
ਜਾਣੋ ਕੀ ਹੋਇਆ ਫ਼ੈਸਲਾ
ਨਵੀਂ ਦਿੱਲੀ: ਮੁੰਬਈ ਉਚ ਅਦਾਲਤ ਨੇ ਬੱਚਿਆਂ ਦੇ ਸਕੂਲੀ ਬੈਗ ਦੇ ਭਾਰ ਨੂੰ ਘਟ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਨਹੀਂ ਲਗਦਾ ਕਿ ਬੱਚੇ ਭਾਰੇ ਬੈਗ ਨਹੀਂ ਲੈ ਕੇ ਜਾਂਦੇ ਕਿਉਂ ਕਿ ਵਕਤ ਦੇ ਨਾਲ ਕਿਤਾਬਾਂ ਵੀ ਪਤਲੀਆਂ ਹੋ ਗਈਆਂ ਹਨ। ਕੋਰਟ ਨੇ ਕਿਹਾ ਕਿ ਸਕੂਲੀ ਬੈਗਾ ਦੇ ਭਾਰ ਦੀ ਮਾਤਰਾ ਨਿਸ਼ਚਿਤ ਕਰਨ ਲਈ ਨਵੇਂ ਨਿਰਦੇਸ਼ ਦੇਣ ਦੀ ਜ਼ਰੂਰਤ ਨਹੀਂ ਹੈ।
ਕੋਰਟ ਨੇ ਅੱਗੇ ਕਿਹਾ ਕਿ ਉਹਨਾਂ ਦੇ ਸਮੇਂ ਕਿਤਾਬਾਂ ਬਹੁਤ ਭਾਰੀਆਂ ਹੁੰਦੀਆਂ ਸਨ ਪਰ ਅੱਜ ਕੱਲ੍ਹ ਤਾਂ ਕਿਤਾਬਾਂ ਬਹੁਤ ਹਲਕੀਆਂ ਹੋ ਗਈਆਂ ਹਨ। ਮੁੱਖ ਜੱਜ ਪ੍ਰਦੀਪ ਨੰਦਰਾਜਜੋਗ ਅਤੇ ਐਨਐਮ ਜਾਮਦਾਰ ਨੇ ਕਿਹਾ ਕਿ ਉਹਨਾਂ ਦੀਆਂ ਕਿਤਾਬਾਂ ਵਿਚ ਦਿਖਾਇਆ ਜਾਂਦਾ ਸੀ ਕਿ ਕੇਵਲ ਔਰਤਾਂ ਹੀ ਘਰ ਦਾ ਕੰਮ ਕਰਦੀਆਂ ਹਨ ਪਰ ਅੱਜ ਦੀਆਂ ਕਿਤਾਬਾਂ ਦਿਖਾਉਂਦੀਆਂ ਹਨ ਕਿ ਮਰਦ ਫਰਸ਼ 'ਤੇ ਝਾੜੂ ਲਗਾ ਰਹੇ ਹਨ। ਬੈਂਚ ਨੇ ਕਿਹਾ ਕਿ ਉਹਨਾਂ ਦੀਆਂ ਕਿਤਾਬਾਂ ਬਹੁਤ ਭਾਰੀਆਂ ਹੁੰਦੀਆਂ ਸਨ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਈ।