
ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ਵਿਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ।
ਨਵੀਂ ਦਿੱਲੀ: ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ (Johnson & Johnson's Single-Dose Vaccine) ਨੂੰ ਭਾਰਤ ਵਿਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ (Health Minister Mansukh Mandaviya) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਇਹ ਭਾਰਤ ਵਿਚ ਵਰਤੀ ਜਾਣ ਵਾਲੀ ਪਹਿਲੀ ਅਜਿਹੀ ਵੈਕਸੀਨ ਹੋਵੇਗੀ ਜੋ ਕੋਰੋਨਾ ਖਿਲਾਫ਼ ਸਿੰਗਲ ਡੋਜ਼ ਵਿਚ ਹੀ ਕਾਰਗਰ ਸਾਬਿਤ ਹੋਵੇਗੀ।
Johnson & Johnson
ਹੋਰ ਪੜ੍ਹੋ: ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫਤ ਰਾਸ਼ਨ: ਪ੍ਰਧਾਨ ਮੰਤਰੀ ਮੋਦੀ
ਮਨਸੁਖ ਮਾਂਡਵੀਆ ਨੇ ਟਵੀਟ ਕੀਤਾ, ‘ਭਾਰਤ ਨੇ ਅਪਣੀ ਵੈਕਸੀਨ ਬਾਸਕਿਟ ਦਾ ਵਿਸਥਾਰ ਕੀਤਾ ਹੈ। ਜਾਨਸਨ ਐਂਡ ਜਾਨਸਨ ਨੂੰ ਭਾਰਤ ਵਿਚ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਤੋਂ ਭਾਰਤ ਵਿਚ 5 ਟੀਕਿਆਂ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮਾਂਡਵੀਆ ਨੇ ਕਿਹਾ ਕਿ ਕੋਰੋਨਾ ਖਿਲਾਫ਼ ਦੇਸ਼ ਦੀ ਜੰਗ ਨੂੰ ਹੋਰ ਉਤਸ਼ਾਹ ਮਿਲੇਗਾ’।
Johnson & Johnson's Single-Dose Covid Vaccine Gets Approval In India
ਹੋਰ ਪੜ੍ਹੋ: Porn Case: ਅਦਾਲਤ ਨੇ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
ਦਰਅਸਲ ਜਾਨਸਨ ਐਂਡ ਜਾਨਸਨ (Johnson & Johnson's Covid Vaccine) ਨੇ 5 ਅਗਸਤ ਨੂੰ ਭਾਰਤ ਸਰਕਾਰ ਕੋਲੋਂ ਸਿੰਗਲ ਡੋਜ਼ ਵੈਕਸੀਨ ਦੀ ਵਰਤੋਂ ਲਈ ਮਨਜ਼ੂਰੀ ਮੰਗੀ ਸੀ। ਕੰਪਨੀ ਮੁਤਾਬਕ ਪਰੀਖਣ ਵਿਚ ਵੈਕਸੀਨ 85% ਅਸਰਦਾਰ ਦਿਖੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਵੀਸ਼ੀਲਡ. ਕੋਵੈਕਸੀਨ, ਸਪੂਤਨਿਕ ਵੀ ਅਤੇ ਮਾਡਰਨਾ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ।
Covid Vaccine
ਹੋਰ ਪੜ੍ਹੋ: ਖੇਤ 'ਚ ਪਾਣੀ ਲਗਾਉਣ ਨੂੰ ਲੈ ਕੇ ਦੋ ਭਰਾਵਾਂ ਵਿਚਾਲੇ ਹੋਈ ਲੜਾਈ, ਚੱਲੀਆਂ ਗੋਲੀਆਂ, ਚਾਰ ਜ਼ਖਮੀ
ਭਾਰਤ ਵਿਚ ਫਿਲਹਾਲ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਰੂਸ ਦੀ ਸਪੂਤਨਿਕ ਵੀ ਦੀ ਵਰਤੋਂ ਹੋ ਰਹੀ ਹੈ। ਸਰਕਾਰੀ ਕੇਂਦਰਾਂ ਵਿਚ ਕੋਵੀਸ਼ੀਲਡ ਅਤੇ ਕੋਵੈਕਸੀਨ ਲਗਾਈ ਜਾ ਰਹੀ ਹੈ ਜਦਕਿ ਪ੍ਰਾਈਵੇਟ ਹਸਪਤਾਲਾਂ ਵਿਚ ਸਪੂਤਨਿਕ ਵੀ ਉਪਲਬਧ ਹੈ। ਇਹਨਾਂ ਸਾਰੇ ਟੀਕਿਆਂ ਦੀਆਂ ਦੋ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ।