
ਝੰਡੇ ਦੇ ਨਾਲ ਇਕ ਪੋਸਟਰ ਅਤੇ ਕਈ ਲਾਲ ਅਤੇ ਹਰੇ ਗੁਬਾਰੇ ਲੱਗੇ ਹੋਏ ਸਨ
ਊਧਮਪੁਰ: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਗੁਬਾਰਿਆਂ ਨਾਲ ਪਾਕਿਸਤਾਨੀ ਝੰਡਾ ਮਿਲਿਆ ਹੈ। ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਇਹ ਝੰਡਾ ਦਿਨ ਵੇਲੇ ਰਾਮਨਗਰ ਤਹਿਸੀਲ ਦੇ ਸੁਨੇਤਰ ਪਿੰਡ ਵਿਚ ਇਕ ਦਰੱਖਤ ਨਾਲ ਲਟਕਦਾ ਮਿਲਿਆ।
ਇਹ ਵੀ ਪੜ੍ਹੋ: ਡੀਐਮਕੇ ਨੇਤਾ ਰਾਜਾ ਨੇ ਸਨਾਤਨ ਧਰਮ ਦੀ ਤੁਲਨਾ 'ਕੋਹੜ ਤੇ ਐਚਆਈਵੀ ਵਰਗੀਆਂ ਬਿਮਾਰੀਆਂ' ਨਾਲ ਕੀਤੀ
ਝੰਡੇ ਦੇ ਨਾਲ ਇਕ ਪੋਸਟਰ ਅਤੇ ਕਈ ਲਾਲ ਅਤੇ ਹਰੇ ਗੁਬਾਰੇ ਲੱਗੇ ਹੋਏ ਸਨ। ਊਧਮਪੁਰ ਦੇ ਸੀਨੀਅਰ ਪੁਲਿਸ ਕਪਤਾਨ ਵਿਨੋਦ ਕੁਮਾਰ ਨੇ ਦਸਿਆ ਕਿ ਹੋ ਸਕਦਾ ਹੈ ਕਿ ਇਹ ਝੰਡਾ ਗੁਬਾਰਿਆਂ ਨਾਲ ਇਸ ਦਿਸ਼ਾ ਵਿਚ ਆਇਆ ਹੋਵੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।