
ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਘੰਟੇ ਬਾਅਦ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਵਾਰ ਨੂੰ ਦੇਸ਼ ਦੇ ...
ਮੱਧ ਪ੍ਰਦੇਸ਼ ‘ਚ 28 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਕੁਝ ਘੰਟੇ ਬਾਅਦ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਨਿਚਵਾਰ ਨੂੰ ਦੇਸ਼ ਦੇ ਵਿਆਪਕ ਬੇਰੋਜ਼ਗਾਰੀ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਿੰਮੇਵਾਰ ਠਹਿਰਾਇਆ ਹੈ, ਅਤੇ ਨੌਜਵਾਨਾਂ ਨੂੰ ਭਰੋਸਾ ਦਿਤਾ ਹੈ ਕਿ ਸਿਰਫ਼ ਕਾਂਗਰਸ ਹੀ ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਦੀ ਹੈ।
Rahul Gandhi
ਰਾਹੁਲ ਨੇ ਅਪਣੇ ਅੱਠ ਕਿਲੇਮੀਟਰ ਦੇ ਰੋਡ ਸ਼ੋਅ ਦੇ ਅੰਤਿਮ ਪੜਾਅ 'ਚ ਰੱਦੀ ਚੌਂਕ (ਜਬਲਪੁਰ) ਤੇ ਜਨ ਸਭਾ ਨੂੰ ਸੰਭੋਧਿਤ ਕਰਦੇ ਹੋਏ ਕਿਹਾ, ਅਸੀਂ ਹਰੀ ਕਾਂਤੀ ਲੈ ਕਿ ਆਏ ਹਾਂ, ਸਫ਼ੈਦ ਕ੍ਰਾਂਤੀ ਲੈ ਕੇ ਆਏ ਹਾਂ, ਕੰਪਿਊਟਰ ਕ੍ਰਾਂਤੀ ਲੈ ਕੇ ਆਏ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੱਧ ਪ੍ਰਦੇਸ਼ ਸ਼ਿਵਰਾਜ ਸਿੰਘ ਚੌਹਾਨ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਉਹਨਾਂ ਨੇ ਕਿਹਾ, ਮੈਂ ਤੁਹਾਨੂੰ ਪੂਰੇ ਵਿਸ਼ਵਾਸ਼ ਨਾਲ ਭਰੋਸਾ ਦਿੰਦਾ ਹਾਂ, ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ, ਜਿਹੜੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੀ ਹੈ।
Rahul Gandhi
ਅਸੀਂ ਤੁਹਾਡੇ ਨਾਲ ਝੂਛੇ ਵਾਅਦੇ ਨਹੀਂ ਕਰਦੇ। ਜੇਕਰ ਅਸੀਂ ਸੱਤਾ ਵਿਚ ਆਵਾਂਗੇ ਤਾਂ ਅਸੀਂ ਤੁਹਾਨੂੰ ਰੋਜ਼ਗਾਰ ਮਹੱਈਆ ਕਰਾਂਵਾਗੇ। ਰਾਹੁਲ ਨੇ ਲੋਕਾਂ ਨੂੰ ਕਿਹਾ, ਤੁਸੀਂ ਕਾਂਗਰਸ ਪਾਰਟੀ ਉਤੇ ਵਿਸ਼ਵਾਸ਼ ਕਰੋ। ਅਸੀਂ ਝੂਠਾ ਵਾਅਦਾ ਨਹੀਂ ਕਰਦੇ। ਜੇਕਰ ਅਸੀਂ ਵਾਅਦਾ ਕਰਦੇ ਹਾਂ, ਤਾਂ ਉਹਨੂੰ ਪੂਰਾ ਵੀ ਕਰਦੇ ਹਾਂ। ਉਹਨਾਂ ਨੇ ਦੋਸ ਲਗਾਇਆ, ਮੋਦੀ ਜੀ ਨੇ ਪਿਛਲੇ ਸਾਝੇ ਚਾਰ ਸਾਲ ‘ਚ ‘ਮੇਕ ਇਨ ਇੰਡੀਆ’ ਸਟਾਰਟ ਅਪ ਇੰਡੀਆ ਅਤੇ ਸਵੱਛ ਭਾਰਤ ਅਭਿਆਨ ਚਲਾ ਕੇ ਦੇਸ਼ ਨੂੰ ਬਰਬਾਦ ਕਰ ਦਿਤਾ ਹੈ। ਉਹਨਾਂ ਨੇ ਕਿਹਾ, ਕਿ ਮੋਦੀ ਜੀ ਨੇ ਅਪਣੀ ਜਨ ਸਭਾਵਾਂ ਵਿਚ ਲੋਕਾਂ ਨੂੰ 15 ਲੱਖ ਰੁਪਏ, 20 ਲੱਖ ਰੁਪਏ 30 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ।
Rahul Gandhi
ਕੀ ਹੋਇਆ?ਮਿਲਿਆ ਕੀ ਤੁਹਾਨੂੰ? ਰੋਡ ਸ਼ੋਅ ‘ਚ ਰਾਹੁਲ ਗਾਂਧੀ ਇਕ ਖੁੱਲ੍ਹੀ ਥਾਂ 'ਚ ਬੈਠੇ ਹੋਏ ਸੀ। ਇਸ ਅਧੀਨ ਉਹਨਾਂ ਨਾਲ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਕਾਂਗਰਸ ਚੋਣਾਂ ਪ੍ਰਚਾਰ ਅਭਿਆਨ ਸੰਮਤੀ ਦੇ ਪ੍ਰਧਾਨ ਜੈਯੋਤਿਰਾਦਿਤਯ ਸੰਧਿਆ ਸਹਿਤ ਕਾਂਗਰਸ ਦੇ ਕਈ ਵੱਡੇ ਨੇਤਾ ਸ਼ਾਮਲ ਹੋਏ ਸੀ।