
ਕੋਰੋਨਾ ਵਾਇਰਸ ਦਾ ਸੰਕਟ ਦੁਨੀਆ 'ਤੇ ਲਗਾਤਾਰ ਵੱਧਦਾ ਜਾ ਰਿਹਾ ਹੈ...
ਨਵੀਂ ਦਿੱਲੀ: ਭਾਰਤ ਵੱਲੋਂ ਅਮਰੀਕਾ ਨੂੰ Hydroxychloroquine ਦਵਾਈ ਦਿੱਤੀ ਗਈ ਹੈ ਤਾਂ ਜੋ ਬਿਮਾਰੀ ਤੇ ਠੱਲ੍ਹ ਪਾਈ ਜਾ ਸਕੇ ਇਸ ਦੇ ਨਾਲ ਹੀ ਬ੍ਰਾਜ਼ੀਲ ਨੇ ਭਾਰਤ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਐਂਟੀ-ਮਲੇਰੀਅਲ ਡਰੱਗ ਦੀ ਸਹਾਇਤਾ ਦਿੱਤੇ ਜਾਵੇ। ਬ੍ਰਾਜੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ(Jair Bolsonaro) ਨੇ ਹਨੂੰਮਾਨ ਜਯੰਤੀ (hanuman jayanti )'ਤੇ ਕੋਰੋਨਾ ਵਾਇਰਸ ਮਹਾਂਮਾਰੀ ਲਈ ਹਾਈਡ੍ਰੋਕਸਾਈਕਲੋਰੋਕਿਨ ਨੂੰ ਸੰਜੀਵਨੀ ਬੂਟੀ ਦੱਸਿਆ ਹੈ।
Hydroxychloroquine
ਕੋਰੋਨਾ ਵਾਇਰਸ ਦਾ ਸੰਕਟ ਦੁਨੀਆ 'ਤੇ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦੇ ਭਾਰਤ ਵੱਲੋਂ ਸਭ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਅਮਰੀਕਾ ਤੋਂ ਬਾਅਦ ਬ੍ਰਾਜ਼ੀਲ ਨੇ ਵੀ ਇਸ ਮਦਦ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ, ਇਸ ਮਦਦ ਦੀ ਤੁਲਨਾ ਹਨੂੰਮਾਨ ਦੁਆਰਾ ਲਿਆਂਦੀ ਸੰਜੀਵਾਨੀ ਨਾਲ ਕੀਤੀ ਹੈ।
Hydroxychloroquine
ਕੱਲ੍ਹ ਯਾਨੀ 7 ਅਪ੍ਰੈਲ ਨੂੰ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਭਾਰਤ-ਬ੍ਰਾਜ਼ੀਲ ਦੋਸਤੀ ਦੀ ਗੱਲ ਕੀਤੀ ਸੀ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਜਿਸ ਤਰ੍ਹਾਂ ਭਾਰਤ ਨੇ ਬ੍ਰਾਜ਼ੀਲ ਦੀ ਮਦਦ ਕੀਤੀ ਹੈ ਬਿਲਕੁਲ ਉਹੀ ਹੈ ਜਿਵੇਂ ਰਾਮ ਦੇ ਭਰਾ ਲਕਸ਼ਮਣ ਦੀ ਜਾਨ ਬਚਾਉਣ ਲਈ ਸੰਜੀਵਨੀ ਨੂੰ ਲਿਆ ਕੇ ਹਨੂੰਮਾਨ ਨੇ ਰਾਮਾਇਣ ਵਿਚ ਕੀਤਾ ਸੀ।
Hydroxychloroquine
ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਹਨੂੰਮਾਨ ਜੈਯੰਤੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਾਰਤ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਕੁਝ ਦੇਸ਼ਾਂ ਨੂੰ ਅਜਿਹੀਆਂ ਦਵਾਈਆਂ ਸਪਲਾਈ ਕੀਤੀਆਂ ਜਾਣਗੀਆਂ ਜਿਨ੍ਹਾਂ ਨੂੰ ਇਸ ਦਵਾਈ ਦੀ ਸਖ਼ਤ ਜ਼ਰੂਰਤ ਹੈ ਅਤੇ ਜਿਥੇ ਕੋਰੋਨਾ ਵਾਇਰਸ ਦੇ ਕੇਸਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ।
Hydroxychloroquine
ਜ਼ੀਲ ਦੇ ਰਾਸ਼ਟਰਪਤੀ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਉਸ ਦੇ ਦੇਸ਼ ਵਿੱਚ ਦੋ ਲੈਬ ਹਨ ਜੋ ਕੋਰੋਨਾ ਦੀ ਟੀਕਾ ਬਣਾ ਰਹੀਆਂ ਹਨ, ਪਰ ਉਨ੍ਹਾਂ ਦੀ ਸਪਲਾਈ ਪੂਰੀ ਤਰ੍ਹਾਂ ਭਾਰਤ ‘ਤੇ ਨਿਰਭਰ ਹੈ, ਇਸ ਲਈ ਭਾਰਤ ਤੋਂ ਨਿਰੰਤਰ ਸਹਾਇਤਾ ਦੀ ਉਮੀਦ ਹੈ। ਦਸ ਦਈਏ ਕਿ ਇਸ ਮੁੱਦੇ 'ਤੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਸੀ, ਜਿਥੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਈਡਰੋਕਸਾਈਕਲੋਰੋਕਿਨ ਸਪਲਾਈ ਕਰਨ ਦੀ ਭਾਰਤ ਦੀ ਮਨਜ਼ੂਰੀ ਲਈ ਤਾਰੀਫ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।