ਅਧਿਕਾਰੀ ਨੇ ਦਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਕੋਇੰਬਟੂਰ: ਤਾਮਿਲਨਾਡੂ ਵਿਚ ਕੋਇੰਬਟੂਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਨੇ ਕਥਿਤ ਤੌਰ 'ਤੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਦੀ ਮੌਤ ਪੁਲਿਸ ਵਿਭਾਗ ਲਈ ਬਹੁਤ ਵੱਡਾ ਘਾਟਾ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਆਮ ਆਦਮੀ ਪਾਰਟੀ ਦੇ ਆਗੂ ਵਿਰੁਧ ਮਾਮਲਾ ਦਰਜ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਖਦਸ਼ਾ ਹੈ ਕਿ ਡੀ.ਆਈ.ਜੀ. ਸੀ ਵਿਜੇ ਕੁਮਾਰ ਨੇ ਸ਼ਹਿਰ ਵਿਚ ਅਪਣੀ ਰੈੱਡ ਫੀਲਡਸ ਸਥਿਤ ਰਿਹਾਇਸ਼ 'ਤੇ ਅਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਅਧਿਕਾਰੀ ਨੇ ਦਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖਬਰੀ, ਪੀਸੀਏ ਸਟੇਡੀਅਮ 'ਚ ਸ਼ੇਰ-ਏ-ਪੰਜਾਬ ਨਾਮ ਦੀ ਟੀ-20 ਲੀਗ ਦਾ ਆਯੋਜਨ
2009 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਵਿਜੇ ਕੁਮਾਰ ਨੇ ਇਸ ਸਾਲ ਜਨਵਰੀ ਵਿਚ ਡੀ.ਆਈ.ਜੀ. ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਚੇਨਈ ਦੇ ਅੰਨਾ ਨਗਰ 'ਚ ਡਿਪਟੀ ਕਮਿਸ਼ਨਰ ਆਫ ਪੁਲਿਸ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਾਂਚੀਪੁਰਮ, ਕੁੱਡਲੋਰ, ਨਾਗਪੱਟੀਨਮ ਅਤੇ ਤਿਰੂਵਰੂਰ ਜ਼ਿਲ੍ਹਿਆਂ ਵਿਚ ਪੁਲਿਸ ਸੁਪਰਡੈਂਟ ਵਜੋਂ ਵੀ ਕੰਮ ਕੀਤਾ ਸੀ।
ਇਹ ਵੀ ਪੜ੍ਹੋ: ਨਹੀਂ ਚੱਲੇਗੀ ਜ਼ੀਰਾ ਸ਼ਰਾਬ ਫੈਕਟਰੀ; ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕੋਰੀ ਨਾਂਹ
ਤਾਮਿਲਨਾਡੂ 'ਚ ਹਾਲ ਹੀ ਦੇ ਸਾਲਾਂ 'ਚ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਦਾ ਇਹ ਦੂਜਾ ਮਾਮਲਾ ਹੈ । ਇਸ ਤੋਂ ਪਹਿਲਾਂ, ਤਿਰੂਚੇਨਗੋਡ ਦੀ ਤਤਕਾਲੀ ਪੁਲਿਸ ਡਿਪਟੀ ਸੁਪਰਡੈਂਟ ਵਿਸ਼ਨੂੰ ਪ੍ਰਿਆ ਨੇ ਕਥਿਤ ਤੌਰ 'ਤੇ 2015 ਵਿਚ ਨਮਕਕਲ ਜ਼ਿਲ੍ਹੇ ਵਿਚ ਅਪਣੀ ਰਿਹਾਇਸ਼ 'ਤੇ ਖੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ: ਭਾਰਤੀ ਡਿਪਲੋਮੈਟਾਂ, ਦੂਤਘਰਾਂ ਨੂੰ ਧਮਕੀ ਦੇਣ ਵਾਲੇ ਪੋਸਟਰ ‘ਬਰਦਾਸ਼ਤ ਨਹੀਂ’ : ਵਿਦੇਸ਼ ਮੰਤਰਾਲਾ
ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਸੀ ਵਿਜੇ ਕੁਮਾਰ ਦੀ ਮੌਤ ਦੀ ਖਬਰ 'ਤੇ ਉਹ ਦੁਖੀ ਅਤੇ ਸਦਮੇ 'ਚ ਹਨ। ਉਨ੍ਹਾਂ ਲਿਖਿਆ, ''ਵਿਜੇ ਕੁਮਾਰ ਨੇ ਤਾਮਿਲਨਾਡੂ ਪੁਲਿਸ ਫੋਰਸ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਕੀਤੀ ਜਿਸ ਵਿਚ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਦਾ ਅਹੁਦਾ ਸ਼ਾਮਲ ਹੈ। ਉਨ੍ਹਾਂ ਦਾ ਦੇਹਾਂਤ ਤਾਮਿਲਨਾਡੂ ਪੁਲਿਸ ਵਿਭਾਗ ਲਈ ਬਹੁਤ ਵੱਡਾ ਘਾਟਾ ਹੈ । ਉਨ੍ਹਾਂ ਦੇ ਪ੍ਰਵਾਰ, ਦੋਸਤਾਂ ਅਤੇ ਪੁਲਿਸ ਫੋਰਸ ਨਾਲ ਮੇਰੀ ਸੰਵੇਦਨਾ ਹੈ”।