'ਮੈਨੂੰ ਮੈਡਲ ਮਿਲਣ 'ਤੇ ਮਨਮੋਹਨ ਸਿੰਘ ਨੇ ਵੀ ਵਧਾਈ ਦਿੱਤੀ ਸੀ ਪਰ ਮੋਦੀ ਵਾਂਗ ਡਰਾਮਾ ਨਹੀਂ ਕੀਤਾ'
Published : Aug 7, 2021, 4:20 pm IST
Updated : Aug 7, 2021, 4:20 pm IST
SHARE ARTICLE
Boxer Vijender Singh Slams PM Modi
Boxer Vijender Singh Slams PM Modi

ਉਲੰਪਿਕ ਮੈਡਲ ਜਿੱਤ ਚੁੱਕੇ ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਨਵੀਂ ਦਿੱਲੀ: ਉਲੰਪਿਕ ਮੈਡਲ ਜਿੱਤ ਚੁੱਕੇ ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ (Indian boxer Vijender Singh) ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਵਜਿੰਦਰ ਸਿੰਘ ਕਹਿ ਰਹੇ ਹਨ ਕਿ ਜਦੋਂ ਉਹਨਾਂ ਨੂੰ ਉਲੰਪਿਕ ਵਿਚ ਮੈਡਲ ਮਿਲਿਆ ਸੀ ਤਾਂ ਡਾ. ਮਨਮੋਹਨ ਸਿੰਘ (Dr. Manmohan Singh) ਨੇ ਵੀ ਵਧਾਈ ਦਿੱਤੀ ਸੀ ਪਰ ਉਹਨਾਂ ਨੇ ਪੀਐਮ ਮੋਦੀ ਦੀ ਤਰ੍ਹਾਂ ਡਰਾਮਾ ਨਹੀਂ ਕੀਤਾ।

Vijender SinghVijender Singh

ਹੋਰ ਪੜ੍ਹੋ: ਪਾਕਿਸਤਾਨ: ਮੰਦਰ ਦੀ ਭੰਨਤੋੜ ਮਾਮਲੇ ’ਚ 20 ਲੋਕ ਗ੍ਰਿਫ਼ਤਾਰ, 150 ਤੋਂ ਜ਼ਿਆਦਾ ਲੋਕਾਂ ’ਤੇ ਮਾਮਲਾ ਦਰਜ

ਦਰਅਸਲ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁੱਕੇਬਾਜ਼ ਵਜਿੰਦਰ ਸਿੰਘ ਨੇ ਪੀਐਮ ਮੋਦੀ (Prime Minister Narendra Modi) ਨੂੰ ਨਿਸ਼ਾਨੇ ’ਤੇ ਲਿਆ ਹੈ ਉਹਨਾਂ ਕਿਹਾ ਕਿ ਜਦੋਂ ਮੈਂ ਮੈਡਲ ਜਿੱਤਿਆ ਸੀ ਤਾਂ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਮੇਰੇ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਪਰ ਉਹਨਾਂ ਨੇ ਕਦੀ ਵੀ ਫੋਟੋਆਂ ਨਹੀਂ ਖਿਚਵਾਈਆਂ ਅਤੇ ਨਾ ਹੀ ਵੀਡੀਓ ਬਣਵਾਏ। ਉਹਨਾਂ ਨੇ ਬਸ ਫੋਨ ’ਤੇ ਵਧਾਈ ਦਿੱਤੀ।

Manmohan SinghManmohan Singh

ਹੋਰ ਪੜ੍ਹੋ: ਪਿਛਲੇ ਇੰਗਲੈਂਡ ਦੌਰੇ ਤੋਂ ਸਿੱਖਿਆ, ਐਂਡਰਸਨ ਅਤੇ ਬ੍ਰਾਡ ਦਾ ਸਾਹਮਣਾ ਕਰਨਾ ਚੁਣੌਤੀਪੂਰਨ: KL Rahul

ਉਹਨਾਂ ਅੱਗੇ ਕਿਹਾ ਕਿ ਹੁਣ ਦੇਖੋ ਇਸ ਨੂੰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ। ਫੋਟੋਆਂ ਖਿਚਵਾਈਆਂ ਜਾ ਰਹੀਆਂ ਹਨ। ਵੀਡੀਓ ਰਿਕਾਰਡ ਹੁੰਦੇ ਹਨ। ਮੈਨੂੰ ਸੋਸ਼ਲ ਮੀਡੀਆ ’ਤੇ ਇਹ ਚੀਜ਼ਾਂ ਦੇਖ ਕੇ ਬਹੁਤ ਹਾਸਾ ਆਉਂਦਾ ਹੈ। ਵਜਿੰਦਰ ਸਿੰਘ ਨੇ ਕਿਹਾ ਕਿ ਇਹ ਮੋਦੀ ਸਰਕਾਰ ਦਾ ਡਰਾਮਾ ਹੈ। ਉਹਨਾਂ ਦੇ ਇਸ ਬਿਆਨ ਨਾਲ ਕਾਂਗਰਸ ਨੇਤਾ ਅਭਿਜੀਤ ਸਿੰਘ ਨੇ ਵੀ ਸਹਿਮਤੀ ਜਤਾਈ।

Boxer Vijender Singh Slams PM ModiBoxer Vijender Singh Slams PM Modi

ਹੋਰ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ

ਉਹਨਾਂ ਪੋਸਟ ਵਿਚ ਲਿਖਿਆ, ‘ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ, ਉਹ ਵੀ ਫੋਨ ਕਰਦੇ ਸੀ ਪਰ ਇਹ ਫੋਟੋ ਜਾਂ ਰਿਕਾਰਡਿੰਗ ਦਾ ਡਰਾਮਾ ਨਹੀਂ ਹੁੰਦਾ ਸੀ। @ boxervijender ਦਿਲ ਜਿੱਤ ਲਿਆ ਸੱਚ ਬੋਲ ਕੇ ਅਤੇ ਪੋਲ ਖੋਲ ਕੇ’। ਇਸ ਤੋਂ ਪਹਿਲਾਂ ਵਜਿੰਦਰ ਸਿੰਘ ਨੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂਅ ਬਦਲਣ ਲਈ ਮੋਦੀ ਸਰਕਾਰ ਨੂੰ ਘੇਰਿਆ ਸੀ।

Vijender SinghVijender Singh

ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ

ਉਹਾਨਾਂ ਨੇ ਟਵੀਟ ਕੀਤਾ, ‘ਭਾਈ ਇਹ ਨਾਂਅ ਹੀ ਬਦਲ ਸਕਦੇ ਹਨ। ਕੁਝ ਦਿਨਾਂ ਵਿਚ ਭਾਰਤ ਦਾ ਨਾਂਅ ਬਦਲ ਕੇ ਵੀ ਅਮਰੀਕਾ ਕਰ ਦਿੱਤਾ ਜਾਵੇਗਾ’। ਜ਼ਿਕਰਯੋਗ ਹੈ ਕਿ ਟੋਕੀਉ ਉਲੰਪਿਕ (Tokyo Olympics 2020) ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਡਾਰੀਆਂ ਨੂੰ ਫੋਨ ਜ਼ਰੀਏ ਵਧਾਈਆਂ ਦੇ ਰਹੇ ਹਨ। ਪੀਐਮ ਮੋਦੀ ਦੀਆਂ ਇਹ ਵੀਡੀਓਜ਼ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement