
ਦਿੱਲੀ ‘ਚ ਸੰਯੁਕਤ ਰਾਸ਼ਟਰ ਕਿਸਾਨੀ ਮੋਰਚਾ ਲੱਗਿਆ ਹੋਇਆ ਹੈ...
ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ‘ਚ ਸੰਯੁਕਤ ਰਾਸ਼ਟਰ ਕਿਸਾਨੀ ਮੋਰਚਾ ਲੱਗਿਆ ਹੋਇਆ ਹੈ। ਕਿਸਾਨਾਂ ਵੱਲੋਂ ਜਿਥੇ ਕਿ ਮੋਰਚੇ ‘ਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਥੇ ਹੀ ਕਿਸਾਨ ਅੰਦੋਲਨ ਦੇ ਸ਼ੁਰੂ ਵਾਲੀ ਥਾਂ ‘ਤੇ ਕਿਸਾਨਾਂ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।
ਇਹ ਲੋਕਾਂ ਨੂੰ ਸਹੀ ਰਾਸਤਾ ਦਿਖਾਉਣ ਲਈ ਨਿਭਾਈ ਜਾ ਰਹੀ ਹੈ ਜਿਵੇਂ ਟ੍ਰੈਫ਼ਿਕ ਪੁਲਿਸ ਵੱਲੋਂ ਲੋਕਾਂ ਨੂੰ ਪੂਰੇ ਅਨੁਸ਼ਾਸਨ ‘ਚ ਰਹਿਣ ਲਈ ਰਾਸਤਾ ਦਿਖਾਇਆ ਜਾਂਦਾ ਹੈ ਉਸੇ ਤਰ੍ਹਾਂ ਕਿਸਾਨਾਂ ਵੱਲੋਂ ਵੀ ਇਹ ਸੇਵਾਂ ਗੱਡੀਆਂ, ਕਾਰਾ, ਟ੍ਰੈਕਟਰ ਆਦਿ ਨੂੰ ਸਹੀ ਰਾਸਤੇ ਭੇਜਣ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਸਪੋਕਸਮੈਨ ਟੀਵੀ ਦੀ ਪੱਤਰਕਾਰ ਅਰਪਨ ਕੌਰ ਨੇ ਸੇਵਾਦਾਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਡਿਊਟੀਆਂ ਬਾਰੇ ਗੱਲਾਂ ਸਾਝੀਆਂ ਕੀਤੀਆਂ।
Kissan Morcha
ਨੌਜਵਾਨਾਂ ਨੇ ਦੱਸਿਆ ਕਿ ਸਾਡਾ ਪਿੰਡ ਉਧੋਵਾਲ (ਜਲੰਧਰ) ਹੈ, ਅਸੀਂ ਇੱਥੇ ਕਾਫ਼ੀ ਦਿਨਾਂ ਤੋਂ ਟ੍ਰੈਫ਼ਿਕ ‘ਚ ਸੇਵਾ ਨਿਭਾ ਰਹੇ ਹਾਂ ਕਿਉਂਕਿ ਅੰਦਰ ਟ੍ਰੈਫ਼ਿਕ ਬਹੁਤ ਜ਼ਿਆਦਾ ਹੈ ਤੇ ਲੋਕਲ ਪਬਲਿਕ ਵੀ ਉਸ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈਆਂ ਲੋਕਾਂ ਨੇ ਏਅਰਪੋਰਟ ਜਾਣਾ ਹੁੰਦੈ, ਕਿਸੇ ਨੇ ਅੰਬੈਸੀ, ਕਿਸੇ ਨੇ ਦਿੱਲੀ, ਤਾਂ ਕਰਕੇ ਉਨ੍ਹਾਂ ਦਾ ਸਮਾਂ ਖਰਾਬ ਹੋਣ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਬਾਹਰਲੇ ਰਾਸਤੇ ਤੋਂ ਭੇਜਦੇ ਹਾਂ।
Kissan Morcha
ਉਨ੍ਹਾਂ ਕਿਹਾ ਕਿ ਜਿਹੜੀ ਲੋਕਲ ਪਬਲਿਕ ਹੈ ਉਨ੍ਹਾਂ ਨੂੰ ਇਨ੍ਹਾਂ ਰਸਤਿਆਂ ਬਾਰੇ ਪਤਾ ਹੈ ਪਰ ਜਿਹੜੇ ਲੋਕ ਬਾਹਰੋਂ ਆਉਂਦੇ ਹਨ, ਉਹ ਅੰਦਰ ਜਾ ਕੇ ਟ੍ਰੈਫ਼ਿਕ ਵਿਚ 3-4 ਘੰਟੇ ਲਈ ਫਸ ਜਾਂਦੇ ਹਨ ਤੇ ਗੱਡੀਆਂ ਕੱਢਣ ‘ਚ ਵੀ ਬਹੁਤ ਦਿੱਕਤ ਆਉਂਦੀ ਹੈ ਤਾਂ ਕਰਕੇ ਅਸੀਂ ਇੱਥੇ ਡਿਊਟੀ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀਆਂ ਡਿਊਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਈਆਂ ਜਾਂਦੀਆਂ ਹਨ ਤੇ ਸਾਡੀ ਡਿਊਟੀ 6 ਤੋਂ 8 ਘੰਟੇ ਹੁੰਦੀ ਹੈ।