
ਸੂਤਰਾਂ ਮੁਤਾਬਕ ਸੀਬੀਆਈ ਨੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਤੋਂ ਅਗਲੀ ਜਾਂਚ ਦੀ ਇਜਾਜ਼ਤ ਮੰਗੀ ਹੈ
ਨਵੀਂ ਦਿੱਲੀ: ਸੀਬੀਆਈ ਦੀ ਜਾਂਚ ਵਿਚ ਦਿੱਲੀ ਸਰਕਾਰ ਉੱਤੇ ਭਾਜਪਾ ਆਗੂਆਂ ਦੀ ਜਾਸੂਸੀ ਦੇ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟ ਮੁਤਾਬਕ 2015 ਵਿਚ ਦਿੱਲੀ ਸਰਕਾਰ ਨੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਜਾਸੂਸੀ ਕੀਤੀ ਸੀ। ਇਸ ਦੇ ਲਈ ਇਕ ਫੀਡਬੈਕ ਯੂਨਿਟ ਬਣਾਇਆ ਗਿਆ ਸੀ। ਸੀਬੀਆਈ ਨੇ ਜਾਂਚ ਵਿਚ ਦੋਸ਼ ਸਹੀ ਪਾਏ ਹਨ।
ਇਹ ਵੀ ਪੜ੍ਹੋ: ਸੀਐਮ ਰਿਹਾਇਸ਼ ਵੱਲ ਵਧ ਰਹੇ ਕੌਮੀ ਇਨਸਾਫ ਮੋਰਚੇ ਦੇ ਜਥੇ ’ਤੇ ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
ਸੂਤਰਾਂ ਮੁਤਾਬਕ ਸੀਬੀਆਈ ਨੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਤੋਂ ਅਗਲੀ ਜਾਂਚ ਦੀ ਇਜਾਜ਼ਤ ਮੰਗੀ ਹੈ ਅਤੇ ਐੱਲਜੀ ਨੇ ਹੁਣ ਮਾਮਲੇ ਨੂੰ ਜਾਂਚ ਲਈ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਦਿੱਲੀ ਦੀ ਫੀਡਬੈਕ ਯੂਨਿਟ ਜਾਸੂਸੀ ਕਰ ਰਹੀ ਹੈ। 'ਆਪ' ਚੁੱਪਚਾਪ ਸੁਣ ਰਹੀ ਹੈ। 'ਆਪ' ਆਗੂ ਦਿੱਲੀ ਲਈ ਕੰਮ ਨਹੀਂ ਕਰ ਰਹੇ, ਸਗੋਂ ਦਿੱਲੀ ਦੇ ਟੈਕਸ ਦਾਤਿਆਂ ਦੇ ਪੈਸੇ ਨਾਲ ਗੈਰ-ਕਾਨੂੰਨੀ ਢੰਗ ਨਾਲ ਜਾਸੂਸੀ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਹੁਲ ਦੀਆਂ ਟਿੱਪਣੀਆਂ ਹਟਾ ਕੇ ਲੋਕ ਸਭਾ 'ਚ ਕੀਤਾ ਗਿਆ ਲੋਕਤੰਤਰ ਦਾ 'ਸਸਕਾਰ' - ਕਾਂਗਰਸ
ਕੀ ਹੈ ਮਾਮਲਾ?
