
ਰਾਜਸਥਾਨ 'ਚ ਐਤਵਾਰ ਨੂੰ ਦੂਜੇ ਦਿਨ ਸਖ਼ਤ ਸੁਰੱਖਿਆ ਵਿਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨਜ਼ਰ ...
ਜੈਪੁਰ : ਰਾਜਸਥਾਨ 'ਚ ਐਤਵਾਰ ਨੂੰ ਦੂਜੇ ਦਿਨ ਸਖ਼ਤ ਸੁਰੱਖਿਆ ਵਿਚ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਕਰਵਾਈ ਗਈ। ਇਸ ਦੌਰਾਨ ਇੰਟਰਨੈਟ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਨਜ਼ਰ ਆਏ ਉਥੇ ਸਖ਼ਤ ਸੁਰੱਖਿਆ ਦੇ ਵਿਚਕਾਰ ਉਮੀਦਵਾਰਾਂ ਨੂੰ ਇਮਤਿਹਾਨ ਸੈਂਟਰਸ ਵਿਚ ਪ੍ਰਵੇਸ਼ ਦਿਤਾ ਗਿਆ। ਇਸ ਦੌਰਾਨ ਜੈਪੁਰ ਵਿਚ 199 ਸੈਂਟਰਸ 'ਤੇ ਪ੍ਰੀਖਿਆ ਹੋਈ। 13 ਹਜ਼ਾਰ 142 ਅਹੁਦਿਆਂ ਲਈ 15 ਲੱਖ ਉਮੀਦਵਾਰਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਰਜ਼ੀਆਂ ਦਿਤੀਆਂ ਹਨ।
Rajasthan Police Constable Recruitment Examinations-2018ਪ੍ਰੀਖਿਆ ਸੈਂਟਰਾਂ ਵਿਚ ਪ੍ਰਵੇਸ਼ ਲਈ ਪਹਿਲੀ ਪਾਰੀ ਵਿਚ ਝੁੰਝੁਨੂੰ ਵਿਚ ਉਮੀਦਵਾਰਾਂ ਦੀ ਪੂਰੀ ਬਾਂਹ ਦੀ ਸ਼ਰਟ ਉਤਰਵਾਈ ਗਈ ਤਾਂ ਲੜਕੀਆਂ ਦੀਆਂ ਵਾਲੀਆਂ, ਝੁਮਕੇ ਉਤਾਰੇ ਗਏ। ਐਤਵਾਰ ਨੂੰ ਪਹਿਲੀ ਪ੍ਰੀਖਿਆ ਸਵੇਰੇ 12 ਵਜੇ ਖ਼ਤਮ ਹੋਈ। ਸੂਬੇ ਵਿਚ ਐਤਵਾਰ ਨੂੰ ਵੀ ਇੰਟਰਨੈਟ ਬੰਦ ਰਿਹਾ, ਜਿਸ ਨਾਲ ਲੋਕਾਂ ਦੀ ਪਰੇਸ਼ਾਨੀ ਬਣੀ ਰਹੀ। ਨਕਲ ਰੋਕਣ ਲਈ ਪ੍ਰੀਖਿਆ ਕੇਂਦਰਾਂ 'ਤੇ ਸੀਸੀਟੀਵੀ ਕੈਮਰੇ ਅਤੇ ਜੈਮਰ ਲਗਾਏ ਗਏ ਹਨ। ਪੁਲਿਸ ਭਰਤੀ ਪ੍ਰੀਖਿਆ ਵਿਚ ਪ੍ਰਵੇਸ਼ ਤੋਂ ਪਹਿਲਾਂ ਔਰਤਾਂ ਦੇ ਗਹਿਣੇ ਵੀ ਉਤਰਵਾ ਲਏ ਗਏ।
Police Constable Recruitment Examinations-2018 ਇਸ ਦੌਰਾਨ ਔਰਤਾਂ ਦੇ ਹੱਥਾਂ ਦੀਆਂ ਚੂੜੀਆਂ, ਕੰਗਨਾਂ ਤੋਂ ਇਲਾਵਾ ਪੈਰਾਂ ਦੀਆਂ ਪਾਇਲਾਂ, ਪੂਰੀ ਬਾਂਹ ਦੀ ਸ਼ਰਟ, ਚੁੰਨੀ, ਗੁੱਤ ਦਾ ਰੀਬਨ, ਪੈਰਾਂ ਦੀਆਂ ਜੁਰਾਬਾਂ, ਮੰਗਲਸੂਤਰ, ਵਾਲਾਂ ਦੇ ਕਲਿੱਪ, ਰਬੜ੍ਹ ਸਾਰੇ ਉਤਾਰਨੇ ਪਏ। ਪ੍ਰਸ਼ਾਸਨ ਦੀ ਸਖ਼ਤੀ ਨੂੰ ਦੇਖਦੇ ਹੋਏ ਇਕ ਮਾਂ ਨੂੰ ਅਪਣੀ ਬੇਟੀ ਦੇ ਕੱਪੜੇ ਚੁੰਨੀ ਦੀ ਆੜ ਵਿਚ ਸੈਂਟਰ ਵਿਚ ਹੀ ਬਦਲਵਾਉਣੇ ਪਏ।
Rajasthan Police Constable Recruitment Examinations-2018ਅਜਿਹਾ ਕੁੱਝ ਰਾਜ ਦੇ ਕਈ ਪ੍ਰੀਖਿਆ ਕੇਂਦਰ ਦੇ ਬਾਹਰ ਦੇਖਣ ਨੂੰ ਮਿਲਿਆ। ਹਾਲਾਂਕਿ ਸਰਕਾਰ ਵਲੋਂ ਪਹਿਲਾਂ ਹੀ ਡ੍ਰੈਸ ਕੋਡ ਦੀ ਜਾਣਕਾਰੀ ਦੇ ਦਿਤੀ ਗਈ ਸੀ ਅਤੇ ਜੁੱਤੇ ਕੱਪੜਿਆਂ ਨੂੰ ਲੈ ਕੇ ਜਾਣੂ ਕਰਵਾ ਦਿਤਾ ਸੀ। ਇਸ ਤੋਂ ਪਹਿਲਾਂ ਵੀ ਕਈ ਪ੍ਰੀਖਿਆਵਾਂ ਵਿਚ ਅਜਿਹਾ ਕੁੱਝ ਦੇਖਣ ਨੂੰ ਮਿਲਿਆ ਸੀ। ਇਸ 'ਤੇ ਰਾਜ ਸਰਕਾਰ ਦਾ ਕਹਿਣਾ ਹੈ ਕਿ ਇਹ ਸਭ ਅਸੀਂ ਨਕਲ ਰੋਕਣ ਲਈ ਕੀਤਾ ਹੈ। ਕਾਂਸਟੇਬਲ ਭਰਤੀ ਪ੍ਰੀਖਿਆ ਹਾਈਟੈਕ ਨਕਲਚੀਆਂ ਦੀ ਵਜ੍ਹਾ ਨਾਲ ਤਿੰਨ ਵਾਰ ਟਾਲਣੀ ਪਈ ਹੈ। ਕਰੀਬ 13 ਹਜ਼ਾਰ ਅਹੁਦਿਆਂ ਲਈ 14 ਲੱਖ ਪ੍ਰੀਖਿਆਰਥੀ ਰਾਜ ਭਰ ਵਿਚ ਪ੍ਰੀਖਿਆ ਦੇ ਰਹੇ ਹਨ।
Rajasthan Police Constable Recruitment Examinations-2018ਕਾਂਸਟੇਬਲ ਭਰਤੀ ਪ੍ਰੀਖਿਆ ਵਿਚ ਪ੍ਰੀਖਿਆ ਕੇਂਦਰ 'ਤੇ ਡਿਊਟੀ 'ਤੇ ਦੇਰੀ ਨਾਲ ਪਹੁੰਚਣ 'ਤੇ ਤਿੰਨ ਪੁਲਿਸ ਕਰਮੀਆਂ ਨੂੰ ਨੋਟਿਸ ਦਿਤਾ ਗਿਆ ਹੈ। ਐਸਪੀ ਚੁਨਾਰਾਮ ਜਾਟ ਨੇ ਇਹ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿਤੇ ਸਨ। ਡਿਊਟੀ 'ਤੇ ਤਿੰਨ ਪੁਲਿਸ ਕਰਮੀ 15 ਮਿੰਟ ਲੇਟ ਪਹੁੰਚੇ ਸਨ। ਇਨ੍ਹਾਂ ਦੀ ਡਿਊਟੀ ਮਹਿਲਾ ਕਾਲਜ ਪ੍ਰੀਖਿਆ ਕੇਂਦਰ 'ਤੇ ਸੀ।
Rajasthan Police Constable Recruitment Examinations-2018ਪ੍ਰੀਖਿਆ ਵਿਚ ਸਨਿਚਰਵਾਰ ਦੀ ਤੁਲਨਾ ਵਿਚ ਐਤਵਾਰ ਨੂੰ ਹਾਜ਼ਰੀ ਘੱਟ ਰਹੀ। ਪਹਿਲੀ ਪਾਰੀ ਵਿਚ 69 ਫ਼ੀਸਦੀ ਪ੍ਰੀਖਿਆਰਥੀ ਹਾਜ਼ਰ ਰਹੇ, ਜਦਕਿ ਸਨਿਚਰਵਾਰ ਨੂੰ ਪਹਿਲੀ ਪਾਰੀ ਵਿਚ 79 ਫੀਸਦੀ ਹਾਜ਼ਰੀ ਸੀ। ਸਨਿਚਰਵਾਰ ਦੀ ਦੂਜੀ ਪਾਰੀ 90 ਫੀਸਦੀ ਹਾਜ਼ਰੀ ਸੀ। ਬਾਡਮੇਰ ਵਿਚ ਪ੍ਰਵੇਸ਼ ਪ੍ਰੀਖਿਆ ਦੌਰਾਨ ਪੁਲਿਸ ਦੀ ਸਪੈਸ਼ਲ ਟੀਮ ਨੇ 5 ਨਕਲੀ ਪ੍ਰੀਖਿਆਰਥੀਆਂ ਨੂੰ ਫੜਿਆ। ਪੰਜੇ ਨਕਲੀ ਵਿਦਿਆਰਥੀਆਂ ਕੋਲੋਂ ਪੁਲਿਸ ਪੁਛਗਿਛ ਕਰ ਰਹੀ ਹੈ।