
ਬੰਗਲੁਰੂ ਦੀ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਪਿਛਲੇ ਸਾਲ ਗ੍ਰਿਫ਼ਤਾਰੀ ਕੇ ਟੀ ਨਵੀਟ ਕੁਮਾਰ ਨੇ ਪੁਲਿਸ ਨੂੰ ਕਥਿਤ ਤੌਰ 'ਤੇ ਦਿਤੇ ਅਪਣੇ ਬਿਆਨ...
ਬੰਗਲੁਰੂ ਦੀ ਪੱਤਰਕਾਰ ਗੌਰੀ ਲੰਕੇਸ਼ ਹੱਤਿਆ ਕਾਂਡ ਵਿਚ ਪਿਛਲੇ ਸਾਲ ਗ੍ਰਿਫ਼ਤਾਰੀ ਕੇ ਟੀ ਨਵੀਟ ਕੁਮਾਰ ਨੇ ਪੁਲਿਸ ਨੂੰ ਕਥਿਤ ਤੌਰ 'ਤੇ ਦਿਤੇ ਅਪਣੇ ਬਿਆਨ ਵਿਚ ਇਕ ਕੱਟੜਪੰਥੀ ਵਰਕਰ ਨੂੰ ਕਾਰਤੂਸ ਦੇਣ ਦੀ ਗੱਲ ਸਵੀਕਾਰ ਕੀਤੀ ਹੈ। ਨਵੀਨ ਕੁਮਾਰ ਨੇ ਅਪਣੇ ਬਿਆਨ ਵਿਚ ਕਿਹਾ ਹੈ ਕਿ ਇਸ ਕੱਟੜਪੰਥੀ ਵਰਕਰ ਨੇ ਉਸ ਨੂੰ ਦਸਿਆ ਸੀ ਕਿ ਕਾਰਤੂਸ ਦੀ ਵਰਤੋਂ ਹਿੰਦੂ ਵਿਰੋਧੀ ਗੌਰੀ ਲੰਕੇਸ਼ ਦੀ ਹਤਿਆ ਲਈ ਹੋਣੀ ਸੀ।ਨਵੀਨ ਕੁਮਾਰ ਕਥਿਤ ਤੌਰ 'ਤੇ ਹਥਿਆਰ ਕਾਰੋਬਾਰੀ ਹੈ ਅਤੇ ਉਸ ਨੇ ਮੰਨਿਆ ਕਿ ਤਰਕਸ਼ਾਸਤਰੀ ਪ੍ਰੋਫੈਸਰ ਕੇ ਐਸ ਭਗਵਾਨ ਦੀ ਹੱਤਿਆ ਕਰਨ ਦੀ ਯੋਜਨਾ ਸੀ।KT_Naveen_Kumar-Gauri_Lankesh ਨਵੀਨ ਕੁਮਾਰ ਦਾ 12 ਪੇਜ਼ ਦਾ ਕਬੂਲਨਾਮਾ ਇਸ ਮਾਮਲੇ ਵਿਚ ਦਾਖ਼ਲ ਚਾਰਜਸ਼ੀਟ ਦਾ ਹਿੱਸਾ ਵੀ ਹੈ। ਗੌਰੀ ਲੰਕੇਸ਼ ਦੀ ਹੱਤਿਆ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀ ਮਾਰ ਕੇ ਕਰ ਦਿਤੀ ਗਈ ਸੀ। ਜ਼ਿਕਰਯੋਗ ਹੈ ਕਿ ਐਸਆਈਟੀ ਨੇ ਵਧੀਕ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੇ ਸਾਹਮਣੇ 650 ਪੇਜ਼ਾਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ, ਜਿਸ ਵਿਚ ਨਵੀਨ ਕੁਮਾਰ ਦੋਸ਼ੀ ਹੈ। ਐਸਆਈਟੀ ਨਵੀਨ ਕੁਮਾਰ ਨੂੰ ਆਈਪੀਸੀ ਦੀਆਂ ਧਰਾਵਾਂ 302, 120 ਬੀ, 118 ਅਤੇ 114 ਅਤੇ ਹਥਿਆਰ ਕਾਨੂੰਨ ਦੇ ਵੱਖ-ਵੱਖ ਨਿਯਮਾਂ ਤਹਿਤ ਦੋਸ਼ੀ ਬਣਾਇਆ। ਦੋਸ਼ ਪੱਤਰ ਵਿਚ ਕਰੀਬ 131 ਗਵਾਹਾਂ ਦੇ ਬਿਆਨ ਦਰਜ ਹਨ।
Gauri-lankeshਐਸਆਈਟੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਸ ਮਾਮਲੇ ਦੇ ਸਬੰਧ ਵਿਚ ਹੋਰ ਦਸਤਾਵੇਜ਼ ਸੌਂਪੇਗੀ। ਖੱਬੇ ਪੱਖੀਆਂ ਦੇ ਪ੍ਰਤੀ ਝੁਕਾਅ ਅਤੇ ਹਿੰਦੂਤਵ ਵਿਰੋਧੀ ਰੁਖ਼ ਲਈ ਪ੍ਰਸਿੱਧ ਲੰਕੇਸ਼ (55) ਦੀ ਪਿਛਲੇ ਸਾਲ ਪੰਜ ਸਤੰਬਰ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਨਵੀਨ ਕੁਮਾਰ ਨੂੰ 18 ਫਰਵਰੀ ਨੂੰ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਗ਼ੈਰਕਾਨੂੰਨੀ ਤਰੀਕੇ ਨਾਲ ਰੱਖਣ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸਆਈਟੀ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਉਸ ਨੂੰ ਲੰਕੇਸ਼ ਦੀ ਹੱਤਿਆ ਵਿਚ ਉਸ ਦੀ ਸ਼ਮੂਲੀਅਤ ਸਬੰਧੀ ਸਬੂਤ ਮਿਲੇ ਹਨ।
courtਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ 8 ਮਹੀਨੇ ਬਾਅਦ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਨੇ ਪਿਛਲੇ ਦਿਨੀਂ ਬੰਗਲੁਰੂ ਦੀ ਇਕ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ। 650 ਪੇਜਾਂ ਦੀ ਇਸ ਚਾਰਜਸ਼ੀਟ ਵਿਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਮਾਮਲੇ ‘ਚ ਜਲਦੀ ਹੀ ਅਡੀਸ਼ਨਲ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਦੋਸ਼ ਪੱਤਰ ਮੁਤਾਬਕ ਪ੍ਰਵੀਨ ਨੇ ਗੌਰੀ ਲੰਕੇਸ਼ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਉਸ ਨੇ ਸ਼ੂਟਰਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਸੀ। ਪ੍ਰਵੀਨ ਉਰਫ ਸੂਚਿਤ ਇਸ ਮਾਮਲੇ ਵਿਚ ਗ੍ਰਿਫਤਾਰ ਦੂਜਾ ਦੋਸ਼ੀ ਹੈ।
Gauri Lankeshਐਸਆਈਟੀ ਨੇ ਕਿਹਾ ਕਿ ਉਹ ਭਵਿੱਖ ਵਿਚ ਇਸ ਮਾਮਲੇ ਦੇ ਸਬੰਧ ਵਿਚ ਹੋਰ ਦਸਤਾਵੇਜ਼ ਸੌਂਪੇਗੀ। ਖੱਬੇ ਪੱਖੀਆਂ ਦੇ ਪ੍ਰਤੀ ਝੁਕਾਅ ਅਤੇ ਹਿੰਦੂਤਵ ਵਿਰੋਧੀ ਰੁਖ਼ ਲਈ ਪ੍ਰਸਿੱਧ ਲੰਕੇਸ਼ (55) ਦੀ ਪਿਛਲੇ ਸਾਲ ਪੰਜ ਸਤੰਬਰ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਨਵੀਨ ਕੁਮਾਰ ਨੂੰ 18 ਫਰਵਰੀ ਨੂੰ ਹਥਿਆਰ ਅਤੇ ਵਿਸਫ਼ੋਟਕ ਸਮੱਗਰੀ ਗ਼ੈਰਕਾਨੂੰਨੀ ਤਰੀਕੇ ਨਾਲ ਰੱਖਣ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਐਸਆਈਟੀ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਉਸ ਨੂੰ ਲੰਕੇਸ਼ ਦੀ ਹੱਤਿਆ ਵਿਚ ਉਸ ਦੀ ਸ਼ਮੂਲੀਅਤ ਸਬੰਧੀ ਸਬੂਤ ਮਿਲੇ ਹਨ।
Gauri Lankesh journalistਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ 8 ਮਹੀਨੇ ਬਾਅਦ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਨੇ ਪਿਛਲੇ ਦਿਨੀਂ ਬੰਗਲੁਰੂ ਦੀ ਇਕ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕੀਤੀ। 650 ਪੇਜਾਂ ਦੀ ਇਸ ਚਾਰਜਸ਼ੀਟ ਵਿਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀ। ਮਾਮਲੇ ‘ਚ ਜਲਦੀ ਹੀ ਅਡੀਸ਼ਨਲ ਚਾਰਜਸ਼ੀਟ ਦਾਖ਼ਲ ਕੀਤੀ ਜਾਵੇਗੀ। ਦੋਸ਼ ਪੱਤਰ ਮੁਤਾਬਕ ਪ੍ਰਵੀਨ ਨੇ ਗੌਰੀ ਲੰਕੇਸ਼ ਦੇ ਘਰ ਦੀ ਰੇਕੀ ਕੀਤੀ ਸੀ ਅਤੇ ਉਸ ਨੇ ਸ਼ੂਟਰਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਸੀ। ਪ੍ਰਵੀਨ ਉਰਫ ਸੂਚਿਤ ਇਸ ਮਾਮਲੇ ਵਿਚ ਗ੍ਰਿਫਤਾਰ ਦੂਜਾ ਦੋਸ਼ੀ ਹੈ।