ਮੀਡੀਆ ਰਿਪੋਰਟਾਂ ਅਨੁਸਾਰ ਅਰਵਿੰਦ ਕੇਜਰੀਵਾਲ ਨੇ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਤੋਂ ਬਾਅਦ ਇਕ ਫੀਡਬੈਕ ਯੂਨਿਟ (FBU) ਬਣਾਈ ਸੀ। ਇਸ ਦਾ ਕੰਮ ਵਿਭਾਗਾਂ, ਸੰਸਥਾਵਾਂ, ਸੁਤੰਤਰ ਸੰਸਥਾਵਾਂ ਦੀ ਨਿਗਰਾਨੀ ਕਰਨਾ ਅਤੇ ਇੱਥੇ ਕੰਮ ਕਰਨ 'ਤੇ ਪ੍ਰਭਾਵਸ਼ਾਲੀ ਫੀਡਬੈਕ ਦੇਣਾ ਸੀ, ਤਾਂ ਜੋ ਇਸ ਅਧਾਰ 'ਤੇ ਲੋੜੀਂਦੇ ਸੁਧਾਰ ਕੀਤੇ ਜਾ ਸਕਣ। ਸੀਬੀਆਈ ਦੀ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਫੀਡਬੈਕ ਯੂਨਿਟ ਨੂੰ ਦਿੱਤੇ ਗਏ ਕੰਮ ਤੋਂ ਇਲਾਵਾ ਇਹ ਖੁਫੀਆ ਸਿਆਸੀ ਜਾਣਕਾਰੀ ਇਕੱਠੀ ਕਰਨ 'ਚ ਵਿਚ ਲੱਗਿਆ ਹੋਇਆ ਸੀ। ਖ਼ਬਰਾਂ ਅਨੁਸਾਰ ਇਸ ਯੂਨਿਟ ਨੇ ਕਿਸੇ ਵਿਅਕਤੀ ਦੀਆਂ ਸਿਆਸੀ ਗਤੀਵਿਧੀਆਂ, ਉਸ ਨਾਲ ਜੁੜੀਆਂ ਸੰਸਥਾਵਾਂ ਅਤੇ 'ਆਪ' ਨੂੰ ਸਿਆਸੀ ਲਾਭ ਦੇ ਮੁੱਦਿਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਬੁੜੈਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਪੰਜਾਬ ਦੇ ਸਾਬਕਾ ਡੀਜੀਪੀ ’ਤੇ ਲਗਾਏ ਧਮਕੀ ਦੇਣ ਦੇ ਇਲਜ਼ਾਮ
ਸੀਬੀਆਈ ਮੁਤਾਬਕ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਫੀਡਬੈਕ ਯੂਨਿਟ ਅਜੇ ਵੀ ਸਰਗਰਮ ਹੈ ਜਾਂ ਨਹੀਂ। ਫੀਡਬੈਕ ਯੂਨਿਟ ਨੇ ਹੁਣ ਤੱਕ 700 ਮਾਮਲਿਆਂ ਦੀ ਜਾਂਚ ਕੀਤੀ ਹੈ, ਜਿਨ੍ਹਾਂ ਵਿਚੋਂ 60% ਸਿਆਸੀ ਸਨ ਜਾਂ ਜਿਨ੍ਹਾਂ ਦਾ ਨਿਗਰਾਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 2016 'ਚ ਸੀਬੀਆਈ ਨੇ ਵਿਜੀਲੈਂਸ ਵਿਭਾਗ 'ਚ ਕੰਮ ਕਰਦੇ ਇਕ ਅਧਿਕਾਰੀ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਸੀ। ਸੀਬੀਆਈ ਨੇ 12 ਜਨਵਰੀ 2023 ਨੂੰ ਵਿਜੀਲੈਂਸ ਵਿਭਾਗ ਵਿਚ ਰਿਪੋਰਟ ਦਾਇਰ ਕੀਤੀ। ਏਜੰਸੀ ਨੇ ਉਪ ਰਾਜਪਾਲ ਵੀਕੇ ਸਕਸੈਨਾ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸੀਬੀਆਈ ਨੇ 2016 ਵਿਚ ਵਿਜੀਲੈਂਸ ਡਾਇਰੈਕਟਰ ਰਹੇ ਸੁਕੇਸ਼ ਕੁਮਾਰ ਜੈਨ ਅਤੇ ਕਈ ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਇਜਾਜ਼ਤ ਮੰਗੀ ਹੈ। ਸੂਤਰਾਂ ਮੁਤਾਬਕ ਐਲਜੀ ਸਕਸੈਨਾ ਨੇ ਹੁਣ ਇਹ ਮਾਮਲਾ ਰਾਸ਼ਟਰਪਤੀ ਕੋਲ ਭੇਜ ਦਿੱਤਾ ਹੈ।