
ਕਸਟਮ ਵਿਭਾਗ ਨੇ 1,05,21,701 ਰੁਪਏ ਮੁੱਲ ਦਾ ਕੁੱਲ 1,705.3 ਗ੍ਰਾਮ ਸੋਨਾ ਜ਼ਬਤ ਕੀਤਾ
ਹੈਦਰਾਬਾਦ: ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 1 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਦੇ ਇਲਜ਼ਾਮ ਤਹਿਤ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਦੋ ਪੁਰਸ਼ ਯਾਤਰੀ ਜੋ ਦੁਬਈ ਤੋਂ ਇਥੇ ਆਏ ਸਨ, ਨੂੰ ਹੈਦਰਾਬਾਦ ਕਸਟਮ ਯੂਨਿਟ ਦੇ ਅਧਿਕਾਰੀਆਂ ਨੇ ਬੀਤੀ ਰਾਤ ਰੋਕਿਆ।
ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਦਿਤਾ ਸੱਦਾ, ‘ਕੇਂਦਰ ਪਹਿਲਵਾਨਾਂ ਦੇ ਮਸਲੇ ’ਤੇ ਗੱਲਬਾਤ ਲਈ ਤਿਆਰ’
ਯਾਤਰੀਆਂ ਦੀ ਤਲਾਸ਼ੀ ਦੌਰਾਨ ਪਤਾ ਲਗਿਆ ਕਿ ਉਨ੍ਹਾਂ ਨੇ ਅਪਣੇ ਗੁਪਤ ਅੰਗਾਂ ਕੋਲ ਕਾਲੀ ਟੇਪ ਨਾਲ ਸੀਲ ਕੀਤੇ ਸੋਨੇ ਦੇ ਕੁੱਲ ਛੇ ਕੈਪਸੂਲ ਲੁਕਾਏ ਹੋਏ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਕਸਟਮ ਐਕਟ, 1962 ਦੇ ਤਹਿਤ ਗ੍ਰਿਫ਼ਤਾਰ ਕੀਤੇ ਗਏ ਦੋ ਯਾਤਰੀਆਂ ਤੋਂ ਕਸਟਮ ਵਿਭਾਗ ਨੇ 1,05,21,701 ਰੁਪਏ ਮੁੱਲ ਦਾ ਕੁੱਲ 1,705.3 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।