
ਸੋਸ਼ਲ ਮੀਡਿਆ 'ਤੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਿੰਟ ਵਾਲੀਆਂ ਪਾਣੀ ਦੀਆਂ ਬੋਤਲਾਂ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ।
ਨਵੀਂ ਦਿੱਲੀ : ਸੋਸ਼ਲ ਮੀਡਿਆ 'ਤੇ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਿੰਟ ਵਾਲੀਆਂ ਪਾਣੀ ਦੀਆਂ ਬੋਤਲਾਂ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਹਨ। ਜਿਸ ਨਾਲ ਸਿੱਖ ਕੌਮ ਦੇ ਮਨਾਂ ਅੰਦਰ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਇਹਨਾਂ ਬੋਤਲਾਂ ਦਾ ਇਸਤੇਮਾਲ ਸ਼ਤਾਬਦੀ ਰੇਲਾਂ `ਚ ਕੀਤਾ ਜਾ ਰਿਹਾ ਹੈ। ਇਹਨਾਂ ਪਾਣੀ ਦੀਆਂ ਬੋਤਲਾਂ `ਤੇ ਸ਼੍ਰੀ ਹਰਮੰਦਿਰ ਸਾਹਿਬ ਦੀ ਫੋਟੋ ਪਾਏ ਜਾਣ `ਤੇ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਨਰਾਜ਼ਗੀ ਜਤਾਉਂਦੇ ਹੋਏ,
Water Bottleਰੇਲ ਮੰਤਰੀ ਪਿਯੂਸ਼ ਗੋਇਲ ਨੂੰ ਦੇ ਧਿਆਨ `ਚ ਗੱਲ ਲਿਆਂਦੀ ਹੈ ਕਿ ਇਹ ਦਰਬਾਰ ਸਾਹਿਬ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਬੋਤਲਾਂ ਦਾ ਪ੍ਰਯੋਗ ਕਰਨ ਦੇ ਬਾਅਦ ਇਹਨਾਂ ਨੂੰ ਕੁੜੇ `ਚ ਸੁੱਟਿਆ ਜਾਂਦਾ ਹੈ, ਜਿਸ ਨਾਲ ਸਿਧੇ ਤੌਰ `ਤੇ ਸ੍ਰੀ ਦਰਬਾਰ ਸਾਹਿਬ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਇਸ ਸਬੰਧ `ਚ ਸਿਰਸਾ ਨੇ ਰੇਲ ਮੰਤਰੀ ਨੂੰ ਲਿਖਤੀ ਤੌਰ `ਤੇ ਵੀ ਇਕ ਪੱਤਰ ਭੇਜਿਆ ਹੈ।
Letterਉਹਨਾਂ ਨੇ ਕਿਹਾ ਹੈ ਕਿ ਅਸੀਂ ਉਮੀਦ ਕਰਦੇ ਹੈ ਕਿ ਰੇਲ ਮੰਤਰੀ ਇਸ `ਤੇ ਜਰੂਰ ਕਦਮ ਚੁੱਕਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਬੈਨ ਕੀਤਾ ਜਾਵੇ। ਅਤੇ ਅੱਗੇ ਤੋਂ ਇਸ ਤਰਾਂ ਦੀ ਪ੍ਰਿੰਟਿੰਗ ਨੂੰ ਵੀ ਰੋਕਿਆ ਜਾਵੇ। ਉਹਨਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਲਦੀ ਤੋਂ ਜਲਦੀ ਰੇਲ ਮੰਤਰੀ ਇਸ ਸਬੰਧੀ ਪੁਖ਼ਤਾ ਕਦਮ ਚੁੱਕਣਗੇ।