
ਅਖ਼ਿਲ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਭਰ ਦੇ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਇਕਾਈਆਂ ਦੀ ਅਗਵਾਈ ਕਰਨ ਵਾਲਾ ਸਿਖਰਲਾ ਸੰਗਠਨ ਹੈ।
ਨਵੀਂ ਦਿੱਲੀ : ਟਰਾਂਸਪੋਰਟ ਦੇ ਸੰਗਠਨ ਏਆਈਐਮਟੀਸੀ ਕਿਸਾਨਾਂ ਦੇ ਭਾਰਤ ਬੰਦ ਦੇ ਸਮਰਥਨ ਵਿਚ ਅੱਜ ਦੇਸ਼ਭਰ ਵਿਚ ਟਰਾਂਸਪੋਰਟ ਸੇਵਾ ਬੰਦ ਰਖੇਗੀ। ਸੰਗਠਨ ਪਹਿਲੇ ਦਿਨ ਤੋਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ। ਅਖ਼ਿਲ ਭਾਰਤੀ ਮੋਟਰ ਟਰਾਂਸਪੋਰਟ ਕਾਂਗਰਸ ਦੇਸ਼ ਭਰ ਦੇ 95 ਲੱਖ ਟਰੱਕ ਸੰਚਾਲਕਾਂ ਅਤੇ ਹੋਰ ਇਕਾਈਆਂ ਦੀ ਅਗਵਾਈ ਕਰਨ ਵਾਲਾ ਸਿਖਰਲਾ ਸੰਗਠਨ ਹੈ।
photoਏਆਈਐਮਟੀਸੀ ਦੇ ਪ੍ਰਧਾਨ ਕੁਲਤਰਣ ਸਿੰਘ ਅਟਵਾਲ ਨੇ ਕਿਹਾ,‘‘ਪਹਿਲਾਂ ਸਿਰਫ ਉਤਰ ਭਾਰਤ ਦੇ ਟਰਾਂਸਪੋਰਟਰਾਂ ਨੇ ਭਾਰਤ ਬੰਦ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਟਰਾਂਸਪੋਰਟ ਸੰਗਠਨਾਂ ਅਤੇ ਯੂਲੀਅਨਾਂ ਦੀ ਬੈਠਕ ਤੋਂ ਬਾਅਦ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਦੇਸ਼ ਦੇ ਹੋਰ ਸਾਰੇ ਹਿਸਿਆਂ ਵਿਚ ਵੀ ਭਾਰਤ ਬੰਦ ਦਾ ਸਮਰਥਨ ਕੀਤਾ ਜਾਵੇਗਾ। ਇਸ ਦੇ ਚਲਦੇ ਅੱਠ ਦਸੰਬਰ ਭਾਵ ਅੱਜ ਦੇਸ਼ਭਰ ਵਿਚ ਟਰੱਕਾਂ ਦੀ ਆਵਾਜਾਈ ਬੰਦ ਰਹੇਗੀ।’’
photoਸੰਗਠਨ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਫ਼ੈਸਲਾ ਸੰਗਠਨਾਂ ਦੀ ਇਕ ਵਰਚੁਅਲ ਬੈਠਕ ਵਿਚ ਲਿਆ ਗਿਆ। ਭਾਰਤ ਬੰਦ ਨੂੰ ਸਮਰਥਨ ਦੇਣ ਦਾ ਫ਼ੈਸਲਾ ਸਬਰਸੰਮਤੀ ਨਾਲ ਲਿਆ ਗਿਆ ਹੈ। ਸੰਗਠਨ ਦੇ ਸਾਬਕਾ ਪ੍ਰਧਾਨ ਅਤੇ ਮੁੱਖ ਕਮੇਟੀ ਦੇ ਚੇਅਰਮੈਨ ਬਾਲ ਮਲਕੀਤ ਸਿੰਘ ਨੇ ਕਿਹਾ ਕਿ ਟਰੱਕ ਚਾਲਕ ਵੱਖ-ਵੱਖ ਜ਼ਿਲ੍ਹਿਆਂ ਦੇ ਟਰੱਕ ਟਰਮਿਨਲਾਂ ’ਤੇ ਸ਼ਾਂਤੀਪੂਰਨ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ,‘‘ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਸ਼ੁਕਰ ਹੈ ਕਿ ਟੀਕਾ ਹੁਣ ਮੌਜੂਦ ਹੈ, ਅਸੀਂ ਹੁਣ ਤੁਰਤ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹਾਂ।’’