Auto Refresh
Advertisement

ਖ਼ਬਰਾਂ, ਖੇਡਾਂ

ਪੂਰਾ ਹੋਇਆ 'ਉੱਡਣਾ ਸਿੱਖ' ਦਾ ਸੁਪਨਾ, ਨੀਰਜ ਚੋਪੜਾ ਨੇ ਮਿਲਖਾ ਸਿੰਘ ਨੂੰ ਸਮਰਪਿਤ ਕੀਤਾ ਗੋਲਡ ਮੈਡਲ

Published Aug 7, 2021, 7:35 pm IST | Updated Aug 7, 2021, 7:57 pm IST

ਨੀਰਜ ਚੋਪੜਾ ਨੇ ਕਿਹਾ ਕਿ ਉਹ ਅਪਣੀ ਜਿੱਤ ਮਿਲਖਾ ਸਿੰਘ ਸਮੇਤ ਉਹਨਾਂ ਐਥਲੀਟਾਂ ਨੂੰ ਸਮਰਪਿਤ ਕਰਦੇ ਹਨ, ਜੋ ਮਾਮੂਲੀ ਅੰਤਰ ਨਾਲ ਮੈਡਲ ਤੋਂ ਖੁੰਝਦੇ ਰਹੇ।

Neeraj Chopra Dedicates Tokyo Olympics Gold Medal to Deceased Milkha Singh
Neeraj Chopra Dedicates Tokyo Olympics Gold Medal to Deceased Milkha Singh

ਟੋਕੀਉ: ਨੀਰਜ ਚੋਪੜਾ ਨੇ ਟੋਕੀਉ ਉਲੰਪਿਕ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਅਪਣੀ ਜਿੱਤ ਮਿਲਖਾ ਸਿੰਘ ਸਮੇਤ ਉਹਨਾਂ ਐਥਲੀਟਾਂ ਨੂੰ ਸਮਰਪਿਤ ਕਰਦੇ ਹਨ, ਜੋ ਮਾਮੂਲੀ ਅੰਤਰ ਨਾਲ ਮੈਡਲ ਤੋਂ ਖੁੰਝਦੇ ਰਹੇ।

Neeraj Chopra Neeraj Chopra

ਹੋਰ ਪੜ੍ਹੋ: ਗੋਲਡ ਮੈਡਲ ਜੇਤੂ ਨੀਰਜ ਨੂੰ PM ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ, ਕਿਹਾ- ਰਚਿਆ ਗਿਆ ਇਤਿਹਾਸ

ਉਹਨਾਂ ਕਿਹਾ. ‘ਮੈਂ ਅਪਣਾ ਬੇਸਟ ਦੇਣਾ ਸੀ ਪਰ ਮੈਂ ਗੋਲਡ ਮੈਡਲ ਬਾਰੇ ਨਹੀਂ ਸੋਚਿਆ ਸੀ। ਮੈਂ ਮਿਲਖਾ ਸਿੰਘ ਨੂੰ ਮੈਡਲ ਨਾਲ ਮਿਲਣਾ ਚਾਹੁੰਦਾ ਸੀ’।
ਦੱਸ ਦਈਏ ਕਿ ਭਾਰਤ ਦਾ ਉਲੰਪਿਕ ਅਥਲੈਟਿਕਸ ਵਿਚ ਇਹ ਪਹਿਲਾ ਮੈਡਲ ਹੈ। ਉੱਥੇ ਹੀ ਉਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿਚ ਭਾਰਤ ਨੂੰ 13 ਸਾਲ ਬਾਅਦ ਦੂਜਾ ਮੈਡਲ ਮਿਲਿਆ ਹੈ।

milkha Singh Milkha Singh

ਹੋਰ ਪੜ੍ਹੋ: 

ਬੀਜਿੰਗ ਉਲੰਪਿਕ 2008 ਵਿਚ ਪਹਿਲੀ ਵਾਰ ਗੋਲਡ ਮੈਡਣ ਦਿੱਗਜ ਸ਼ੂਟਰ ਅਭਿਨਵ ਬਿੰਦਰਾ ਨੂੰ ਮਿਲਿਆ ਸੀ। ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਮਰਹੂਮ ਐਥਲੀਟ ਮਿਲਖਾ ਸਿੰਘ ਦਾ ਸੁਪਨਾ ਪੂਰਾ ਕੀਤਾ ਹੈ। ਨੀਰਜ ਨੇ ਫਾਈਨਲ ਮੁਕਾਬਲੇ ਵਿਚ 87.58 ਮੀਟਰ ਦਾ ਥ੍ਰੋਅ ਕਰਕੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ ਹੈ।

Neeraj Chopra Dedicates Tokyo Olympics Gold Medal to Deceased Milkha SinghNeeraj Chopra Dedicates Tokyo Olympics Gold Medal to Deceased Milkha Singh

ਹੋਰ ਪੜ੍ਹੋ: 

ਜ਼ਿਕਰਯੋਗ ਹੈ ਕਿ ਮਿਲਖਾ ਸਿੰਘ ਦਾ ਸੁਪਨਾ ਸੀ ਕਿ ਕੋਈ ਭਾਰਤੀ ਟਰੈਕ ਅਤੇ ਫੀਲਡ ਵਿਚ ਉਲੰਪਿਕ ਮੈਡਲ ਜਿੱਤੇ। ਨੀਰਜ ਚੋਪੜਾ ਤੋਂ ਪਹਿਲਾਂ ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਸ਼੍ਰੀਰਾਮ ਸਿੰਘ, ਪੀਟੀ ਊਸ਼ਾ, ਅੰਜੂ ਬਾਬੀ ਜਾਰਜ, ਕ੍ਰਿਸ਼ਨਾ ਪੁਨੀਆ ਅਤੇ ਕਮਲਪ੍ਰੀਤ ਕੌਰ ਉਲੰਪਿਕ ਦੇ ਟਰੈਕ ਐਂਡ ਫੀਲਡ ਦੇ ਫਾਈਨਲ ਤੱਕ ਪਹੁੰਚੇ ਸੀ ਪਰ ਉਹ ਮੈਡਲ ਨਹੀਂ ਜਿੱਤ ਸਕੇ।

 Neeraj ChopraNeeraj Chopra

ਹੋਰ ਪੜ੍ਹੋ: 

ਮਿਲਖਾ ਸਿੰਘ ਨੇ ਕਿਹਾ ਸੀ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਵਿਚ ਅਥਲੈਟਿਕਸ ਵਿਚ ਹੁਨਰ ਹੈ। ਰੋਮ 1960 ਵਿਚ ਲੋਕਾਂ ਦਾ ਮੰਨਣਾ ਸੀ ਕਿ ਜੇਕਰ ਕੋਈ 400 ਮੀਟਰ ਜਿੱਤੇਗਾ ਤਾਂ ਉਹ ਮਿਲਖਾ ਸਿੰਘ ਹੋਣਗੇ (ਪਰ ਅਜਿਹਾ ਨਹੀਂ ਹੋਇਆ)। ਮੇਰਾ ਸੁਪਨਾ ਹੈ ਕਿ ਮੈਂ ਉਲੰਪਿਕ ਵਿਚ ਇਕ ਨੌਜਵਾਨ ਖਿਡਾਰੀ ਨੂੰ ਅਥਲੈਟਿਕਸ ਵਿਚ ਗੋਲਡ ਮੈਡਲ ਜਿੱਤਦੇ ਦੇਖਾਂ’।

ਏਜੰਸੀ

ਸਬੰਧਤ ਖ਼ਬਰਾਂ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement