ਕੁਮਾਰਸਵਾਮੀ ਨੇ ਜਾਰੀ ਕੀਤਾ ਆਡਿਓ ਕਲਿਪ, ਵਿਧਾਇਕਾਂ ਨੂੰ ਖਰੀਦਣ 'ਚ ਲੱਗੇ ਹਨ ਯੇਦੀਯੁਰੱਪਾ
Published : Feb 8, 2019, 6:02 pm IST
Updated : Feb 8, 2019, 6:08 pm IST
SHARE ARTICLE
Karnataka chief minister H.D. Kumaraswamy
Karnataka chief minister H.D. Kumaraswamy

ਮੁੱਖ ਮੰਤਰੀ ਕੁਮਾਰਸਵਾਮੀ ਨੇ ਆਡਿਓ ਕਲਿਪ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਵਿਧਾਇਕਾਂ ਦੀ ਖਰੀਦ ਫਰੋਖ਼ਤ ਵਿਚ ਲੱਗੇ ਹੋਏ ਹਨ।

ਬੈਂਗਲੁਰੂ : ਕਰਨਾਟਕਾ ਲਈ 2019-20 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਕਰਨਾਟਕਾ ਦੇ ਮੁੱਖ ਮੰਤਰੀ ਕੁਮਾਰਸਵਾਮੀ ਨੇ ਆਡਿਓ ਕਲਿਪ ਜਾਰੀ ਕਰਦੇ ਹੋਏ ਦਾਅਵਾ ਕੀਤਾ ਕਿ ਭਾਜਪਾ ਨੇਤਾ ਬੀਐਸ ਯੇਦੀਯੁਰੱਪਾ ਵਿਧਾਇਕਾਂ ਦੀ ਖਰੀਦ ਫਰੋਖ਼ਤ ਵਿਚ ਲੱਗੇ ਹੋਏ ਹਨ। ਕੁਮਾਰਸਵਾਮੀ ਨੇ ਭਾਜਪਾ ਪ੍ਰਦੇਸ਼ ਪ੍ਰਧਾਨ ਬੀਐਸ ਯੇਦੀਯੁਰੱਪਾ ਅਤੇ ਜੇਡੀਐਸ ਵਿਧਾਇਕ ਨਾਗਨਗੌੜਾ ਕਾਂਡਕੁਰ

BS YeddyurappaBS Yeddyurappa

ਦੇ ਬੇਟੇ ਸ਼ਰਨਾ ਦੀ ਗੱਲਬਾਤ ਦਾ ਇਕ ਆਡਿਓ ਜਾਰੀ, ਇਸ ਵਿਚ ਯੇਦੀਯਰੁੱਪਾ ਉਹਨਾਂ ਦੇ ਪਿਤਾ ਨੂੰ 25 ਲੱਖ ਅਤੇ ਮੰਤਰੀ ਦੇ ਅਹੁਦਾ ਦੇਣ ਦੀ ਪੇਸ਼ਕਸ਼ ਦੇ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਦੇਸ਼ ਦੇ ਲੋਕਤੰਤਰ ਨੁੰ ਬਰਬਾਦ ਕਰ ਰਹੇ ਹਨ। ਲੋਕਾਂ ਨੂੰ ਭਟਕਾ ਰਹੇ ਹਨ। ਮੈਂ ਸਾਰੇ ਵਿਪੱਖੀ ਦਲਾਂ ਨੂੰ ਅਪੀਲ ਕਰਦਾ ਹਾਂ

PM ModiPM Modi

ਕਿ ਉਹ ਇਸ ਨੂੰ ਮੱਦੇ ਨੂੰ ਚੁੱਕਣ 'ਤੇ ਸੰਸਦ ਵਿਚ ਪ੍ਰਧਾਨ ਮੰਤਰੀ ਦੇ ਸੱਚ ਨੂੰ ਪ੍ਰਗਟ ਕਰਨ। ਮੁੱਖ ਮੰਤਰੀ ਨੇ ਕਾਲੇ ਧਨ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਕ ਪਾਸੇ ਪੀਐਮ ਮੋਦੀ ਦੇਸ਼ ਅਤੇ ਰਾਜਨੇਤਾਵਾਂ ਨੂੰ ਉਪਦੇਸ਼ ਦਿੰਦੇ ਹਨ ਅਤੇ ਦੂਜੇ ਪਾਸੇ ਅਪਣੇ ਦੋਸਤਾਂ ਨੂੰ ਉਤਸ਼ਾਹਿਤ ਕਰਕੇ ਕਾਲੇਧਨ ਰਾਹੀਂ ਦੇਸ਼ ਦੇ ਲੋਕਤੰਤਰ ਨੂੰ ਬਰਬਾਦ ਕਰ ਰਹੇ ਹਨ।

Congress and JDSCongress and JDS

ਉਹਨਾਂ ਕਿਹਾ ਕਿ ਮੇਰੇ ਕੋਲ ਇਸ ਗੱਲ ਲਈ ਬਾਕਾਇਦਾ ਸਬੂਤ ਹਨ ਮੈਂ ਇਸ ਨੂੰ ਉਜਾਗਰ ਕਰ ਕੇ ਰਹਾਂਗਾ। ਦੱਸ ਦਈਏ ਕਿ ਕਰਨਾਟਕ ਵਿਚ ਜੇਡੀਐਸ ਅਤੇ ਕਾਂਗਰਸ ਦੇ ਗਠਜੋੜ ਨਾਲ ਸਰਕਾਰ ਚਲ ਰਹੀ ਹੈ। ਕੁਮਾਰਸਵਾਮੀ ਨੇ ਭਾਜਪਾ 'ਤੇ ਸਰਕਾਰ ਗਿਰਾਉਣ ਦੀ ਸਾਜਸ਼ ਦਾ ਇਲਜ਼ਾਮ ਲਗਾਉਂਦੇ ਹੋਏ ਵਿਧਾਇਕਾਂ ਦੀ ਖਰੀਦ ਫਰੋਖ਼ਤ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਪਹਿਲਾਂ ਵੀ ਕਰਨਾਟਕਾ ਦੇ

SiddaramaiahSiddaramaiah

ਸਾਬਕਾ ਮੁੱਖ ਮੰਤਰੀ ਸਿੱਧਰਮਈਆ ਨੇ ਦੋਸ਼ ਲਗਾਇਆ ਕਿ ਭਾਜਪਾ ਰਾਜ ਵਿਚ ਜੇਡੀਏ-ਕਾਂਗਰਸ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਅਪਣੀ ਕੋਸਿਸ਼ ਅਧੀਨ ਕਾਂਗਰਸ ਦੇ ਹਰੇਕ ਵਿਧਾਇਕ ਨੂੰ 50 ਕਰੋੜ ਦੀ ਪੇਸ਼ਕਸ਼ ਕੀਤੀ ਹੈ। ਹੁਣ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਕੈਬਿਨਟ ਦੇ ਦੋ ਮੰਤਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਹੁਣ ਵੀ ਕਾਂਗਰਸ ਅਤੇ ਜੇਡੀਐਸ ਵਿਧਾਇਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement