ਪਾਕਿਸਤਾਨ: ਮੰਦਰ ਦੀ ਭੰਨਤੋੜ ਮਾਮਲੇ ’ਚ 20 ਲੋਕ ਗ੍ਰਿਫ਼ਤਾਰ, 150 ਤੋਂ ਜ਼ਿਆਦਾ ਲੋਕਾਂ ’ਤੇ ਮਾਮਲਾ ਦਰਜ
Published : Aug 7, 2021, 3:24 pm IST
Updated : Aug 7, 2021, 3:24 pm IST
SHARE ARTICLE
20 people arrested and over 150 booked for attack on Hindu temple in Pakistan
20 people arrested and over 150 booked for attack on Hindu temple in Pakistan

ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਹਿੰਦੂ ਮੰਦਰ ਉੱਤੇ ਕੀਤੀ ਗਏ ਹਮਲੇ ਦੇ ਆਰੋਪ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ

ਲਾਹੌਰ: ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਹਿੰਦੂ ਮੰਦਰ (Attack on Hindu temple in Pakistan) ਉੱਤੇ ਕੀਤੀ ਗਏ ਹਮਲੇ ਦੇ ਆਰੋਪ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ (20 people arrested in Pakistan) ਹੈ ਅਤੇ 150 ਤੋਂ ਜ਼ਿਆਦਾ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਸੁਪਰੀਮ ਕੋਰਟ (Supreme Court of Pakistan) ਨੇ ਸ਼ੁੱਕਰਵਾਰ ਨੂੰ ਅਜਿਹੇ ਹਮਲਿਆਂ ਨੂੰ ਰੋਕਣ ਵਿਚ ਨਾਕਾਮੀ ਨੂੰ ਲੈ ਕੇ ਅਧਿਕਾਰੀਆਂ ਨੂੰ ਝਾੜ ਪਾਈ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਆਦੇਸ਼ ਦਿੱਤੇ। ਅਦਾਲਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਦੁਨੀਆਂ ਵਿਚ ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚ ਰਿਹਾ ਹੈ।

Attack on Hindu temple in PakistanAttack on Hindu temple in Pakistan

ਹੋਰ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ

ਦਰਅਸਲ ਪੰਜਾਬ ਪ੍ਰਾਂਤ ਦੇ ਰਹੀਮਯਾਰ ਖਾਨ ਜ਼ਿਲ੍ਹੇ ਦੇ ਭੋਂਗ ਖੇਤਰ ਵਿਚ ਲਾਠੀਆਂ, ਪੱਥਰਾਂ ਅਤੇ ਇੱਟਾਂ ਨਾਲ ਲੈਸ ਸੈਂਕੜੇ ਲੋਕਾਂ ਨੇ ਇਕ ਮੰਦਰ ਉੱਤੇ ਹਮਲਾ ਕੀਤਾ। ਮੰਦਰ ਦੇ ਕੁਝ ਹਿੱਸਿਆਂ ਨੂੰ ਸਾੜਿਆ ਗਿਆ ਅਤੇ ਮੂਰਤੀਆਂ ਦੀ ਭੰਨਤੋੜ ਕੀਤੀ। ਉਹਨਾਂ ਨੇ ਸਥਾਨਕ ਮਦਰੱਸੇ ਵਿਚ ਕਥਿਤ ਤੌਰ ’ਤੇ ਪਿਸ਼ਾਬ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ 8 ਸਾਲਾ ਹਿੰਦੂ ਲੜਕੇ ਨੂੰ ਅਦਲਤ ਵੱਲੋਂ ਰਿਹਾਅ ਕਰਨ ਦੇ ਵਿਰੋਧ ਵਿਚ ਮੰਦਰ ਉੱਤੇ ਹਮਲਾ ਕੀਤਾ।

Attack on Hindu temple in PakistanAttack on Hindu temple in Pakistan

ਹੋਰ ਪੜ੍ਹੋ: ਹੁਣ ਭਾਰਤ 'ਚ ਲੱਗੇਗੀ ਸਿੰਗਲ ਡੋਜ਼ ਕੋਰੋਨਾ ਵੈਕਸੀਨ, Johnson & Johnson ਦੇ ਟੀਕੇ ਨੂੰ ਮਿਲੀ ਮਨਜ਼ੂਰੀ

ਰਹੀਮਯਾਰ ਖਾਨ ਦੇ ਜ਼ਿਲ੍ਹਾ ਪੁਲਿਸ ਅਫਸਰ (ਡੀਪੀਓ) ਅਸਦ ਸਰਫਰਾਜ਼ ਨੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਭੋਂਗ ਵਿਚ ਕਥਿਤ ਮੰਦਰ ਹਮਲਾ ਮਾਮਲੇ ਵਿਚ ਹੁਣ ਤੱਕ 20 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।” ਉਹਨਾਂ ਦੱਸਿਆ ਕਿ ਪੁਲਿਸ ਵੀਡੀਓ ਫੁਟੇਜ ਰਾਹੀਂ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਰਹੀ ਸੀ।ਉਹਨਾਂ ਦੱਸਿਆ ਕਿ ਮੰਦਰ ਉੱਤੇ ਹਮਲਾ ਕਰਨ ਦੇ ਆਰੋਪ ਵਿਚ 150 ਤੋਂ ਵੱਧ ਲੋਕਾਂ ਖਿਲਾਫ਼ ਅੱਤਵਾਦ ਅਤੇ ਪਾਕਿਸਤਾਨ ਦੰਡ ਸੰਹਿਤਾ (ਪੀਪੀਸੀ) ਦੀਆਂ ਹੋਰ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

Attack on Hindu temple in PakistanAttack on Hindu temple in Pakistan

ਹੋਰ ਪੜ੍ਹੋ: ਖੰਨਾ 'ਚ ਬਜ਼ੁਰਗ ਦੁਕਾਨਦਾਰ ਦੀ ਬਹਾਦਰੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ ਦੀ ਭੰਨਤੋੜ ਦੇਸ਼ ਲਈ ਸ਼ਰਮਨਾਕ ਹੈ ਕਿਉਂਕਿ ਪੁਲਿਸ ਦਰਸ਼ਕ ਦੀ ਤਰ੍ਹਾਂ ਕੰਮ ਕਰ ਰਹੀ ਹੈ। ਚੀਫ ਜਸਟਿਸ ਨੇ ਅੱਠ ਸਾਲਾ ਬੱਚੇ ਦੀ ਗ੍ਰਿਫਤਾਰੀ 'ਤੇ ਹੈਰਾਨੀ ਜਤਾਈ ਅਤੇ ਪੁਲਿਸ ਨੂੰ ਪੁੱਛਿਆ ਕਿ ਕੀ ਉਹ ਇੰਨੇ ਛੋਟੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਨਹੀਂ ਸਮਝ ਸਕੀ?

Hindu temple vandalisedAttack on Hindu temple in Pakistan

ਹੋਰ ਪੜ੍ਹੋ: ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ‘ਚ ਗੋਲੀਆਂ ਮਾਰ ਕਤਲ

ਪਾਕਿਸਤਾਨ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਮੰਦਰ 'ਤੇ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ। ਮਾਮਲੇ ਦੀ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।ਭਾਰਤ ਨੇ ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕੀਤਾ ਅਤੇ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀ ਆਜ਼ਾਦੀ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ 'ਤੇ ਲਗਾਤਾਰ ਵਧ ਰਹੀਆਂ ਹਮਲਿਆਂ ਦੀਆਂ ਘਟਨਾਵਾਂ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement