
ਅੰਤਰਰਾਸਟਰੀ ਪੱਧਰ ਉਤੇ ਵੱਖਰਾ ਪਿਆ ਪਾਕਿਸਤਾਨ ਹੁਣ ਅਮਰੀਕਾ ਨਾਲ ਫਿਰ ਤੋਂ ਅਪਣੇ ਸਬੰਧਾਂ ਨੂੰ ਸੁਧਾਰਨ ਵਿਚ...
ਇਸਲਾਮਾਬਾਦ : ਅੰਤਰਰਾਸਟਰੀ ਪੱਧਰ ਉਤੇ ਵੱਖਰਾ ਪਿਆ ਪਾਕਿਸਤਾਨ ਹੁਣ ਅਮਰੀਕਾ ਨਾਲ ਫਿਰ ਤੋਂ ਅਪਣੇ ਸਬੰਧਾਂ ਨੂੰ ਸੁਧਾਰਨ ਵਿਚ ਲੱਗ ਗਿਆ ਹੈ। ਅਤਿਵਾਦ ਬਾਰੇ ਗੱਲ ਕਰਨ ਤੋਂ ਪਿਛੇ ਹਟਣ ਵਾਲੇ ਗੁਆਂਢੀ ਦੇਸ਼ ਨੇ ਹੁਣ ਅਮਰੀਕਾ ਨੂੰ ਇਕ ਵੱਖਰਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਨੇ ਅਮਰੀਕਾ ਨੂੰ ਕਿਹਾ ਕਿ ਉਸ ਨੂੰ ਇਸਲਾਮਾਬਾਦ ਅਤੇ ਵਾਸ਼ਿੰਗਟਨ ਦੇ ਸਬੰਧ ਨੂੰ ਸਿਰਫ਼ ਭਾਰਤ ਨਾਲ ਸਬੰਧਾਂ ਦੇ ਨਜ਼ਰੀਏ ਨਾਲ ਨਹੀਂ ਵੇਖਣਾ ਚਾਹੀਦਾ।
Shah Mahmood Qureshiਅਸਲ ਵਿਚ, ਇਕ ਖੇਤਰ ਵਿਚ ਭਾਰਤ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ ਤਾਂ ਉਥੇ ਹੀ ਇਕ ਪਾਸੇ ਨਵੀਂ ਸਰਕਾਰ ਬਣਨ ਤੋਂ ਬਾਅਦ ਪਾਕਿਸਤਾਨ ਨੂੰ ਅਮਰੀਕਾ ਤੋਂ ਮਿਲਣ ਵਾਲੀ ਫੰਡਿਗ ‘ਤੇ ਗ੍ਰਹਿਣ ਲੱਗ ਗਿਆ ਹੈ। ਇਸ ਤਰ੍ਹਾਂ ਪਾਕਿਸਤਾਨ ਦੀ ਝਟਪਟਾਹਟ ਸਾਫ਼ ਵੇਖੀ ਜਾ ਸਕਦੀ ਹੈ। ਇਕ ਦਿਨ ਪਹਿਲਾਂ ਹੀ ਭਾਰਤ ਨੇ ਰੂਸ ਨਾਲ ਜਾਣੀ-ਪਛਾਣੀ S-400 ਡੀਲ ਕੀਤੀ ਹੈ ਅਤੇ ਅਮਰੀਕਾ ਦੇ ਨਾਲ ਅਪਣੇ ਸਬੰਧਾਂ ਨੂੰ ਵੀ ਵਿਗੜਨ ਨਹੀਂ ਦਿਤਾ ਜਦੋਂ ਕਿ ਟਰੰਪ ਪ੍ਰਸ਼ਾਸਨ ਰੂਸ ਦੇ ਨਾਲ ਸਬੰਧਾਂ ‘ਤੇ ਲਗਾਤਾਰ ਧਮਕੀਆਂ ਦੇ ਰਿਹਾ ਹੈ।
Pakistan & America ਇਸ ਤਰ੍ਹਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਜਾ ਕੇ ਸਬੰਧਾਂ ਨੂੰ ਫਿਰ ਤੋਂ ਪਟੜੀ ਤੇ ਲਿਆਉਣ ਦੀ ਕੋਸਿਸ਼ ਕੀਤੀ ਹੈ। ਸ਼ਨੀਵਾਰ ਨੂੰ ਅਪਣੇ ਦੇਸ਼ ਵਾਪਸ ਆਉਣ ਤੋਂ ਬਾਅਦ ਮੁਲਤਾਨ ਸ਼ਹਿਰ ‘ਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਇਸਲਾਮਾਬਾਦ ਦੇ ਨਾਲ ਰਿਸ਼ਤਿਆਂ ਨੂੰ ਸਿਰਫ਼ ਅਫ਼ਗਾਨ ਮਸਲੇ ਜਾਂ ਭਾਰਤ ਦੇ ਨਾਲ ਸਬੰਧਾਂ ਦੇ ਪ੍ਰਸੰਗ ਵਿਚ ਨਹੀਂ ਵੇਖਣਾ ਚਾਹੀਦਾ। ਕੁਰੈਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਅਧਿਕਾਰੀਆਂ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ
Shah Mahmood Qureshiਕਿ ਸੱਤ ਦਹਾਕਿਆਂ ਤੋਂ ਪੁਰਾਣੇ ਸਾਡੇ ਸਬੰਧਾਂ ਨੂੰ ਭਾਰਤ ਦੀ ਨਿਗ੍ਹਾ ਨਾਲ ਵੇਖਣਾ ਸਹੀ ਨਹੀਂ ਹੋਵੇਗਾ। ਕੁਰੈਸ਼ੀ ਨੇ ਕਿਹਾ ਕਿ ਖੇਤਰੀ ਸਥਿਤੀਆਂ ਇਸ ਤਰ੍ਹਾਂ ਬਣਦੀਆਂ ਹਨ ਕਿ ਬਦਲਾਵ ਕਰਨੇ ਪੈਂਦੇ ਹਨ ਪਰ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਪਾਕਿਸਤਾਨ ਦੇ ਯੋਗਦਾਨ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕ ਹੀ ਦੌਰੇ ‘ਚ ਪੂਰੀ ਗੱਲ ਨਹੀਂ ਬਣ ਸਕਦੀ ਹੈ, ਅੱਗੇ ਵਿਦੇਸ਼ ਵਿਭਾਗ ਅਪਣੀ ਕੋਸ਼ਿਸ਼ ਜਾਰੀ ਰੱਖੇਗਾ।