ਇਕਸਮਾਨ ਨਾਗਰਿਕ ਸੰਹਿਤਾ: ਸਿੱਖ ਅਧਿਕਾਰਾਂ ਦੀ ਰਾਖੀ ਲਈ 11 ਮੈਂਬਰੀ ਕਮੇਟੀ ਕਾਇਮ, ਸਰਕਾਰ ਅੱਗੇ ਰੱਖੇਗੀ ਅਪਣੀ ਗੱਲ
Published : Jul 7, 2023, 6:29 pm IST
Updated : Jul 7, 2023, 6:43 pm IST
SHARE ARTICLE
Meeting held by Delhi Sikh Gurdwara Management Committee regarding Uniform Civil Code
Meeting held by Delhi Sikh Gurdwara Management Committee regarding Uniform Civil Code

ਜਦੋਂ ਤਕ ਖਰੜਾ ਜਾਰੀ ਨਹੀਂ ਹੁੰਦਾ ਯੂ.ਸੀ.ਸੀ. ਦਾ ਵਿਰੋਧ ਜਾਂ ਹਮਾਇਤ ਨਹੀਂ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ


ਐਸ.ਜੀ.ਪੀ.ਸੀ. ਨੇ ਨਹੀਂ ਨਿਭਾਈ ਜ਼ਿੰਮੇਵਾਰੀ, ਡੀ.ਐਸ.ਜੀ.ਐਮ.ਸੀ. ਨੇ ਪੂਰੇ ਦੇਸ਼ ਨੂੰ ਇਕੱਠਾ ਕੀਤਾ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ (ਕਮਲ ਕਾਂਸਲ/ਕਮਲਜੀਤ ਕੌਰ) : ਸਿੱਖਾਂ ਦੀ ਸੱਭ ਤੋਂ ਵੱਡੀ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਕਰ ਰਹੀ ਹੋਵੇ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਹਾਲ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ 'ਤੇ ਅੱਜ ਅਹਿਮ ਮੀਟਿੰਗ ਬੁਲਾਈ ਸੀ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਮਗਰੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਸ ਸੰਮੇਲਨ ਵਿਚ 13 ਸੂਬਿਆਂ ਦੇ ਲੋਕਾਂ ਨੇ ਅਪਣੇ ਵਿਚਾਰ ਸਾਹਮਣੇ ਰੱਖੇ, ਇਨ੍ਹਾਂ ਵਿਚ ਸਾਬਕਾ ਜੱਜ, ਬੁੱਧੀਜੀਵੀ ਅਤੇ ਆਈ.ਏ.ਐਸ. ਅਧਿਕਾਰੀ ਸ਼ਾਮਲ ਸਨ। ਸਾਰਿਆਂ ਨੇ ਸਹਿਮਤੀ ਜਤਾਈ ਹੈ ਕਿ ਕਿ ਹੁਣ ਤਕ ਯੂ.ਸੀ.ਸੀ. ਸਬੰਧੀ ਕੋਈ ਖਰੜਾ ਸਾਹਮਣੇ ਨਹੀਂ ਆਇਆ ਅਤੇ ਬੇਲੋੜਾ ਵਿਰੋਧ ਕਰਨਾ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ 11 ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜੋ ਸਰਕਾਰ ਅੱਗੇ ਅਪਣੀ ਗੱਲ ਰੱਖੇਗੀ ਕਿ ਸਿੱਖਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ। ਇਹ ਕਮੇਟੀ ਲਾਅ ਕਮਿਸ਼ਨ ਨੂੰ ਇਕ ਖਰੜਾ ਤਿਆਰ ਕਰਕੇ ਦੇਵੇਗੀ।

