
ਪ੍ਰਧਾਨ ਮੰਤਰੀ ਦੇ ਲਖਨਊ ਦੌਰੇ ’ਤੇ ਸਵਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਕੱਲ੍ਹ ਪੀਐਮ ਲਖਨਊ ਵਿਚ ਸਨ, ਉਹ ਲਖੀਮਪੁਰ ਖੀਰੀ ਕਿਉਂ ਨਹੀਂ ਗਏ?’
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਹਨਾਂ ਨੇ ਭਾਜਪਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਰਾਹੁਲ ਗਾਂਧੀ ਨੇ ਆਰੋਪ ਲਗਾਉਂਦਿਆਂ ਕਿਹਾ ਕਿ, ‘ਭਾਰਤ ਸਰਕਾਰ ਕਿਸਾਨਾਂ ’ਤੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰ ਰਹੀ ਹੈ। ਕਿਸਾਨਾਂ ਕੋਲ ਜੋ ਵੀ ਹੈ, ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਦੇ ਸਾਹਮਣੇ ਚੋਰੀ ਹੋ ਰਹੀ ਹੈ’।
ਹੋਰ ਪੜ੍ਹੋ: ਤਿਉਹਾਰਾਂ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਫਿਰ ਮਹਿੰਗਾ ਹੋਇਆ LPG ਸਿਲੰਡਰ
ਰਾਹੁਲ ਗਾਂਧੀ ਨੇ ਕਿਹਾ, ‘ਹੁਣ ਕੁਝ ਸਮੇਂ ਤੋਂ ਭਾਰਤ ਦੇ ਕਿਸਾਨਾਂ ’ਤੇ ਸਰਕਾਰ ਦਾ ਹਮਲਾ ਹੋ ਰਿਹਾ ਹੈ। ਕਿਸਾਨਾਂ ਨੂੰ ਜੀਪ ਹੇਠਾਂ ਕੁਚਲਿਆ ਜਾ ਰਿਹਾ ਹੈ, ਉਹਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਗ੍ਰਹਿ ਰਾਜ ਮੰਤਰੀ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਬੇਟੇ ਦੀ ਗੱਲ ਹੋ ਰਹੀ ਹੈ। ਇਸ ਸਰਕਾਰ ਵਿਚ ਪੋਸਟਮਾਰਟਮ ਵੀ ਚੰਗੀ ਤਰ੍ਹਾਂ ਨਹੀਂ ਹੋ ਰਿਹਾ ਹੈ। ਜੋ ਬੋਲਦਾ ਹੈ, ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ’।
ਹੋਰ ਪੜ੍ਹੋ: ਲਖੀਮਪੁਰ ਖੀਰੀ: ਕਿਸਾਨ ਗੁਰਵਿੰਦਰ ਸਿੰਘ ਦਾ ਹੋਇਆ ਅੰਤਿਮ ਸਸਕਾਰ, ਭੁੱਬਾਂ ਮਾਰ-ਮਾਰ ਰੋਇਆ ਪਰਿਵਾਰ
ਪ੍ਰਧਾਨ ਮੰਤਰੀ ਦੇ ਲਖਨਊ ਦੌਰੇ ’ਤੇ ਸਵਾਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਕੱਲ੍ਹ ਪੀਐਮ ਲਖਨਊ ਵਿਚ ਸਨ, ਉਹ ਲਖੀਮਪੁਰ ਖੀਰੀ ਕਿਉਂ ਨਹੀਂ ਗਏ?’ ਉਹਨਾਂ ਕਿਹਾ ਕਿ ਅੱਜ ਕਾਂਗਰਸ ਦੇ ਦੋ ਮੁੱਖ ਮੰਤਰੀਆਂ ਨੇ ਨਾਲ ਉਹ ਲਖੀਮਪੁਰ ਜਣ ਦੀ ਕੋਸ਼ਿਸ਼ ਕਰਨਗੇ। ਧਾਰਾ 144 ਲਾਗੂ ਹੋਣ ਕਰਕੇ ਸਿਰਫ ਤਿੰਨ ਲੋਕ ਹੀ ਜਾਣਗੇ। ਇਸ ਸਬੰਧੀ ਚਿੱਠੀ ਲਿਖੀ ਗਈ ਹੈ।
ਹੋਰ ਪੜ੍ਹੋ: TV ਅਦਾਕਾਰ ਤੇ ਸਾਬਕਾ MP ਅਰਵਿੰਦ ਤ੍ਰਿਵੇਦੀ ਦਾ ਦੇਹਾਂਤ, ‘ਰਮਾਇਣ’ ਵਿਚ ਨਿਭਾਈ ਸੀ ਰਾਵਣ ਦੀ ਭੂਮਿਕਾ
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਉੱਥੇ ਜਾ ਕੇ ਹਾਲਾਤ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ, ‘ਵਿਰੋਧੀ ਧਿਰ ਦਾ ਕੰਮ ਦਬਾਅ ਬਣਾਉਣਾ ਹੁੰਦਾ ਹੈ, ਤਾਂ ਹੀ ਕਾਰਵਾਈ ਹੁੰਦੀ ਹੈ। ਸਰਕਾਰ ਚਾਹੁੰਦੀ ਹੈ ਕਿ ਅਸੀਂ ਦਬਾਅ ਨਾ ਬਣਾਈਏ ਅਤੇ ਹੱਤਿਆ ਕਰਨ ਵਾਲੇ ਬਚ ਕੇ ਨਿਕਲ ਜਾਣ’।
ਹੋਰ ਪੜ੍ਹੋ: ਪੰਜਾਬ ਦੇ ਬੇੜੇ ’ਚ ਸ਼ਾਮਲ ਹੋਣਗੀਆਂ 842 ਨਵੀਆਂ ਬੱਸਾਂ : ਰਾਜਾ ਵੜਿੰਗ
ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਦੀ ਘਟਨਾ ਮਗਰੋਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। 54 ਘੰਟਿਆਂ ਤੋਂ ਵੱਧ ਸਮਾ ਹੋ ਗਿਆ ਹੈ, ਪ੍ਰਿਯੰਕਾ ਗਾਂਧੀ ਅਜੇ ਵੀ ਪੁਲਿਸ ਹਿਰਾਸਤ ਵਿਚ ਹਨ।