
ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਕਾਂਸਟੇਬਲ ਨੇ ਸਾਉਣ ਦੇ ਮਹੀਨੇ ਵਿਚ ਕਾਂਵੜ ਲੈ ਕੇ ਜਾਣ ਲਈ 6 ਦਿਨ ਦੀ ਛੁੱਟੀ ਮੰਗੀ ਹੈ
ਇਲਾਹਾਬਾਦ, ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਕਾਂਸਟੇਬਲ ਨੇ ਸਾਉਣ ਦੇ ਮਹੀਨੇ ਵਿਚ ਕਾਂਵੜ ਲੈ ਕੇ ਜਾਣ ਲਈ 6 ਦਿਨ ਦੀ ਛੁੱਟੀ ਮੰਗੀ ਹੈ। ਕਾਂਸਟੇਬਲ ਦਾ ਕਹਿਣਾ ਹੈ ਕਿ ਉਸ ਦੇ ਸੁਪਨੇ ਵਿਚ ਆਕੇ ਭਗਵਾਨ ਸ਼ਿਵ ਨੇ ਉਸ ਨੂੰ ਹਰਦੁਆਰ ਆਉਣ ਅਤੇ ਇਸ਼ਨਾਨ ਕਰਨ ਲਈ ਕਾਂਵੜ ਲੈ ਕੇ ਜਾਣ ਨੂੰ ਕਿਹਾ ਹੈ। ਸੋਸ਼ਲ ਮੀਡੀਆ ਉੱਤੇ ਸਿਆਨਾ ਪੁਲਿਸ ਸਰਕਲ, ਬੁਲੰਦਸ਼ਹਿਰ ਵਿਚ ਡਿਊਟੀ 'ਤੇ ਕਾਂਸਟੇਬਲ ਵਿਨੋਦ ਕੁਮਾਰ ਦੀ ਛੁੱਟੀ ਅਰਜ਼ੀ ਵਾਇਰਲ ਹੋ ਗਈ। 5 ਅਗਸਤ ਨੂੰ ਦਿੱਤੇ ਪੱਤਰ ਵਿਚ ਕਾਂਸਟੇਬਲ ਨੇ ਲਿਖਿਆ ਕਿ ਪਾਣੀ ਦੇ ਨਾਲ ਭਗਵਾਨ ਸ਼ਿਵ ਦਾ ਕਮੰਡਲ ਉਸਦੇ ਸੁਪਨਿਆਂ ਵਿਚ ਕਈ ਦਿਨਾਂ ਤੋਂ ਦਿਖਾਈ ਦੇ ਰਿਹਾ ਹੈ।
After Shiva dream, cop seeks leave to be a kanwariyaਉਸ ਨੇ ਕਿਹਾ ਸ਼ਿਵਲਿੰਗ ਦੇ ਚਾਰੇ ਪਾਸੇ ਸੱਪ ਵੀ ਦਿਖਾਈ ਦਿੰਦੇ ਹਨ। ਪਤਰ ਵਿਚ ਛੁੱਟੀ ਦੇ ਕਾਰਨ ਦੀ ਵਿਆਖਿਆ ਕਰਦੇ ਹੋਏ ਇਸ ਵਿਚ ਲਿਖਿਆ ਹੈ ਕਿ ਵਿਨੋਦ ਨੂੰ ਭਗਵਾਨ ਦੀ ਇੱਛਾ ਪੂਰੀ ਕਰਨ ਲਈ 6 ਦਿਨ ਦੀ ਛੁੱਟੀ ਦੀ ਲੋੜ ਹੋਵੇਗੀ। ਏਐਸਪੀ (ਇਲਾਹਾਬਾਦ) ਸੁਕਰਤੀ ਸ੍ਰੀ ਕਿਸ਼ਨ ਨੇ ਦੱਸਿਆ, ਸਾਉਣ ਦੇ ਮੌਜੂਦਾ ਮਹੀਨੇ ਦੇ ਦੌਰਾਨ ਭਗਵਾਨ ਸ਼ਿਵ ਦਾ ਜਲ ਅਭਿਸ਼ੇਕ ਕਰਨ ਲਈ ਕਾਂਸਟੇਬਲ ਨੇ ਛੁੱਟੀ ਮੰਗੀ ਸੀ। ਇਸ ਤੋਂ ਬਾਅਦ ਕਾਂਸਟੇਬਲ ਵਿਨੋਦ ਕੁਮਾਰ ਦਾ ਪੱਤਰ ਸੋਸ਼ਲ ਮੀਡੀਆ ਅਤੇ ਵਟਸਐਪ ਉੱਤੇ ਵਾਇਰਲ ਹੋ ਗਿਆ।
After Shiva dream, cop seeks leave to be a kanwariyaਏਐਸਪੀ (ਬੁਲੰਦਸ਼ਹਿਰ) ਪ੍ਰਮੋਦ ਕੁਮਾਰ ਨੇ ਕਿਹਾ ਕਿ ਕਾਂਸਟੇਬਲ ਨੇ ਸਿਆਨਾ ਸਰਕਲ ਦੇ ਡਿਪਟੀ ਐਸਪੀ ਨੂੰ ਛੁੱਟੀ ਦੀ ਅਰਜ਼ੀ ਦਾਖ਼ਲ ਕੀਤੀ ਸੀ ਅਤੇ ਛੇ ਦਿਨਾਂ ਦੀ ਛੁੱਟੀ ਮੰਗੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਭਗਵਾਨ ਸ਼ਿਵ ਉਸ ਦੇ ਸੁਪਨਿਆਂ ਵਿਚ ਪ੍ਰਗਟ ਹੋਏ ਸਨ ਅਤੇ ਉਸ ਨੂੰ ਕਾਂਵੜ ਲੈਕੇ ਜਾਣ ਅਤੇ ਹਰਦੁਆਰ ਆਉਣ ਲਈ ਕਿਹਾ ਸੀ।
After Shiva dream, cop seeks leave to be a kanwariyaਕਾਂਸਟੇਬਲ ਨੇ ਦੱਸਿਆ ਕਿ ਇਹ ਇੱਕ ਦਿਨ ਤੋਂ ਨਹੀਂ ਹੋ ਰਿਹਾ ਸਗੋਂ ਕਈ ਦਿਨਾਂ ਤੋਂ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਉਹ ਹਰਦੁਆਰ ਨਹੀਂ ਜਾ ਰਿਹਾ ਸੀ। ਉਸ ਦੇ ਨਾ ਜਾਣ ਦੀ ਸਲਾਹ ਕਰਨ ਤੋਂ ਬਾਅਦ ਉਸਨੂੰ ਸੁਪਨੇ ਵਿਚ ਇਹ ਸਭ ਦਿਖਾਈ ਦੇਣਾ ਸ਼ੁਰੂ ਹੋ ਗਿਆ। ਉਸਨੇ ਦੱਸਿਆ ਕਿਹਾ ਕਿ ਉਸਨੂੰ ਬਹੁਤ ਸਾਰੇ ਸੱਪ ਵੀ ਦਿਖਾਈ ਦਿੰਦੇ ਹਨ ਅਤੇ ਹੁਣ ਉਹ 6 ਦਿਨ ਦੀ ਛੁੱਟੀ ਲੈ ਕੇ ਆਪਣੀ ਇਹ ਇੱਛਾ ਪੂਰੀ ਕਰਨਾ ਚਾਹੁੰਦਾ ਹੈ।