ਮੇਹੁਲ ਚੌਕਸੀ ਦੀ ਗ੍ਰਿਫ਼ਤਾਰੀ ਲਈ ਭਾਰਤ-ਐਂਟੀਗੁਆ ਵਿਚਾਲੇ ਹੋਈ ਹਵਾਲਗੀ ਸੰਧੀ
Published : Aug 6, 2018, 6:12 pm IST
Updated : Aug 6, 2018, 6:12 pm IST
SHARE ARTICLE
Mehul Choksi
Mehul Choksi

ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਹੁਣ ਜਲਦ ਹੀ ਉਹ ਭਾਰਤੀ ਅਧਿਕਾਰੀਆਂ ...

ਨਵੀਂ ਦਿੱਲੀ : ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਹੁਣ ਜਲਦ ਹੀ ਉਹ ਭਾਰਤੀ ਅਧਿਕਾਰੀਆਂ ਦੇ ਕਬਜ਼ੇ ਵਿਚ ਹੋਵੇਗਾ। ਇੱਥੋਂ ਭੱਜ ਕੇ ਉਸ ਨੇ ਕੈਰੀਬੀਆਈ ਦੇਸ਼ ਐਂਟੀਗੁਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ, ਜਿਸ ਦੇ ਨਾਲ ਹਵਾਲਗੀ ਸੰਧੀ ਨਹੀਂ ਸੀ। ਇਕ ਰਿਪੋਰਟ ਮੁਤਾਬਕ ਭਾਰਤ ਅਤੇ ਐਂਟੀਗੁਆ ਨੇ ਹਵਾਲਗੀ ਸੰਧੀ 'ਤੇ ਦਸਤਖ਼ਤ ਕਰ ਦਿਤੇ ਹਨ। ਅਜਿਹੇ ਵਿਚ ਹੁਣ ਚੋਕਸੀ ਨੂੰ ਆਸਾਨੀ ਨਾਲ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਥੋਂ ਭਾਰਤ ਲਿਆਂਦਾ ਜਾ ਸਕਦਾ ਹੈ।

Mehul ChoksiMehul Choksiਤੁਹਾਨੂੰ ਦਸ ਦਈਏ ਕਿ ਚੋਕਸੀ ਉਥੋਂ ਭਾਰਤ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਇਸ ਮਾਮਲੇ ਵਿਚ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚੋਕਸੀ ਐਂਟੀਗੁਆ ਵਿਚ ਮੌਜੂਦ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤੀ ਏਜੰਸੀਆਂ ਉਸ ਤਕ ਪਹੁੰਚਣ ਲਈ ਹਰ ਸੰਭਵ ਯਤਨ 'ਤੇ ਕੰਮ ਕਰ ਰਹੀਆਂ ਸਨ। ਹੁਣ ਭਾਰਤੀ ਏਜੰਸੀਆਂ ਨੂੰ ਅਪਣੇ ਯਤਨਾਂ ਵਿਚ ਕਾਮਯਾਬੀ ਮਿਲ ਗਈ ਹੈ। ਚੋਕਸੀ ਦੇ ਮਾਮਲੇ ਵਿਚ ਮਿਲੀ ਇਹ ਕਾਮਯਾਬੀ ਮੋਦੀ ਸਰਕਾਰ ਦੇ ਲਈ ਵੀ ਰਾਹਤ ਦੀ ਗੱਲ ਹੈ ਕਿਉਂਕਿ ਸਰਕਾਰ ਦੇ ਰਵੱਈਏ 'ਤੇ ਵਿਰੋਧੀ ਹਮਲਾਵਰ ਸੀ। ਮੇਹੁਲ ਚੋਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਹਾਸਲ ਕੀਤੀ ਹੋਈ ਹੈ।

Mehul ChoksiMehul Choksiਭਾਰਤੀ ਵਿਦੇਸ਼ ਮੰਤਰਾਲਾ ਵਲੋਂ ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਹਵਾਲਗੀ ਸੰਧੀ 1962 ਦੇ ਪ੍ਰਾਵਧਾਨ ਐਂਟੀਗੁਆ ਏਂਡ ਬਰਬੁਡਾ 'ਤੇ ਵੀ ਲਾਗੂ ਹੋਣਗੇ। ਇਸ ਤੋਂ ਪਹਿਲਾਂ ਐਂਟੀਗੁਆ ਨੇ ਕਿਹਾ ਸੀ ਕਿ ਦੋਹੇ ਦੇਸ਼ਾਂ ਦੇ ਰਾਸ਼ਟਰ ਮੰਡਲ ਦਾ ਮੈਂਬਰ ਹੋਣ ਦੇ ਨਾਤੇ ਉਸ ਦੇ ਕਾਨੂੰਨ ਵਿਚ ਚੋਕਸੀ ਦੀ ਹਵਾਲਗੀ ਦਾ ਸਕੋਪ ਹੈ, ਭਲੇ ਹੀ ਦੋਵੇਂ ਦੇਸ਼ਾਂ ਦੇ ਵਿਚਕਾਰ ਹਵਾਲਗੀ ਸੰਧੀ ਨਾ ਹੋਵੇ। ਹਾਲ ਹੀ ਵਿਚ ਐਂਟੀਗੁਆ ਸਰਕਾਰ ਵਲੋਂ ਦਸਿਆ ਗਿਆ ਸੀ ਕਿ ਭਾਰਤ ਵਲੋਂ ਪੁਲਿਸ ਕਲੀਅਰੈਂਸ ਮਿਲਣ ਤੋਂ ਬਾਅਦ ਹੀ ਭਗੌੜੇ ਕਾਰੋਬਾਰੀ ਨੂੰ ਨਾਗਰਿਕਤਾ ਦਿਤੀ ਗਈ। 

Mehul ChoksiMehul Choksiਐਂਟੀਗੁਆ ਸਰਕਾਰ ਦੀ ਸਿਟੀਜ਼ਨਸ਼ਿਪ ਬਾਏ ਇਨਵੈਸਟਮੈਂਟ ਯੂਨਿਟ (ਸੀਆਈਯੂ) ਨੇ ਅਪਣੇ ਬਿਆਨ ਵਿਚ ਦਸਿਆ ਸੀ ਕਿ ਉਸ ਨੂੰ ਮਈ 2017 ਵਿਚ ਮੇਹੁਲ ਚੋਕਸੀ ਦੀ ਅਰਜ਼ੀ ਮਿਲੀ ਸੀ। ਅਰਜ਼ੀ ਵਿਚ ਚੋਕਸੀ ਨੇ ਸਾਰੇ ਜ਼ਰੂਰੀ ਕਾਗਜ਼ਾਤ ਜਮ੍ਹਾਂ ਕੀਤੇ ਸਨ, ਜਿਸ ਵਿਚ ਐਂਟੀਗੁਆ ਏਂਡ ਬਾਰਬਾ ਸਿਟੀਜ਼ਨ ਬਾਏ ਇਨਵੈਸਟਮੈਂਟ ਐਕਟ 2013 ਦੇ ਸੈਕਸ਼ਨ 5 (2)(ਬੀ) ਦੇ ਤਹਿਤ ਜ਼ਰੂਰੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਸ਼ਾਮਲ ਸੀ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement