
ਮੱਧ ਪ੍ਰਦੇਸ਼ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਹੜ੍ਹ ਤੋਂ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਮੁਨਾਦੀ ਵੀ ਨਹੀਂ ਕਰਵਾਈ। ਹੁਣ ਹੜ੍ਹ ਕਾਰਨ ਉਹਨਾਂ ਦਾ ਸਭ ਕੁੱਝ ਤਬਾਹ ਹੋ ਗਿਆ।
Narendra Singh Tomar
ਹੋਰ ਪੜ੍ਹੋ: ਬੰਬੀਹਾ ਗਰੁੱਪ ਨੇ ਲਈ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ
ਗੁੱਸੇ ਵਿਚ ਆਏ ਲੋਕ ਖੇਤੀਬਾੜੀ ਮੰਤਰੀ ਦੀ ਗੱਡੀ ਅੱਗੇ ਲੇਟ ਗਏ। ਇਸ ਦੇ ਨਾਲ ਹੀ ਉਹਨਾਂ ਦਾ ਘਿਰਾਓ ਵੀ ਕੀਤਾ ਹੈ। ਕੁੱਝ ਲੋਕਾਂ ਨੇ ਉਹਨਾਂ ਦੀ ਗੱਡੀ ਉੱਤੇ ਚਿੱਕੜ ਵੀ ਸੁੱਟਿਆ। ਦਰਅਸਲ ਨਰਿੰਦਰ ਸਿੰਘ ਤੋਮਰ ਚੰਬਲ ਖੇਤਰ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸੀ। ਉਹ ਮੁਰੈਨਾ ਤੋਂ ਹੈਲੀਕਾਪਟਰ ਜ਼ਰੀਏ ਸ਼ਿਯੋਪੁਰ ਪਹੁੰਚੇ। ਇੱਥੇ ਦੁਪਹਿਰ 2 ਵਜੇ ਦੇ ਕਰੀਬ ਉਹ ਕਾਰ ਵਿਚ ਨੁਕਸਾਨ ਦਾ ਜਾਇਜ਼ਾ ਲੈਣ ਲਈ ਨਿਕਲੇ।
Narendra Singh Tomar faces massive protests in flood-hit MP
ਹੋਰ ਪੜ੍ਹੋ: ਪੂਰਾ ਹੋਇਆ 'ਉੱਡਣਾ ਸਿੱਖ' ਦਾ ਸੁਪਨਾ, ਨੀਰਜ ਚੋਪੜਾ ਨੇ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਗੋਲਡ ਮੈਡਲ
ਜਿਵੇਂ ਹੀ ਉਹ ਗਣੇਸ਼ ਬਾਜ਼ਾਰ ਵਿਚ ਪਹੁੰਚੇ ਤਾਂ ਔਰਤਾਂ ਅਤੇ ਪੁਰਸ਼ਾਂ ਨੇ ਉਹਨਾਂ ਦਾ ਵਿਰੋਧ ਕੀਤਾ। ਸੁਰੱਖਿਆ ਕਰਮੀਆਂ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਖੀਰ ਵਿਚ ਤੋਮਰ ਨੇ ਕਾਰ ਵਿਚੋਂ ਉਤਰ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਹੜ੍ਹ ਦੀ ਸੂਚਨਾ ਨਹੀਂ ਦਿੱਤੀ ਗਈ।
Narendra Singh Tomar faces massive protests in flood-hit MP
ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਐਲਾਨ, ਨੀਰਜ ਚੋਪੜਾ ਨੂੰ ਦਿੱਤਾ ਜਾਵੇਗਾ ਦੋ ਕਰੋੜ ਦਾ ਇਨਾਮ
ਅਚਾਨਕ ਆਈ ਇੰਨੀ ਵੱਡੀ ਮੁਸੀਬਤ ਲਈ ਉਹ ਤਿਆਰ ਨਹੀਂ ਸੀ। ਇਸ ਦੌਰਾਨ ਲੋਕਾਂ ਨੇ ਕੇਂਦਰੀ ਮੰਤਰੀ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।
ਦੱਸ ਦਈਏ ਕਿ ਹੜ੍ਹ ਕਾਰਨ ਸ਼ਿਯੋਪੁਰ ਇਲਾਕੇ ਵਿਚ ਭਾਰੀ ਤਬਾਹੀ ਹੋਈ ਹੈ। ਇੱਥੇ ਭਿਆਨਕ ਹੜ੍ਹ ਕਾਰਨ ਲੋਕਾਂ ਦੇ ਮਕਾਨ ਅਤੇ ਦੁਕਾਨਾਂ ਡੁੱਬ ਗਈਆਂ।