
ਲੋਕਾਂ ਨੇ ਸਰਕਾਰ ਅੱਗੇ ਰੱਖੀ ਵੱਡੀ ਮੰਗ
ਸ੍ਰੀਨਗਰ (ਫਿਰਦੌਸ਼ ਕਾਦਰੀ) : ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਅਨੰਤਨਾਗ ਦੇ ਵੇਰੀਨਾਗ ਇਲਾਕੇ ਵਿਚ ਇਕ ਭਾਲੂ ਨੂੰ ਦੇਖਦਿਆਂ ਲੋਕਾਂ ਵਿਚ ਭਾਜੜ ਮਚ ਗਈ। ਕਾਫ਼ੀ ਜ਼ਿਆਦਾ ਬਵਾਲ ਮਚਾਉਣ ਤੋਂ ਬਾਅਦ ਇਹ ਭਾਲੂ ਇਕ ਦਰੱਖਤ 'ਤੇ ਚੜ੍ਹ ਗਿਆ, ਜਿਸ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਦੀ ਟੀਮ ਬੁਲਾਈ ਗਈ।
Photo
ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਇਕ ਦਰੱਖਤ ਦੇ ਹੇਠਾਂ ਜਾਲ ਲਗਾ ਕੇ ਭਾਲੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਫ਼ੀ ਮਸ਼ੱਕਤ ਮਗਰੋਂ ਜੰਗਲਾਤ ਵਿਭਾਗ ਦੀ ਟੀਮ ਨੇ ਦਰੱਖਤ 'ਤੇ ਚੜ੍ਹੇ ਭਾਲੂ ਨੂੰ ਕਾਬੂ ਕਰ ਲਿਆ। ਇਸ ਮੌਕੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਦਰਅਸਲ ਇਹ ਭਾਲੂ ਪਹਿਲਾਂ ਰੈਡੈਂਸ਼ੀਅਲ ਖੇਤਰ ਵਿਚ ਦਿਖਾਈ ਦਿੱਤਾ ਜਿਸ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਤੁਰੰਤ ਜੰਗਲਾਤ ਵਿਭਾਗ ਦੀ ਟੀਮ ਨੂੰ ਸੱਦਿਆ ਗਿਆ।
Photo
ਇਸ ਮੌਕੇ ਬੋਲਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਇਸ ਖੇਤਰ ਵਿਚ ਅਕਸਰ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਕਦੇ ਭਾਲੂ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਅਤੇ ਕਦੇ ਚੀਤੇ। ਉਨ੍ਹਾਂ ਮੰਗ ਕੀਤੀ ਕਿ ਇਸ ਖੇਤਰ ਨੂੰ ਵਾਈਲਡ ਲਾਈਫ਼ ਸੈਂਚਰੀ ਬਣਾਇਆ ਜਾਵੇ ਤਾਂ ਜੋ ਜੰਗਲੀ ਜੀਵਾਂ ਦੀ ਸੁਰੱਖਿਆ ਹੋ ਸਕੇ ਅਤੇ ਉਨ੍ਹਾਂ ਵਿਚੋਂ ਵੀ ਜੰਗਲੀ ਜੀਵਾਂ ਦਾ ਖ਼ੌਫ਼ ਨਿਕਲ ਸਕੇ।
Photo
ਇਸ ਨਾਲ ਲੋਕਾਂ ਅਤੇ ਜਾਨਵਰਾਂ ਦੋਵਾਂ ਦੀ ਸੁਰੱਖਿਆ ਬਣੀ ਰਹੇਗੀ ਅਤੇ ਲੋਕ ਬੇਖੌਫ਼ ਹੋ ਕੇ ਕਿਤੇ ਵੀ ਆ ਜਾ ਸਕਦੇ ਹਨ। ਜਾਨਵਰਾਂ ਦੇ ਰਹਿਣ ਦੇ ਪੱਕੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਾ ਹੋਵੇ।
Photo
ਦੱਸ ਦਈਏ ਕਿ ਇਸ ਖੇਤਰ ਵਿਚ ਜੰਗਲੀ ਜਾਨਵਰਾਂ ਵੱਲੋਂ ਲੋਕਾਂ ਨੂੰ ਜ਼ਖ਼ਮੀ ਕਰਨ ਦੇ ਨਾਲ-ਨਾਲ ਬਾਗ਼ਾਂ ਦਾ ਉਜਾੜਾ ਕੀਤਾ ਜਾਂਦੇ ਹੈ। ਜਿਸ ਕਾਰਨ ਲੋਕ ਇਨ੍ਹਾਂ ਜੰਗਲੀ ਜਾਨਵਰਾਂ ਤੋਂ ਕਾਫ਼ੀ ਪਰੇਸ਼ਾਨ ਹਨ ਪਰ ਦੇਖਣਾ ਹੋਵੇਗਾ ਕਿ ਸਰਕਾਰ ਇਨ੍ਹਾਂ ਲੋਕਾਂ ਦੀ ਮੰਗਾਂ 'ਤੇ ਕਦੋਂ ਗੌਰ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।