
ਸੁਪਰੀਮ ਕੋਰਟ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਕੋਰਟ ਦੇ ਸਬਰ ਦਾ ਇਮਤਿਹਾਨ ਨਾ ਲਓ।
ਨਵੀਂ ਦਿੱਲੀ: ਸੁਪਰੀਮ ਕੋਰਟ (SC slams Centre) ਨੇ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਰਵੱਈਏ ’ਤੇ ਤਿੱਖੀ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਕੋਰਟ ਦੇ ਸਬਰ ਦਾ ਇਮਤਿਹਾਨ ਨਾ ਲਓ। ਭਾਰਤ ਦੇ ਚੀਫ ਜਸਟਿਸ ਐਨਵੀ ਰਮਨਾ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੀ ਸਪੈਸ਼ਲ ਬੈਂਸ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਝਾੜ ਪਾਈ ਹੈ।
Supreme Court
ਹੋਰ ਪੜ੍ਹੋ: ਲਾਠੀਚਾਰਜ ਦੇ ਵਿਰੋਧ 'ਚ ਕੱਲ੍ਹ ਕਰਨਾਲ ਕੂਚ ਕਰਨਗੇ ਕਿਸਾਨ, ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ
ਕੋਰਟ ਨੇ ਟ੍ਰਿਬਿਊਨਲ (Tribunals Reforms Act)) ਵਿਚ ਖਾਲੀ ਅਸਾਮੀਆਂ ਨੂੰ ਭਰਨ ਵਿਚ ਦੇਰੀ ਅਤੇ ਟ੍ਰਿਬਿਊਨਲ ਰਿਫੌਰਮਜ਼ ਐਕਟ 2021 ਪਾਸ ਕਰਨ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਸੀਜੇਆਈ ਰਮਨਾ ਨੇ ਕਿਹਾ ਕਿ ਅਸੀਂ ਪਿਛਲੀ ਵਾਰ ਵੀ ਪੁੱਛਿਆ ਸੀ ਕਿ ਤੁਸੀਂ ਟ੍ਰਿਬਿਊਨਲ ਵਿਚ ਕਿੰਨੀਆਂ ਨਿਯੁਕਤੀਆਂ ਕੀਤੀਆਂ ਹਨ। ਸਾਨੂੰ ਦੱਸੋ ਕਿ ਕਿੰਨੀਆ ਨਿਯੁਕਤੀਆਂ ਹੋਈਆਂ ਹਨ।
Supreme Court
ਹੋਰ ਪੜ੍ਹੋ: ਤਿਉਹਾਰੀ ਸੀਜ਼ਨ ਵਿਚ ਆਮ ਆਦਮੀ ਨੂੰ ਲੱਗੇਗਾ ਝਟਕਾ! ਹੋਰ ਮਹਿੰਗੇ ਹੋ ਸਕਦੇ ਨੇ ਸੁੱਕੇ ਮੇਵੇ
ਫਿਲਹਾਲ ਕੋਰਟ ਨੇ ਮਾਮਲੇ ਦੀ ਸੁਣਵਾਈ ਨੂੰ ਅਗਲੇ ਹਫ਼ਤੇ ਤੱਕ ਲਈ ਟਾਲ ਦਿੱਤਾ ਹੈ। ਇਸ ਦੇ ਨਾਲ ਹੀ ਮਾਣਹਾਨੀ ਦੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।ਹੁਣ ਕੋਰਟ ਨੇ ਕੇਂਦਰ ਨੂੰ ਟ੍ਰਿਬਿਊਨਲਾਂ ਵਿਚ ਨਿਯੁਕਤੀਆਂ ਲ਼ਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਕੇਂਦਰ ਨਿਯੁਕਤੀਆਂ ਦੇ ਆਦੇਸ਼ ਜਾਰੀ ਕਰੇਗੀ।
Court
ਹੋਰ ਪੜ੍ਹੋ: ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਖਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ, ਯੋਗੀ ਸਰਕਾਰ 'ਤੇ ਕੀਤੀ ਸੀ ਟਿੱਪਣੀ
ਸੁਪਰੀਮ ਕੋਰਟ (Supreme Court criticises Centre) ਨੇ ਕਿਹਾ ਕਿ ਜੇਕਰ ਕੇਂਦਰ ਨੇ ਨਿਯੁਕਤੀਆਂ ਨਹੀਂ ਕੀਤੀਆਂ ਤਾਂ ਅਦਾਲਤ ਆਦੇਸ਼ ਜਾਰੀ ਕਰੇਗੀ। ਅਦਾਲਤ ਨੇ ਕਿਹਾ ਕਿ ਸਾਡੇ ਕੋਲ ਤਿੰਨ ਵਿਕਲਪ ਹਨ। ਪਹਿਲਾਂ ਕਾਨੂੰਨ ’ਤੇ ਰੋਕ ਲਗਾਈ ਜਾਵੇ, ਦੂਜਾ ਟ੍ਰਿਬਿਊਨਲਾਂ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਖੁਦ ਟ੍ਰਿਬਿਊਨਲਾਂ ਵਿਚ ਨਿਯੁਕਤੀ ਕਰੀਏ ਅਤੇ ਫਿਰ ਸਰਕਾਰ ਖਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।
Supreme Court
ਹੋਰ ਪੜ੍ਹੋ: ਜ਼ਰੂਰੀ ਖ਼ਬਰ: ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਯਾਤਰਾ ਕਰਨ ਵਾਲਿਆਂ ਨੂੰ ਹੋ ਸਕਦੀ ਹੈ ਮੁਸ਼ਕਲ
ਚੀਫ ਜਸਟਿਸ ਨੇ ਕੇਂਦਰ ਨੂੰ ਕਿਹਾ ਕਿ ਅਸੀਂ ਜੱਜਾਂ ਦੀ ਨਿਯੁਕਤੀ ਦੇ ਮਾਮਲੇ ਵਿਚ ਤੁਹਾਡੇ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰਦੇ ਹਾਂ ਪਰ ਟ੍ਰਿਬਿਊਨਲ ਲਈ ਮੈਂਬਰਾਂ ਦੀ ਨਿਯੁਕਤੀ ਲਈ ਇੰਨੀ ਦੇਰੀ ਦਾ ਕਾਰਨ ਕੀ ਹੈ, ਇਹ ਸਮਝ ਤੋਂ ਪਰੇ ਹੈ।