
ਗੋਆ ਵਿਚ ਅਪਣੇ 11 ਮਹੀਨੇ ਦੇ ਬੇਟੇ ਨੂੰ ਦੋ ਲੱਖ ਰੁਪਏ ਵਿਚ ਵੇਚਣ ਵਾਲੀ 32 ਸਾਲ ਦੀ ਇਕ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ
ਪਣਜੀ : ਗੋਆ ਵਿਚ ਅਪਣੇ 11 ਮਹੀਨੇ ਦੇ ਬੇਟੇ ਨੂੰ ਦੋ ਲੱਖ ਰੁਪਏ ਵਿਚ ਵੇਚਣ ਵਾਲੀ 32 ਸਾਲ ਦੀ ਇਕ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਕੱਲ੍ਹ ਉਸ ਦੀ ਮਾਂ ਸ਼ੈਲਾ ਪਾਟਿਲ, ਕਥਿਤ ਖਰੀਦਦਾਰ ਅਮਰ ਮੋਰਜੇ (32) ਅਤੇ ਬੱਚੇ ਨੂੰ ਵੇਚਣ ਵਿਚ ਮਹਿਲਾ ਦੀ ਮਦਦ ਕਰਨ ਵਾਲੇ ਉਸ ਦੇ ਦੋਸਤਾਂ ਯੋਗੇਸ਼ ਗੋਸਾਵੀ (42) ਅਤੇ ਅਨੰਤ ਦਾਮਾਜੀ (34) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। Arrest ਮਾਮਲੇ ਦੀ ਜਾਂਚ ਕਰ ਰਹੇ ਪੋਂਡਾ ਪੁਲਿਸ ਥਾਣੇ ਦੇ ਇੰਸਪੈਕਟਰ ਹਰੀਸ਼ ਮਡਕਾਇਕਰ ਨੇ ਕਿਹਾ ਕਿ ਸ਼ੈਲਾ ਨੇ ਅਪਣੇ ਪਤੀ ਨੂੰ ਹਨ੍ਹੇਰੇ ਵਿਚ ਰੱਖ ਕੇ ਬੱਚਾ ਵੇਚਿਆ ਸੀ ਕਿਉਂਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ। ਸਾਰੇ ਦੋਸ਼ੀ ਪਰਨੇਮ ਤਹਿਸੀਲ ਦੇ ਰਹਿਣ ਵਾਲੇ ਹਨ। ਸ਼ੈਲਾ ਪਾਟਿਲ ਪੁਣੇ ਦੀ ਰਹਿਣ ਵਾਲੀ ਹੈ। ਅਪਣੇ ਬੱਚੇ ਨੂੰ ਵੇਚਣ ਲਈ ਉਸ ਨੇ ਅਪਣੇ ਦੋਸਤਾਂ ਗੋਸਾਵੀ ਅਤੇ ਦਾਮਾਜੀ ਨੂੰ ਇਹ ਕਹਿ ਕੇ ਮਦਦ ਮੰਗੀ ਸੀ ਕਿ ਉਸ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਗੋਸਾਵੀ ਅਤੇ ਦਾਮਾਜੀ ਨੇ ਮੋਰਜੇ ਨਾਲ ਸੰਪਰਕ ਕੀਤਾ।
Woman arrested for ‘selling’ her child for Rs 2 lakhਮੋਰਜੇ ਵਿਆਹਿਆ ਪਰ ਬੇ ਔਲਾਦ ਹੈ ਅਤੇ ਕਥਿੱਤ ਰੂਪ ਨਾਲ ਉਹ ਇਕ ਬੱਚਾ ਖਰੀਦਣਾ ਚਾਹੁੰਦਾ ਸੀ। ਪੁਲਿਸ ਅਧਿਕਾਰੀ ਨੇ ਦਸਿਆ ਕਿ 23 ਮਾਰਚ ਨੂੰ ਬੱਚਾ ਮੋਰਜੇ ਨੂੰ ਸੌਂਪ ਦਿਤਾ ਗਿਆ। ਇੰਸਪੈਕਟਰ ਮਡਕਾਇਕਰ ਨੇ ਦਸਿਆ ਕਿ ਘਟਨਾ ਦੇ ਸਮੇਂ ਸ਼ੈਲਾ ਦਾ ਪਤੀ ਘਰ 'ਤੇ ਨਹੀਂ ਸੀ ਅਤੇ ਘਰ ਪਰਤਣ 'ਤੇ ਉਸ ਨੂੰ ਘਟਨਾ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਉਨ੍ਹਾਂ ਦਸਿਆ ਕਿ ਪੁਲਿਸ ਨੇ ਆਈਪੀਸੀ ਦੇ ਮਾਨਵ ਤਸਕਰੀ ਵਿਰੋਧੀ ਪ੍ਰਬੰਧ ਦੇ ਤਹਿਤ ਮਾਮਲਾ ਦਰਜ ਕੀਤਾ ਹੈ।