ਸ਼੍ਰੀਰਾਮ ਦੇ ਜਨਮ ਬਾਰੇ ਇਹ ਵਡੀ ਗੱਲ ਆਖ ਵਿਵਾਦਾਂ 'ਚ ਘਿਰੇ ਅਈਅਰ
Published : Jan 8, 2019, 1:07 pm IST
Updated : Jan 8, 2019, 1:07 pm IST
SHARE ARTICLE
Mani Shankar Aiyar on Ram Temple
Mani Shankar Aiyar on Ram Temple

ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਇਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿਤਾ ਹੈ। ਉਨ੍ਹਾਂ ਨੇ ਡੈਮੋਕਰੇਟਿਕ ਪਾਰਟੀ ਔਫ਼ ਇੰਡੀਆ ਵਲੋਂ ਦਿੱਲੀ ਵਿਚ ਆਯੋਜਿਤ ...

ਨਵੀਂ ਦਿੱਲੀ : ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਇਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿਤਾ ਹੈ। ਉਨ੍ਹਾਂ ਨੇ ਡੈਮੋਕਰੇਟਿਕ ਪਾਰਟੀ ਔਫ਼ ਇੰਡੀਆ ਵਲੋਂ ਦਿੱਲੀ ਵਿਚ ਆਯੋਜਿਤ 'ਏਕ ਸ਼ਾਮ ਬਾਬਰੀ ਮਸਜਿਦ ਕੇ ਨਾਮ' ਪ੍ਰੋਗਰਾਮ ਵਿਚ ਰਾਮ ਮੰਦਿਰ ਨੂੰ ਲੈ ਕੇ ਅਜਿਹਾ ਬਿਆਨ ਦਿਤਾ ਹੈ ਜਿਸ ਦੇ ਨਾਲ ਕਿ ਸਿਆਸਤ ਗਰਮ ਹੋ ਸਕਦੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਰਾਜਾ ਦਸ਼ਰਥ ਦੇ ਮਹਿਲ ਵਿਚ 10,000 ਕਮਰੇ ਸਨ, ਉਨ੍ਹਾਂ ਵਿਚੋਂ ਕਿਸ ਕਮਰੇ ਵਿਚ ਭਗਵਾਨ ਰਾਮ ਪੈਦਾ ਹੋਏ ਸਨ ? ਕੀ ਇਹ ਗੱਲ ਕਿਸੇ ਨੂੰ ਪਤਾ ਹੈ।


ਅਈਅਰ ਨੇ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਅਯੁੱਧਿਆ ਵਿਚ ਰਾਮ ਮੰਦਿਰ ਜ਼ਰੂਰ ਬਣਾਓ ਪਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਮੰਦਿਰ ਉਥੇ ਹੀ ਬਣਾਉਣਗੇ। ਇਸ ਦਾ ਕੀ ਮਤਲਬ ਹੈ। ਦਸ਼ਰਥ ਇਕ ਬਹੁਤ ਵੱਡੇ ਮਹਾਰਾਜਾ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਮਹਿਲ ਵਿਚ 10,000 ਕਮਰੇ ਸਨ, ਕੌਣ ਜਾਣਦਾ ਹੈ ਕਿ ਕਿੰਨਵਾਂ ਕਮਰਾ ਕਿੱਥੇ ਸੀ ? ਇਹ ਕਹਿਣਾ ਕਿ ਅਸੀਂ ਸੋਚਦੇ ਹਾਂ ਕਿ ਭਗਵਾਨ ਰਾਮ ਇੱਥੇ ਪੈਦਾ ਹੋਏ ਸਨ ਇਸ ਲਈ ਇੱਥੇ ਮੰਦਿਰ ਬਣਾਉਣਾ ਹੈ ਕਿਉਂਕਿ ਇਥੇ ਇਕ ਮਸਜਿਦ ਹੈ।

Mani Shankar AiyarMani Shankar Aiyar

ਪਹਿਲਾਂ ਅਸੀਂ ਇਸ ਨੂੰ ਤੋਡ਼ਾਂਗੇ ਅਤੇ ਇਸ ਦੀ ਥਾਂ ਮੰਦਿਰ ਬਣਾਵਾਂਗੇ, ਕੀ ਇਕ ਹਿੰਦੁਸਤਾਨੀ ਲਈ ਅੱਲ੍ਹਾ ਉਤੇ ਭਰੋਸਾ ਰੱਖਣਾ ਗਲਤ ਚੀਜ਼ ਹੈ। ਅਈਅਰ ਨੇ ਕਿਹਾ ਕਿ 6 ਦਸੰਬਰ 1992 ਜਿਸ ਦਿਨ ਬਾਬਰੀ ਮਸਜਿਦ ਨੂੰ ਤੋੜਿਆ ਗਿਆ, ਉਹ ਇਸ ਦੇਸ਼ ਦਾ ਪਤਨ ਸੀ। ਉਸ ਦਿਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਾਂਗਰਸ ਤੋਂ ਹਾਂ ਅਤੇ ਅਸੀਂ ਗਲਤੀ ਕੀਤੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਨੇ ਠੀਕ ਸਮੇਂ 'ਤੇ ਠੀਕ ਕਦਮ ਨਹੀਂ ਚੁੱਕੇ ਜਿਸ ਦੀ ਵਜ੍ਹਾ ਨਾਲ ਇਹ ਗਲਤੀ ਹੋਈ।

Mani Shankar AiyarMani Shankar Aiyar

ਕਾਂਗਰਸ ਨੇਤਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਰਾਓ ਦੇ ਹਿੰਦੁਵਾਦੀ ਮਾਨਸਿਕਤਾ ਨੇ ਅਯੁਧਿਆ ਵਿਚ ਬਾਬਰੀ ਮਸਜਿਦ ਨੂੰ ਢਾਹੁਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮਸਜਿਦ ਤੋੜ ਕੇ ਭਾਰਤ ਨੂੰ ਵੰਡਣ ਦੀ ਦੂਜੀ ਕੋਸ਼ਿਸ਼ ਕੀਤੀ ਗਈ। ਬਾਬਰੀ ਮਸਜਿਦ ਦੇ ਟੁੱਟਣ ਨਾਲ ਹਿੰਦੂ - ਮੁਸਲਮਾਨ ਏਕਤਾ ਟੁੱਟ ਗਈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement