
ਫ਼ੇਸਬੁਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਨੇ ਦੁਨੀਆ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫ਼ੇ ਨੂੰ ਪਿੱਛੇ ਛੱਡ ਦਿਤਾ ਹੈ..........
ਨਵੀਂ ਦਿੱਲੀ : ਫ਼ੇਸਬੁਕ ਦੇ ਕੋ-ਫਾਊਂਡਰ ਮਾਰਕ ਜ਼ੁਕਰਬਰਗ ਨੇ ਦੁਨੀਆ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫ਼ੇ ਨੂੰ ਪਿੱਛੇ ਛੱਡ ਦਿਤਾ ਹੈ। ਬਲੂਮਬਰਗ ਬਿਲਿਅਨੇਇਰ ਇੰਡੈਕਸ ਮੁਤਾਬਕ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੰਸਥਾਪਕ ਜੇਫ਼ ਬੇਜੋਸ ਤੇ ਮਾਇਕਰੋਸਾਫ਼ਟ ਦੇ ਸਹਿ-ਸੰਸਥਾਪਕ ਬਿਲ ਗੇਟਸ ਉਨ੍ਹਾਂ ਤੋਂ ਅੱਗੇ ਹਨ। ਸ਼ੁਕਰਵਾਰ ਨੂੰ ਫ਼ੇਸਬੁਕ ਦੇ ਸ਼ੇਅਰਾਂ ਵਿਚ ਆਈ 2.4 ਫ਼ੀ ਸਦੀ ਦੀ ਤੇਜ਼ੀ ਨਾਲ ਮਾਰਕ ਜ਼ੁਕਰਬਰਗ ਦੀ ਜਾਇਦਾਦ ਵਿਚ ਬਹੁਤ ਉਛਾਲ ਆਇਆ ਹੈ। ਦੁਨੀਆ ਦੇ ਉਚ-3 ਅਮੀਰ ਵਿਅਕਤੀ ਟੈਕਨਾਲੋਜੀ ਦੇ ਕੰਮਕਾਰ ਨਾਲ ਜੁੜੇ ਹੋਏ ਹਨ।
ਬਲੂਮਬਰਗ ਇੰਡੇਕਸ ਮੁਤਾਬਕ ਜ਼ੁਕਰਬਰਗ ਦੀ ਜਾਇਦਾਦ ਵਾਰੇਨ ਬਫੇ ਨਾਲੋਂ 2536.4 ਕਰੋੜ ਰੁਪਏ ਜ਼ਿਆਦਾ ਹੋ ਗਈ ਹੈ। ਜ਼ੁਕਰਬਰਗ ਦੀ ਕੁਲ ਜਾਇਦਾਦ ਫਿਲਹਾਲ 8160 ਕਰੋੜ ਡਾਲਰ (5.55 ਲੱਖ ਕਰੋੜ ਰੁਪਏ) ਹੈ। ਦੱਸਣਯੋਗ ਹੈ ਕਿ ਕਿ ਵਾਰੇਨ ਬਫੇ ਦੁਨੀਆ ਦੇ ਸੱਭ ਤੋਂ ਕਾਮਯਾਬ ਨਿਵੇਸ਼ਕ ਹਨ। ਉਨ੍ਹਾਂ ਦੀ ਕੰਪਨੀ ਦਾ ਨਾਮ ਬਰਕਸ਼ਾਇਰ ਹੈਥਵੇ ਹੈ। ਬਲੂਮਬਰਗ ਇੰਡੈਕਸ ਮੁਤਾਬਕ ਟੈਕਨਾਲੋਜੀ ਨਾਲ ਜੁੜੇ ਲੋਕਾਂ ਦੀ ਜਾਇਦਾਦ 5 ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੈ,
ਜੋ ਕਿ ਕਿਸੇ ਵੀ ਹੋਰ ਖੇਤਰ ਵਲੋਂ ਜਿਆਦਾ ਹੈ। ਜ਼ਿਕਰਯੋਗ ਹੈ ਕਿ ਡਾਟਾ ਲੀਕ ਮਾਮਲੇ ਤੋਂ ਬਾਅਦ ਫੇਸਬੁਕ ਮਾਲਕ ਮਾਰਕ ਜ਼ੁਕਰਬਰਗ ਦਾ ਸ਼ੇਅਰ 15 ਫ਼ੀ ਸਦੀ ਤੋਂ ਜ਼ਿਆਦਾ ਟੁੱਟ ਗਿਆ ਸੀ ਤੇ ਉਹ ਅਮੀਰਾਂ ਦੀ ਲਿਸਟ ਵਿਚ ਸੱਤਵੇਂ ਨੰਬਰ ਉੱਤੇ ਆ ਗਏ ਸਨ। (ਏਜੰਸੀ)