨ੍ਹਾਂ ਦੇ ਘਰਾਂ ਤੱਕ ਖ਼ੁਦ ਜਾਵਾਂਗੇ ਅਤੇ ਲੋਕਾਂ ਦੀ ਮਦਦ ਕਰਾਂਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਜੋ ਲੋਕ ਇਸ ਕੰਮ ਲਈ ਪੀੜਤਾਂ ਦੇ ਘਰ ਜਾਣਗੇ
Arvind Kejriwal
ਇਹ ਵੀ ਪੜ੍ਹੋ - ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
ਉਹ ਕਾਗਜ਼ਾਂ ਨੂੰ ਚੈੱਕ ਕਰਨ ਜਾਣਗੇ ਉਹ ਉਹਨਾਂ ਵਿਚ ਨੁਕਸ ਨਾ ਕੱਢਣ ਉਹਨਾਂ ਨੂੰ ਹੋਰ ਪਰੇਸ਼ਾਨ ਨਾ ਕੀਤਾ ਜਾਵੇ। ਉਸ ਨੂੰ ਪੂਰੀ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਅਤੇ ਫਾਰਮ ਭਰਵਾਉਣ ਤੋਂ ਲੈ ਕੇ ਸਾਰੇ ਪੈਸੇ ਪੀੜਤਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਮੈਂਬਰਾਂ ਨੂੰ ਗਵਾਇਆ ਹੈ ਇਹ ਸਮਾਂ ਉਙਨਾਂ ਦੇ ਨਾਲ ਖੜ੍ਹਨ ਦਾ ਹੈ।