Lockdown :5 ਕਰੋੜ ਲੋਕਾਂ ਨੇ ਗਵਾਈਆਂ ਨੌਕਰੀਆਂ ,ਵਧ ਸਕਦੀ ਹੈ ਸ਼ਹਿਰੀ ਬੇਰੁਜ਼ਗਾਰੀ ਦਰ 
Published : Apr 8, 2020, 1:27 pm IST
Updated : Apr 8, 2020, 1:27 pm IST
SHARE ARTICLE
file photo
file photo

ਦੇਸ਼ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਉਸ ਤੋਂ ਬਾਅਦ ਤਾਲਾਬੰਦੀ ਕਾਰਨ ਬੇਰੁਜ਼ਗਾਰੀ ਦੀ ਦਰ 23.4% ਤੱਕ ਪਹੁੰਚ ਗਈ ਹੈ।

ਨਵੀਂ ਦਿੱਲੀ : ਦੇਸ਼ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਅਤੇ ਉਸ ਤੋਂ ਬਾਅਦ ਤਾਲਾਬੰਦੀ ਕਾਰਨ ਬੇਰੁਜ਼ਗਾਰੀ ਦੀ ਦਰ 23.4% ਤੱਕ ਪਹੁੰਚ ਗਈ ਹੈ। ਤਾਲਾਬੰਦੀ ਭਾਰਤ ਦੀ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਨੂੰ 30.9% ਤੱਕ ਵਧਾ ਸਕਦੀ ਹੈ, ਹਾਲਾਂਕਿ ਕੁੱਲ ਬੇਰੁਜ਼ਗਾਰੀ 23.4% ਤੱਕ ਵਧਣ ਦਾ ਅਨੁਮਾਨ ਹੈ।


delhi lockdownphoto

ਇਹ ਰਿਪੋਰਟ ਆਰਥਿਕਤਾ 'ਤੇ ਕੋਰੋਨਾ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ।  ਬੇਰੁਜ਼ਗਾਰੀ ਦੀ ਦਰ 8.4% ਤੋਂ 23% ਤੱਕ ਵਧੀ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਆਰਥਿਕਤਾ  ਦਾ ਅਨੁਮਾਨ ਹੈ ਕਿ ਬੇਰੁਜ਼ਗਾਰੀ ਦੀ ਦਰ ਮਾਰਚ ਦੇ ਅੱਧ ਵਿਚ 8.4% ਤੋਂ ਵਧ ਕੇ 23% ਹੋ ਗਈ ਹੈ।

CORONA VIRUSphoto

ਸੀਐਮਆਈਈ ਦੇ ਅੰਕੜਿਆਂ ਅਨੁਸਾਰ, 15 ਮਾਰਚ 2020 ਤੱਕ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 8.21 ਪ੍ਰਤੀਸ਼ਤ ਸੀ। ਇਹ 22 ਮਾਰਚ 2020 ਨੂੰ 8.66 ਪ੍ਰਤੀਸ਼ਤ ਤੇ ਆ ਗਈ ਫਿਰ, 24 ਮਾਰਚ ਨੂੰ ਤਾਲਾਬੰਦੀ ਦੀ ਘੋਸ਼ਣਾ ਤੋਂ ਬਾਅਦ, ਇਸ ਨੇ ਜ਼ਬਰਦਸਤ ਗਤੀ ਪ੍ਰਾਪਤ ਕੀਤੀ।  

PhotoPhoto

29 ਮਾਰਚ 2020 ਨੂੰ, ਇਹ 30.01 ਪ੍ਰਤੀਸ਼ਤ ਤੇ ਪਹੁੰਚ ਗਈ ਅਤੇ ਫਿਰ 5 ਅਪ੍ਰੈਲ 2020 ਦੇ ਅੰਕੜਿਆਂ ਦੇ ਅਨੁਸਾਰ, ਇਹ ਹੇਠਾਂ 30.93 ਪ੍ਰਤੀਸ਼ਤ ਉੱਤੇ ਆ ਗਈ । ਗਿਰਾਵਟ ਖਾਸ ਤੌਰ 'ਤੇ ਜਨਵਰੀ 2020 ਤੋਂ ਨੋਟ ਕੀਤੀ ਗਈ ਹੈ। ਅਜਿਹਾ ਲਗਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਸਥਿਰ ਰਹਿਣ ਲਈ ਸੰਘਰਸ਼ ਕਰਨ ਤੋਂ ਬਾਅਦ, ਮਾਰਚ ਵਿੱਚ ਇਸ ਵਿੱਚ  ਤੇਜ਼ੀ ਨਾਲ  ਗਿਰਾਵਟ ਆਈ ।

ਭਾਰਤ ਦੇ ਸਾਬਕਾ ਚੀਫ ਸਟੈਟਿਸਟਿਸਟ ਪ੍ਰੋਨਾਬ ਸੇਨ ਦਾ ਕਹਿਣਾ ਹੈ ਕਿ ਤਾਲਾਬੰਦੀ ਤੋਂ ਸਿਰਫ ਦੋ ਹਫਤਿਆਂ ਵਿੱਚ ਹੀ ਤਕਰੀਬਨ ਪੰਜ ਕਰੋੜ ਲੋਕਾਂ ਦੀਆਂ ਨੌਕਰੀਆਂ ਗਵਾਹ  ਦਿੱਤਆਂ ਹਨ। ਕੁਝ ਨੂੰ ਹੁਣ  ਘਰ ਭੇਜਿਆ ਗਿਆ ਹੈ, ਬੇਰੁਜ਼ਗਾਰੀ ਦਾ ਅਸਲ ਦਾਇਰਾ ਹੋਰ ਵੀ ਵੱਡਾ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement