ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਸੀਬੀਆਈ ਨੇ ਦਰਜ ਕੀਤੇ 56 ਮਾਮਲੇ, 22 ਕੇਸਾਂ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ 
Published : Dec 7, 2022, 6:17 pm IST
Updated : Dec 7, 2022, 6:17 pm IST
SHARE ARTICLE
Image
Image

ਲੋਕ ਸਭਾ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਸਾਂਝੀ ਕੀਤੀ ਜਾਣਕਾਰੀ 

 

ਨਵੀਂ ਦਿੱਲੀ - ਕੇਂਦਰੀ ਜਾਂਚ ਬਿਊਰੋ ਨੇ ਪਿਛਲੇ ਪੰਜ ਸਾਲਾਂ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ 56 ਮਾਮਲੇ ਦਰਜ ਕੀਤੇ ਹਨ, ਅਤੇ 22 ਮਾਮਲਿਆਂ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ।

ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

ਸਦਨ ਵਿੱਚ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਰਾਜ-ਵਾਰ ਅੰਕੜਿਆਂ ਅਨੁਸਾਰ, ਆਂਧਰਾ ਪ੍ਰਦੇਸ਼ ਵਿੱਚ 2017 ਤੋਂ 2022 ਦਰਮਿਆਨ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁੱਧ 10 ਕੇਸ ਦਰਜ ਕੀਤੇ ਗਏ।

ਉੱਤਰ ਪ੍ਰਦੇਸ਼ ਅਤੇ ਕੇਰਲ ਵਿੱਚ ਇਸ ਤਰ੍ਹਾਂ ਦੇ ਛੇ-ਛੇ ਮਾਮਲੇ, ਪੱਛਮੀ ਬੰਗਾਲ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਪੰਜ-ਪੰਜ, ਤਾਮਿਲਨਾਡੂ ਵਿੱਚ ਚਾਰ, ਮਣੀਪੁਰ, ਦਿੱਲੀ ਅਤੇ ਬਿਹਾਰ ਵਿੱਚ ਤਿੰਨ-ਤਿੰਨ ਮਾਮਲੇ ਸਾਹਮਣੇ ਆਏ। 

ਇਸੇ ਤਰ੍ਹਾਂ ਜੰਮੂ ਤੇ ਕਸ਼ਮੀਰ ਅਤੇ ਕਰਨਾਟਕ ਵਿੱਚ ਦੋ-ਦੋ, ਅਤੇ ਹਰਿਆਣਾ, ਛੱਤੀਸਗੜ੍ਹ, ਮੇਘਾਲਿਆ, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਲਕਸ਼ਦੀਪ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ।

Location: India, Delhi, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Sukhjinder Singh Randhawa ਦੀ ਬੇਬਾਕ Interview

08 Nov 2024 1:27 PM

Donald Trump ਬਣਨਗੇ America ਦੇ President ! Stage 'ਤੇ ਖੜ੍ਹ ਕੇ America ਵਾਸੀਆਂ ਦਾ ਕੀਤਾ ਧੰਨਵਾਦ!

07 Nov 2024 1:22 PM

Donald Trump ਬਣਨਗੇ America ਦੇ President ! Stage 'ਤੇ ਖੜ੍ਹ ਕੇ America ਵਾਸੀਆਂ ਦਾ ਕੀਤਾ ਧੰਨਵਾਦ!

07 Nov 2024 1:20 PM

Big Breaking : Canada Govt ਦਾ ਇੱਕ ਹੋਰ ਝਟਕਾ, Vistor Visa ਤੇ ਕਰ ਦਿੱਤੇ ਵੱਡੇ ਬਦਲਾਅ

07 Nov 2024 1:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM
Advertisement