
ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਉਹ ਇਸ ਹੜਤਾਲ ਦਾ ਸਮਰਥਨ ਕਰਨਗੇ।
ਹਰਿਆਣਾ - ਕਿਸਾਨ ਅੰਦੋਲਨ ਦਾ ਅਸਰ ਹੁਣ ਆਮ ਜਨਜੀਵਨ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰ ਵੱਲੋਂ ਇਸ ਨੂੰ ਲੈ ਕੇ ਕੋਈ ਫ਼ੈਸਲਾ ਨਾ ਕੀਤੇ ਜਾਣ ਤੋਂ ਬਾਅਦ 8 ਦਸੰਬਰ ਨੂੰ ਬੰਦ ਨੂੰ ਸਫ਼ਲ ਕਰਨ ਲਈ ਹਰ ਸੈਕਟਰ ਦੇ ਲੋਕ ਤੇਜ਼ੀ ਨਾਲ ਐਕਟਿਵ ਹੋ ਗਏ ਹਨ। ਹਾਲ ਹੀ 'ਚ ਟਰੱਕ ਯੂਨੀਅਨਾਂ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਹੁਣ ਪੈਟਰੋਲ ਪੰਪ ਮਾਲਕਾਂ ਨੇ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ।
Petrol Pump
ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਉਹ ਇਸ ਹੜਤਾਲ ਦਾ ਸਮਰਥਨ ਕਰਨਗੇ। ਇਸ ਲਈ ਫ਼ੈਸਲਾ ਲਿਆ ਗਿਆ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਪੈਟਰੋਲ ਪੰਪ 'ਤੇ ਕੰਮ ਨਹੀਂ ਹੋਵੇਗਾ। ਇਸ ਦਾ ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਵੱਲੋਂ ਸਮਰਥਨ ਕੀਤਾ ਹੈ।
farmer
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਐਗਜੀਕਿਊਟਿਵ ਮੈਂਬਰ ਰਾਜੂ ਸ਼ਰਮਾ ਨੇ ਦੱਸਿਆ ਕਿ ਅਸੀਂ ਕਿਸਾਨਾਂ ਨਾਲ ਹਾਂ ਤੇ ਜੇ ਦੇਸ਼ ਦਾ ਅੰਨਦਾਤਾ ਦੁਖੀ ਹੋਵੇਗਾ ਤਾਂ ਕੋਈ ਵੀ ਤਰੱਕੀ ਨਹੀਂ ਕਰ ਸਕਦਾ। ਡੀਲਰਾਂ ਨੇ ਕਿਹਾ ਕਿ ਉਹ 8 ਦਸੰਬਰ ਦੇ ਭਾਰਤ ਬੰਦ ਦਾ ਪੂਰਾ ਸਮਰਥਨ ਕਰਨਗੇ। ਜੇ ਆਉਣ ਵਾਲੇ ਸਮੇਂ 'ਚ ਲੋੜ ਹੋਈ ਤਾਂ ਅਸੀਂ ਅੱਗੇ ਵੀ ਪ੍ਰਦਰਸ਼ਨ ਤੇ ਬੰਦ ਦਾ ਪੂਰਾ ਸਮਰਥਨ ਕਰਾਂਗੇ।
petrol pump
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾ ਜਾਇਜ਼ ਹਨ ਤੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿਉਂਕਿ ਕਿਸਾਨਾਂ ਨੇ ਜੇ ਅੰਨ ਪੈਦਾ ਨਾ ਕੀਤਾ ਤਾਂ ਦੇਸ਼ ਦੀ ਅਰਥਵਿਵਸਥਾ ਦੇ ਨਾਲ-ਨਾਲ ਜਨਜੀਵਨ ਪੱਟੜੀ ਤੋਂ ਉਤਰ ਜਾਵੇਗੀ। ਇਸ ਲਈ ਸਰਕਾਰ ਨੂੰ ਤੁਰੰਤ ਇਸ ਦੇ ਹੱਲ ਲਈ ਕਦਮ ਚੁੱਕਣਾ ਚਾਹੀਦਾ ਹੈ।