
ਗੁਜਰਾਤ ਦੇ ਵਡੋਦਰੇ ਸਥਿਤ ਇਕ ਮਸਜਦ ਵਿਚ ਬੀਜੇਪੀ ਦੇ ਇਕ ਮੁਸਲਮਾਨ ਨੇਤਾ ਦੀ ਐਟਰੀ....
ਗੁਜਰਾਤ (ਭਾਸ਼ਾ): ਗੁਜਰਾਤ ਦੇ ਵਡੋਦਰੇ ਸਥਿਤ ਇਕ ਮਸਜਦ ਵਿਚ ਬੀਜੇਪੀ ਦੇ ਇਕ ਮੁਸਲਮਾਨ ਨੇਤਾ ਦੀ ਐਟਰੀ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਮਸਜਦ ਦੇ ਬਾਹਰ ਇਕ ਬੋਰਡ ਲੱਗਿਆ ਸੀ, ਜਿਸ ਵਿਚ ਬੀਜੇਪੀ ਦੇ ਮੁਸਲਮਾਨ ਨੇਤਾ ਨੂੰ ਉਥੇ ਐਂਟਰੀ ਨਹੀਂ ਦੇਣ ਦੀ ਗੱਲ ਲਿਖੀ ਸੀ। ਹਾਲਾਂਕਿ ਇਹ ਬੋਰਡ ਲਗਾਉਣ ਵਾਲੇ ਨੂੰ ਲੈ ਕੇ ਫਿਲਹਾਲ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਬੀਜੇਪੀ ਸਿਟੀ ਯੂਨਿਟ ਦੇ ਮਾਈਨਾਰਟੀ ਸੈਲ ਦੇ ਜਨਰਲ ਸੈਕਟਰੀ ਜਹੀਰ ਕੁਰੈਸ਼ੀ ਨੇ ਦੱਸਿਆ ਕਿ ਯਕੁਟਪੁਰਾ ਖੇਤਰ ਵਿਚ ਮੌਜੂਦ ਮਸਜਦ ਦੇ ਗੇਟ ਉਤੇ ਇਹ ਬੋਰਡ ਲੱਗਿਆ ਸੀ।
Mosque
ਇਸ ਵਿਚ ਮਸਜਦ ਦੇ ਟਰੱਸਟੀ ਦੇ ਆਦੇਸ਼ ਉਤੇ ਉਨ੍ਹਾਂ ਦੀ ਐਂਟਰੀ ਬੰਦ ਕਰਨ ਦੀ ਗੱਲ ਲਿਖੀ ਸੀ। ਕੁਰੈਸ਼ੀ ਦੇ ਮੁਤਾਬਕ, ਪਿਛਲੇ ਮਹੀਨੇ ਦਿੱਲੀ ਵਿਚ ਹੋਈ ਬੀਜੇਪੀ ਦੇ ਮੁਸਲਮਾਨ ਨੇਤਾਵਾਂ ਦੀ ਮੀਟਿੰਗ ਵਿਚ ਉਨ੍ਹਾਂ ਦਾ ਸ਼ਾਮਲ ਹੋਣਾ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ, ਸ਼ਾਈਦ ਇਸ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੀਟਿੰਗ ਬਾਬਰੀ ਮਸਜਦ ਵਿਵਾਦ ਨੂੰ ਠੀਕ ਢੰਗ ਨਾਲ ਸੁਲਝਾਉਣ ਨੂੰ ਲੈ ਕੇ ਸੀ।
Mosque
ਉਥੇ ਹੀ ਇਸ ਵਿਵਾਦਿਤ ਬੋਰਡ ਨੂੰ ਲੈ ਕੇ ਮਸਜਦ ਦੇ ਟਰੱਸਟੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੁਰੈਸ਼ੀ ਦੀ ਐਂਟਰੀ ਬੰਦ ਕਰਨ ਦਾ ਕੋਈ ਆਦੇਸ਼ ਨਹੀਂ ਦਿਤਾ ਹੈ। ਉਥੇ ਹੀ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਲੋਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਸ਼ਿਕਾਇਤ ਦਰਜ਼ ਕਰ ਲਈ ਹੈ ਅਤੇ ਫਿਲਹਾਲ ਬੋਰਡ ਲਗਾਉਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ।