
ਮੋਹਾਲੀ ਵਿਚ ਦਿਨ ਦਿਹਾੜੇ ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਚੰਡੀਗੜ੍ਹ: ਮੋਹਾਲੀ ਵਿਚ ਦਿਨ ਦਿਹਾੜੇ ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੈਕਟਰ-71 ਵਿਚ ਕਮਿਊਨਿਟੀ ਸੈਂਟਰ ਨੇੜੇ ਹੋਈ ਇਹ ਵਾਰਦਾਤ ਸੀਸੀਟੀਵੀ ਵਿਚ ਕੈਦ ਹੋ ਗਈ। ਜਾਣਕਾਰੀ ਅਨੁਸਾਰ 4 ਬਦਮਾਸ਼ਾਂ ਨੇ ਮਿੱਡੂਖੇੜਾ ’ਤੇ ਕਰੀਬ 9 ਰਾਊਂਡ ਫਾਇਰਿੰਗ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਫਰਾਰ ਹੋ ਗਏ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਹੈ ਹਾਲਾਂਕਿ ਪੁਲਿਸ ਨੂੰ ਲਾਂਰੈਂਸ ਗੈਂਗ ਉੱਤੇ ਵੀ ਸ਼ੱਕ ਹੈ।
Vicky Middukhera
ਹੋਰ ਪੜ੍ਹੋ: ਪੂਰਾ ਹੋਇਆ 'ਉੱਡਣਾ ਸਿੱਖ' ਦਾ ਸੁਪਨਾ, ਨੀਰਜ ਚੋਪੜਾ ਨੇ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਗੋਲਡ ਮੈਡਲ
ਖ਼ਬਰਾਂ ਮੁਤਾਬਕ ਵਿੱਕੀ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਸੀ ਪਰ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਹੋ ਗਈ। ਫੇਸਬੁੱਕ ’ਤੇ ਦਵਿੰਦਰ ਬੰਬੀਹਾ ਦੇ ਨਾਂਅ ਤੋਂ ਬਣੀ ਇਕ ਆਈਡੀ ਜ਼ਰੀਏ ਪੋਸਟ ਸਾਂਝੀ ਕੀਤੀ ਗਈ। ਇਸ ਵਿਚ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਗਿਆ ਕਿ, ‘ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ’।
Bambiha Group took the responsibility for Vicky Middukhera Murder,
ਹੋਰ ਪੜ੍ਹੋ: ਮਮਤਾ ਬੈਨਰਜੀ ਨੇ ਨਵੇਂ ਬਿਜਲੀ ਕਾਨੂੰਨ ਖਿਲਾਫ਼ ਖੋਲ੍ਹਿਆ ਮੋਰਚਾ, ਪੀਐਮ ਮੋਦੀ ਨੂੰ ਲਿਖੀ ਚਿੱਠੀ
ਪੋਸਟ ਵਿਚ ਕਿਹਾ ਗਿਆ ਕਿ ਵਿੱਕੀ ਨੂੰ ਕਈ ਵਾਰ ਸਮਝਾਇਆ ਗਿਆ ਸੀ। ਉਹ ਬਿਸ਼ਨੋਈ ਗੈਂਸ ਨੂੰ ਪੰਜਾਬੀ ਕਲਾਕਾਰਾਂ ਅਤੇ ਕਾਰੋਬਾਰੀਆਂ ਦੇ ਨੰਬਰ ਦਿੰਦਾ ਸੀ ਅਤੇ ਉਹਨਾਂ ਕੋਲੋਂ ਵਸੂਲੀ ਕੀਤੀ ਜਾਂਦੀ ਸੀ ਸੀ। ਦੂਜੇ ਪਾਸੇ ਵਿੱਕੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸੀ। ਸੀਸੀਟੀਵੀ ਫੁਟੇਜ ਅਨੁਸਾਰ 4 ਹਮਲਾਵਰ ਇਕ ਸਫੇਦ ਰੰਗ ਦੀ ਆਈ-20 ਕਾਰ ਵਿਚ ਆਏ ਅਤੇ ਵਿੱਕੀ ਉੱਤੇ ਹਮਲਾ ਕੀਤਾ।
Bambiha Group took the responsibility for Vicky Middukhera Murder,
ਹੋਰ ਪੜ੍ਹੋ: ਗੋਲਡ ਮੈਡਲ ਜੇਤੂ ਨੀਰਜ ਨੂੰ PM ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ, ਕਿਹਾ- ਰਚਿਆ ਗਿਆ ਇਤਿਹਾਸ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪਹੁੰਚੀ ਪਰ ਹਮਲਾਵਰ ਫਰਾਰ ਹੋ ਚੁੱਕੇ ਸੀ। ਪੁਲਿਸ ਨੇ ਮੋਹਾਲੀ ਸਮੇਤ ਚੰਡੀਗੜ੍ਹ ਅਤੇ ਪੰਚਕੁਲਾ ਦੇ ਬਾਰਡਰ ਸੀਲ ਕਰ ਦਿੱਤੇ ਹਨ। ਦੱਸ ਦਈਏ ਕਿ ਮ੍ਰਿਤਕ ਵਿੱਕੀ ਅਕਾਲੀ ਨੇਤਾ ਅਜੇ ਮਿੱਡੂਖੇੜਾ ਦਾ ਛੋਟਾ ਭਰਾ ਹੈ ਅਤੇ ਸੋਈ ਵਿਦਿਆਰਥੀ ਜਥੇਬੰਦੀ ਦਾ ਮੈਂਬਰ ਹੈ। ਵਿੱਕੀ ਦਾ ਅੰਤਿਮ ਸਸਕਾਰ ਐਤਵਾਰ 11 ਵਜੇ ਉਹਨਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕੀਤਾ ਜਾਵੇਗਾ।