ਇਹ ਵੀ ਪੜ੍ਹੋ: ਅਫ਼ਰੀਕਾ ’ਚ ਭਾਰਤੀ ਵਿਦੇਸ਼ ਮੰਤਰੀ ਨੇ ਲਾਇਆ ਚੀਨ ’ਤੇ ਨਿਸ਼ਾਨਾ

ਇਸ ਦੇ ਨਾਲ ਹੀ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ.ਸੀ.ਸੀ.  ਦਾ ਵਿਰੋਧ ਕੀਤਾ ਹੈ, ਪਰ ਉਹ ਦੱਸਣ ਕਿ ਉਹ ਕਿਸ ਗੱਲ ਦਾ ਵਿਰੋਧ ਕਰ ਰਹੇ ਹਨ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਇਸ ਮੁੱਦੇ ’ਤੇ ਸਾਰਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਨਾਲ ਗੱਲ ਕਰੇ ਪਰ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਨਹੀਂ ਨਿਭਾਈ। ਉਹਨਾਂ ਦਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਨਾ ਤਾਂ ਅਸੀਂ ਇਸ ਦੇ ਵਿਰੁਧ ਹਾਂ ਅਤੇ ਨਾ ਹੀ ਇਸ ਦੇ ਹੱਕ ਵਿਚ ਹਾਂ। ਉਨ੍ਹਾਂ ਕਿਹਾ ਕਿ ਅਸੀਂ ਫਿਲਹਾਲ ਇਸ ਦਾ ਵਿਰੋਧ ਨਹੀਂ ਕਰਾਂਗੇ, ਕਿਉਂਕਿ ਸਾਡੇ ਸਾਹਮਣੇ ਕੋਈ ਖਰੜਾ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਗ੍ਰਿਫ਼ਤਾਰ

ਬਿਨਾਂ ਜਾਣੇ ਕਿਸੇ ਚੀਜ਼ ਦਾ ਵਿਰੋਧ ਨਹੀਂ ਹੋਣਾ ਚਾਹੀਦਾ: ਮਨਜਿੰਦਰ ਸਿੰਘ ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਹ ਮੀਟਿੰਗ ਬਹੁਤ ਸਾਰਥਕ ਰਹੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਅਪਣੇ-ਆਪ ਕੌਮ ਦੇ ਫ਼ੈਸਲੇ ਲੈ ਕੇ ਵਿਰੋਧ ਸ਼ੁਰੂ ਕਰ ਦਿੰਦੇ ਹਨ। ਜਦੋਂ ਤਕ ਕੋਈ ਖਰੜਾ ਨਹੀਂ ਆਇਆ, ਫਿਰ ਅਸੀਂ ਕਿਸ ਆਧਾਰ ’ਤੇ ਇਸ ਦਾ ਵਿਰੋਧ ਕਰ ਰਹੇ ਹਾਂ। ਯੂਨੀਫਾਰਮ ਸਿਵਲ ਕੋਡ ਸਾਰਿਆਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਕਰਦਾ ਹੈ ਪਰ ਸਾਡੀ ਚਿੰਤਾ ਇਹ ਹੈ ਕਿ ਸਿੱਖਾਂ ਦੇ ਅਧਿਕਾਰਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਅਜਿਹਾ ਕੁੱਝ ਨਹੀਂ ਕਰੇਗੀ। ਸਿੱਖਾਂ ਦੇ ਅਧਿਕਾਰਾਂ ਨਾਲ ਨਾ ਕਿਸੇ ਸਰਕਾਰ ਨੇ ਛੇੜਛਾੜ ਕੀਤੀ ਹੈ ਅਤੇ ਨਾ ਹੀ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵਿਚ ਧਰਮ ਨੂੰ ਕਿਸੇ ਵੀ ਤਰੀਕੇ ਨਾਲ ਸ਼ਾਮਲ ਨਹੀਂ ਕੀਤਾ ਗਿਆ।

ਆਨੰਦ ਮੈਰਿਜ ਐਕਟ ਬਾਰੇ ਸਿਰਸਾ ਨੇ ਕਿਹਾ ਕਿ ਅਜਿਹਾ ਕੋਈ ਐਕਟ ਨਹੀਂ ਹੈ। ਆਨੰਦ ਮੈਰਿਜ ਸਿਰਫ਼ ਇਕ ਸਰਟੀਫਿਕੇਟ ਦਿੰਦਾ ਹੈ, ਫਿਲਹਾਲ ਸਾਡੇ ’ਤੇ ਹਿੰਦੂ ਮੈਰਿਟ ਐਕਟ ਹੀ ਲਾਗੂ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਸਿਆਸਤ ਪੱਖੋਂ ਨਹੀਂ ਦੇਖਿਆ ਜਾਣਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਬਿਆਨ ’ਤੇ ਹੈਰਾਨੀ ਜਤਾਉਂਦਿਆਂ ਸਿਰਸਾ ਨੇ ਪੁਛਿਆ ਕਿ ਉਹ ਕਿਸ ਚੀਜ਼ ਨੂੰ ਰੱਦ ਕਰ ਰਹੇ ਹਨ? ਇੰਨੀ ਵੱਡੀ ਸੰਸਥਾ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।  

ਇਹ ਵੀ ਪੜ੍ਹੋ: BJP ਆਗੂ ਮਨਜਿੰਦਰ ਸਿਰਸਾ ਨੇ ਈਸਾਈ ਧਰਮ ਪਰਿਵਰਤਨ ਨੂੰ ਅਧਾਰ ਬਣਾ ਕੇ ਰਾਜਸਥਾਨ ਦਾ ਵੀਡੀਓ ਪੰਜਾਬ ਦਾ ਦੱਸਕੇ ਕੀਤਾ ਵਾਇਰਲ 

ਫਿਲਹਾਲ ਯੂ.ਸੀ.ਸੀ. ਦੇ ਹੱਕ ਜਾਂ ਵਿਰੋਧ ਵਿਚ ਕੋਈ ਬਿਆਨ ਨਹੀਂ ਦਿਤਾ ਜਾਵੇਗਾ: ਗੁਰਵਿੰਦਰ ਸਿੰਘ ਧਮੀਜਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਪਹੁੰਚੇ ਨੁਮਾਇੰਦਿਆਂ ਨੇ ਫ਼ੈਸਲਾ ਕੀਤਾ ਹੈ ਕਿ ਜਦ ਤਕ ਯੂ.ਸੀ.ਸੀ. ਦਾ ਕੋਈ ਡਰਾਫਟ ਸਾਹਮਣੇ ਨਹੀਂ ਆਉਂਦਾ, ਇਸ ਦੇ ਹੱਕ ਜਾਂ ਵਿਰੋਧ ਵਿਚ ਕੋਈ ਬਿਆਨ ਨਹੀਂ ਦਿਤਾ ਜਾਵੇਗਾ।


ਜੇਕਰ ਯੂ.ਸੀ.ਸੀ. ਵਿਚ ਕੁੱਝ ਚੰਗਾ ਹੋਇਆ ਤਾਂ ਸਮਰਥਨ ਦੇਵਾਂਗੇ: ਨਰਿੰਦਰਜੀਤ ਸਿੰਘ ਬਿੰਦਰਾ


ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦਸਿਆ ਕਿ ਮੀਟਿੰਗ ਵਿਚ ਸਾਰੇ ਸੂਬਿਆਂ ਦੇ ਸਿੱਖਾਂ ਨੂੰ ਬੁਲਾ ਕੇ ਸੁਝਾਅ ਪੁੱਛੇ ਗਏ ਹਨ। ਜੇਕਰ ਪੂਰੇ ਦੇਸ਼ ਲਈ ਇਕ ਕਾਨੂੰਨ ਬਣਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਅਸੀਂ ਇਹ ਜ਼ਰੂਰ ਦੇਖਾਂਗੇ ਕਿ ਸਿੱਖਾਂ ਦੇ ਹਿੱਤਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ। ਜੇਕਰ ਯੂ.ਸੀ.ਸੀ. ਵਿਚ ਕੁੱਝ ਚੰਗਾ ਹੋਇਆ ਤਾਂ ਸਮਰਥਨ ਦੇਵਾਂਗੇ ਪਰ ਜੇਕਰ ਕੁਝ ਸਹੀ ਨਹੀਂ ਹੋਇਆ ਤਾਂ ਕਮਿਸ਼ਨ ਕੋਲ ਅਪਣੀ ਗੱਲ ਰੱਖਾਂਗੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਲਿਖਿਆ ਪੱਤਰ; ਮਨਰੇਗਾ ਤਹਿਤ ਉਜਰਤਾਂ ਵਧਾ ਕੇ 381.06 ਰੁਪਏ ਕਰਨ ਦੀ ਕੀਤੀ ਮੰਗ

