
ਮਸਾਲਾ ਕਿੰਗ ਦੇ ਰੂਪ ਵਿਚ ਚਰਚਿਤ ਐਮਡੀਐਚ ਮਸਾਲੇ ਦੇ ਮਾਲਿਕ ਧਰਮਪਾਲ ਗੁਲਾਟੀ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਨੇ ਇਸ ਨੂੰ ਅਫਵਾਹ ...
ਨਵੀਂ ਦਿੱਲੀ :- ਮਸਾਲਾ ਕਿੰਗ ਦੇ ਰੂਪ ਵਿਚ ਚਰਚਿਤ ਐਮਡੀਐਚ ਮਸਾਲੇ ਦੇ ਮਾਲਿਕ ਧਰਮਪਾਲ ਗੁਲਾਟੀ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਨੇ ਇਸ ਨੂੰ ਅਫਵਾਹ ਦੱਸਿਆ। ਨਾਲ ਹੀ ਇਕ ਵੀਡੀਓ ਜਾਰੀ ਕਰ ਮੌਤ ਦੀ ਅਫਵਾਹ ਦਾ ਖੰਡਨ ਕੀਤਾ ਹੈ। ਦਰਅਸਲ ਕਈ ਮੀਡੀਆ ਰਿਪੋਰਟਸ ਵਿਚ ਇਹ ਦੱਸਿਆ ਗਿਆ ਸੀ ਕਿ ਧਰਮਪਾਲ ਗੁਲਾਟੀ ਦਾ ਸ਼ਨੀਵਾਰ (6 ਅਕਤੂਬਰ) ਦੀ ਰਾਤ ਦੇਹਾਂਤ ਹੋ ਗਿਆ ਸੀ।
MDH
ਉਨ੍ਹਾਂ ਨੇ ਦਿੱਲੀ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਈ ਸੀ ਪਰ ਪਰਿਵਾਰ ਦੁਆਰਾ ਇਸ ਰਿਪੋਰਟ ਦਾ ਖੰਡਨ ਕਰਦੇ ਹੋਏ ਇਕ ਵੀਡੀਓ ਜਾਰੀ ਕੀਤਾ ਗਿਆ। ਵੀਡੀਓ ਵਿਚ ਇਹ ਦਿੱਖ ਰਿਹਾ ਹੈ ਕਿ ਧਰਮਪਾਲ ਗੁਲਾਟੀ ਆਪਣੇ ਪਰਵਾਰ ਦੇ ਨਾਲ ਬੈਠੇ ਹੋਏ ਹਨ ਅਤੇ ਉਹ ਗਾਇਤਰੀ ਮੰਤਰ ਦਾ ਜਾਪ ਕਰ ਰਹੇ ਹਨ। ਵੀਡੀਓ ਵਿਚ ਉਨ੍ਹਾਂ ਨੇ ਆਪਣਾ ਹੱਥ ਉਠਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਮਹਾਸ਼ਏ ਜੀ ਦੇ ਨਾਮ ਨਾਲ ਜਾਣੇ ਜਾਣ ਵਾਲੇ ਧਰਮਪਾਲ ਗੁਟਾਲੀ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ ਵਿਚ 1922 ਨੂੰ ਮੌਹੱਲਾ ਮਿਆਨਾਪੁਰ ਵਿਚ ਹੋਇਆ।
MDH
ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਵਾਰ ਦਿੱਲੀ ਆ ਗਿਆ। ਫਿਰ ਉਨ੍ਹਾਂ ਨੇ ਮਸਾਲੇ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਐਮਡੀਐਚ ਮਸਾਲਾ ਦੇਸ਼ ਹੀ ਨਹੀਂ, ਸਗੋਂ ਦੁਨੀਆ ਵਿਚ ਮਸਾਲਿਆਂ ਲਈ ਜਾਣਿਆ ਜਾਂਦਾ ਹੈ। ਮਹਾਸ਼ਏ ਧਰਮਪਾਲ ਗੁਲਾਟੀ ਉਰਫ ਚੁੰਨੀ ਲਾਲ ਇਕ ਸਫਲ ਉਦਯੋਗਪਤੀ ਸਨ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਕਾਫ਼ੀ ਸੰਘਰਸ਼ ਕੀਤਾ ਸੀ। 1959 ਵਿਚ ਮਹਾਸ਼ਏ ਧਰਮਪਾਲ ਨੇ ਦਿੱਲੀ ਦੇ ਕੀਰਤੀ ਨਗਰ ਵਿਚ ਮਸਾਲਾ ਪੀਸਣ ਦੀ ਫੈਕਟਰੀ ਲਗਾਈ ਅਤੇ ਫਿਰ ਕਾਰੋਬਾਰ ਚੱਲਦਾ ਗਿਆ।
ਅੱਜ ਐਮਡੀਐਚ ਦੀ ਦੇਸ਼ ਭਰ ਵਿਚ 15 ਫੈਕਟਰੀ ਹਨ। ਐਮਡੀਐਚ ਮਸਾਲਾ ਫੈਕਟੀ ਦਾ ਨਾਮ ਮਹਾਸ਼ਿਅਨ ਦਿੱਤੀ ਹੱਟੀ ਕਿਹਾ ਜਾਂਦਾ ਹੈ। ਅੱਜ ਇਸ ਮਸਾਲੇ ਦਾ ਨਾਮ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿਚ ਹੈ। ਇਕ ਰਿਪੋਰਟ ਦੇ ਅਨੁਸਾਰ ਸਾਲ 2017 ਵਿਚ ਧਰਮਪਾਲ ਗੁਲਾਟੀ ਸਭ ਤੋਂ ਜ਼ਿਆਦਾ ਵਿਕਣੇ ਵਾਲੇ ਐਫਐਮਸੀਜੀ ਪ੍ਰੋਡਕਟ ਦੇ ਸੀਈਓ ਬਣੇ। ਧਰਮਪਾਲ ਗੁਲਾਟੀ ਸਿਰਫ ਪੰਜਵੀ ਜਮਾਤ ਤੱਕ ਹੀ ਪੜੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਸੀ ਅਤੇ ਆਪਣੇ ਪਿਤਾ ਦੀ ਦੁਕਾਨ ਉੱਤੇ ਬੈਠਣ ਲੱਗੇ ਸਨ।