
ਜਾਣਕਾਰੀ ਅਨੁਸਾਰ ਇਸ ਮਾਰਚ ਲਈ 100 ਤੋਂ ਵੱਧ ਲੋਕਾਂ ਨੂੰ ਤਿਆਰ ਕੀਤਾ ਗਿਆ ਸੀ।
ਨਵੀਂ ਦਿੱਲੀ- ਮਹਾਤਮਾ ਗਾਂਧੀ ਦੀ ਜਯੰਤੀ ਦੇ ਵਿਸੇਸ਼ ਮੌਕੇ ਨੂੰ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੀ ਇਕ ਵੱਡੀ ਪੈਲਦ ਯਾਤਰਾ ਦੀ ਅਗਵਾਈ ਕੀਤੀ। ਇਸ ਦੌਰਾਨ ਭਾਰੀ ਸੰਖਿਆ ਵਿਚ ਕਾਂਗਰਸ ਦੇ ਨੇਤਾ ਅਤੇ ਕਰਮਚਾਰੀ ਸੜਕ ਤੇ ਉੱਤਰੇ ਅਤੇ 3 ਕਿਲੋਮੀਟਰ ਤੱਕ ਦਾ ਮਾਰਚ ਕੱਢਿਆ ਪਰ ਇਸ ਦੌਰਾਨ ਲੋਕਾਂ ਦਾ ਧਿਆਨ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਵਾਲੇ ਲੋਕਾਂ ਨੇ ਖਿੱਚਿਆ। ਧੋਤੀ, ਪਰਨਾ ਅਤੇ ਲਾਠੀ ਫੜੀ ਇਹ ਲੋਕ ਨੰਗੇ ਪੈਰ ਸੜਕ ਤੇ ਮਾਰਚ ਕਰਦੇ ਹੋਏ ਨਜ਼ਰ ਆਏ।
Congress
ਹਾਲਾਂਕਿ ਖਾਸ ਗੱਲ ਇਹ ਹੈ ਕਿ ਜਿਹਨਾਂ ਨੂੰ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਲਈ ਕੱਪੜੇ ਦਿੱਤੇ ਗਏ ਸਨ ਉਹਨਾਂ ਤੋਂ ਮਾਰਚ ਤੋਂ ਬਾਅਦ ਕੱਪੜੇ ਵਾਪਸ ਲੈ ਲਏ ਗਏ। ਜਾਣਕਾਰੀ ਅਨੁਸਾਰ ਇਸ ਮਾਰਚ ਲਈ 100 ਤੋਂ ਵੱਧ ਲੋਕਾਂ ਨੂੰ ਤਿਆਰ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਨਾਲ ਵਾਲੇ ਪਿੰਡਾਂ ਵਿਚੋਂ ਲਿਆਂਦਾ ਗਿਆ ਸੀ ਅਤੇ ਇਹ ਲੋਕ ਦਿਹਾੜੀ ਕਰਦੇ ਸਨ।
ਕਾਂਗਰਸ ਆਗੂਆਂ ਨੇ ਇਹਨਾਂ ਲੋਕਾਂ ਨੂੰ ਮਹਾਤਮਾ ਗਾਂਧੀ ਦਾ ਰੂਪ ਧਾਰਨ ਕਰਨ ਲਈ ਵਿਸ਼ੇਸ਼ ਤੌਰ ਤੇ ਮੇਕਅੱਪ ਅਤੇ ਕੱਪੜਿਆਂ ਦਾ ਪ੍ਰਬੰਧ ਕੀਤਾ ਸੀ। ਜਿਸ ਵਿਚ ਗੋਲ ਚਸ਼ਮਾ, ਇਕ ਲਾਠੀ, ਸਿਰ ਨੂੰ ਢੱਕਣ ਲਈ ਇਕ ਕੱਪੜਾ, ਇਕ ਸਫੈਦ ਧੋਤੀ ਅਤੇ ਇਕ ਸਫੈਦ ਦੁਪੱਟਾ ਵੀ ਸ਼ਾਮਲ ਸੀ। ਇਹਨਾਂ ਲੋਕਾਂ ਨੇ ਹਜ਼ੂਮ ਦੇ ਨਾਲ ਸ਼ਹੀਦ ਸਮਾਰਕ ਤੋਂ ਜੀਪੀਓ ਪਾਰਕ ਤੱਕ ਪੂਰੇ 3 ਕਿਲੋਮੀਟਰ ਨੰਗੇ ਪੈਰ ਪੈਦਲ ਮਾਰਚ ਕੀਤਾ।
Priyanka Gandhi
ਸੂਤਰਾਂ ਦਾ ਕਹਿਣਾ ਹੈ ਕਿ ਮਾਰਚ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਦਿੱਤਾ ਸਮਾਨ ਵਾਪਸ ਕਰਨ ਲਈ ਕਿਹਾ ਗਿਆ ਕਿਉਂਕਿ ਲਖਨਊ ਦੀ ਇਕ ਦੁਕਾਨ ਤੋਂ ਕਿਰਾਏ ਤੇ ਲਿਆ ਗਿਆ ਸੀ। ਪਾਦਲ ਯਾਤਰਾ ਨੂੰ ਲੈ ਕੇ ਕਾਂਗਰਸ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੀ ਸੀ। ਹਾਲਾਂਕਿ ਉਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਸਰਵਜਨਕ ਰੂਪ ਨਾਲ ਕੁੱਝ ਨਹੀਂ ਕਿਹਾ ਪਰ ਉਹਨਾਂ ਨੇ ਮੀਡੀਆ ਨਾਲ ਗੱਲਬਤ ਕਰਦੇ ਹੋਏ ਚਿਨਮਯਾਨੰਦ ਮਾਮਲੇ ਨੂੰ ਜ਼ਰੂਰ ਚੁੱਕਿਆ। ਉਹਨਾਂ ਕਿਹਾ ਕਿ ਭਾਜਪਾ ਪਹਿਲਾਂ ਗਾਂਧੀ ਜੀ ਦੇ ਦੱਸੇ ਕਦਮਾਂ ਤੇ ਚੱਲੇ ਫਿਰ ਗੱਲ ਕਰੇ।