ਸਿੱਖਾਂ ਦੇ ਅਧਿਕਾਰਾਂ ਦੀ ਹਰ ਹਾਲ ਵਿਚ ਰੱਖਿਆ ਕੀਤੀ ਜਾਵੇਗੀ: ਜਗਦੀਪ ਸਿੰਘ ਕਾਹਲੋਂ  

ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ  ਨੇ ਕਿਹਾ ਕਿ ਦਿੱਲੀ ਕਮੇਟੀ ਨੇ ਅਪਣਾ ਫਰਜ਼ ਸਮਝਦਿਆਂ ਇਹ ਬੈਠਕ ਸੱਦੀ, ਜਿਸ ਵਿਚ ਨੁਮਾਇੰਦਿਆਂ ਨੇ ਅਪਣੇ ਵਿਚਾਰ ਰੱਖੇ। ਜਦੋਂ ਤਕ ਯੂ.ਸੀ.ਸੀ. ਦਾ ਖਰੜਾ ਤਿਆਰ ਹੋ ਕੇ ਸਾਹਮਣੇ ਨਹੀਂ ਆਉਂਦਾ, ਉਦੋਂ ਤਕ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਸਿੱਖਾਂ ਦੇ ਅਧਿਕਾਰਾਂ ਦੀ ਹਰ ਹਾਲ ਵਿਚ ਰੱਖਿਆ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਸਿੱਖ ਕੌਮ ਦੇ ਮਸਲਿਆਂ ਨੂੰ ਸਿਆਸੀ ਮਸਲੇ ਨਾ ਬਣਾਵੇ: ਬਲਜੀਤ ਸਿੰਘ ਦਾਦੂਵਾਲ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਦੋਂ ਕੋਈ ਖਰੜਾ ਸਾਹਮਣੇ ਆਵੇਗਾ ਤਾਂ ਹੀ ਇਸ ਬਾਰੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵਿਰੋਧ ਜਾਂ ਸਮਰਥਨ ਨਹੀਂ ਕੀਤਾ ਜਾ ਸਕਦਾ। ਜੇਕਰ ਇਸ ਵਿਚ ਸਿੱਖਾਂ ਨੂੰ ਕੋਈ ਠੇਸ ਪਹੁੰਚਾਈ ਗਈ ਤਾਂ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਮ ਨੂੰ ਸਾਹਮਣੇ ਰੱਖ ਕੇ ਬਿਆਨ ਜਾਰੀ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਪਾਰਟੀ ਜਾਂ ਪ੍ਰਵਾਰ ਨੂੰ ਧਿਆਨ ਵਿਚ ਰੱਖ ਕੇ ਬਿਆਨ ਦੇਣੇ ਚਾਹੀਦੇ ਹਨ। ਦੇਸ਼-ਦੁਨੀਆਂ ਵਿਚ ਵਸਦੇ ਸਿੱਖਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰਖਦਿਆਂ ਕੰਮ ਕਰਨਾ ਚਾਹੀਦਾ ਹੈ। ਕੌਮ ਦੇ ਮਸਲਿਆਂ ਨੂੰ ਸਿਆਸੀ ਜਾਂ ਸਵਾਰਥੀ ਮਸਲਾ ਨਹੀਂ ਬਣਾਉਣਾ ਚਾਹੀਦਾ। ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਨਹੀਂ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸ਼੍ਰੋਮਣੀ ਕਮੇਟੀ ਕੇਂਦਰ ਦੇ ਹਰ ਫ਼ੈਸਲੇ ਦਾ ਵਿਰੋਧ ਕਰੇ। ਚੰਗੇ ਕੰਮ ਦੀ ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਹੈ।

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement