
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਬਚਾ ਰਹੇ ਡਾਕਟਰਾਂ ਨੂੰ ਵੀ ਇਸ ਮਹਾਂਮਾਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੋਕਾਂ ਦੀ ਜਾਨ ਬਚਾ ਰਹੇ ਡਾਕਟਰਾਂ ਨੂੰ ਵੀ ਇਸ ਮਹਾਂਮਾਰੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਕੋਰੋਨਾ ਵਾਇਰਸ ਨਾਲ ਲੜਦੇ ਹੋਏ ਹੁਣ ਤੱਕ 106 ਡਾਕਟਰਾਂ ਦੀ ਜਾਨ ਚਲੀ ਗਈ ਹੈ। ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਕੋਰੋਨਾ ਨਾਲ ਲੜ ਰਹੇ ਡਾਕਟਰਾਂ ਨੂੰ ਲੈ ਕੇ ਇਕ ਸਟੋਰੀ ਕੀਤੀ ਹੈ, ਜਿਸ ਵਿਚ ਡਾਕਟਰਾਂ ਦੀ ਕੋਰੋਨਾ ਦੇ ਚਲਦਿਆਂ ਗਈ ਜਾਨ ਦੇ ਡਰਾਵਣੇ ਅੰਕੜੇ ਹਨ।
Doctors
ਆਈਐਮਏ ਦੇ ਡਾਕਟਰ ਰਾਜੀਵ ਜੈਦੇਵਨ ਨੇ ਅਪਣੀ ਰਿਪੋਰਟ ਵਿਚ ਇਹਨਾਂ ਅੰਕੜਿਆਂ ਨੂੰ ਸਾਂਝਾ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਫੈਲਦੇ ਪ੍ਰਕੋਪ ਦੌਰਾਨ ਇਹਨਾਂ ਤਿੰਨ ਮਹੀਨਿਆਂ ਵਿਚ 106 ਡਾਕਟਰਾਂ ਦੀ ਮੌਤ ਹੋਈ ਹੈ ਤੇ ਮੌਤ ਦਾ ਅਸਲ ਕਾਰਨ ਕੋਰੋਨਾ ਵਾਇਰਸ ਹੈ। ਇਹਨਾਂ ਵਿਚ ਕੁਝ ਅਜਿਹੀਆਂ ਮੌਤਾਂ ਦਾ ਅੰਕੜਾ ਵੀ ਸ਼ਾਮਲ ਹੈ, ਜਿਨ੍ਹਾਂ ਵਿਚ ਕੋਰੋਨਾ ਦੇ ਚਲਦਿਆਂ ਹਸਪਤਾਲਾਂ ਵਿਚ ਹੋਈ ਹਿੰਸਾ ਕਾਰਨ ਡਾਕਟਰਾਂ ਨੇ ਜਾਨ ਗਵਾਈ ਹੈ।
Doctor
ਕੋਰੋਨਾ ਵਾਇਰਸ ਨੇ ਜਵਾਨ ਡਾਕਟਰਾਂ ਨੂੰ ਵੀ ਅਪਣਾ ਸ਼ਿਕਾਰ ਬਣਾਇਆ ਹੈ। ਕੋਰੋਨਾ ਨਾਲ ਮਰਨ ਵਾਲੇ ਡਾਕਟਰਾਂ ਦੀ ਔਸਤਨ ਉਮਰ 56 ਸਾਲ ਹੈ। 55.5 ਫੀਸਦੀ ਮਰਨ ਵਾਲੇ ਡਾਕਟਰਾਂ ਦੀ ਉਮਰ 60 ਸਾਲ ਤੋਂ ਘੱਟ ਹੈ। 29.6 ਫੀਸਦੀ ਡਾਕਟਰਾਂ ਦੀ ਉਮਰ 50 ਸਾਲ ਤੋਂ ਘੱਟ ਰਹੀ ਹੈ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੇ ਚਲਦਿਆਂ ਮੌਤ ਹੋਈ ਹੈ।
Doctors
ਉੱਥੇ ਹੀ 21 ਫੀਸਦੀ ਡਾਕਟਰਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਸੀ। ਡਾਕਟਕਾਂ ਦੀ ਮੌਤ ਦਰ 6.1 ਫੀਸਦੀ ਹੈ ਜਦਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਔਸਤਨ 2.4 ਫੀਸਦੀ ਹੈ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 7 ਲੱਖ 23 ਹਜ਼ਾਰ 186 ਤੋਂ ਪਾਰ ਪਹੁੰਚ ਗਈ ਹੈ। ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।