
ਖ਼ਰਾਬ ਮੌਸਮ ਕਾਰਨ ਹਜ਼ਾਰਾਂ ਤੀਰਥ ਯਾਰਤੀ ਫਸੇ, ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ
ਸ੍ਰੀਨਗਰ: ਜੰਮੂ-ਕਸ਼ਮੀਰ ’ਚ ਬੀਤੇ ਦੋ ਦਿਨਾਂ ’ਚ ਛੇ ਅਮਰਨਾਥ ਯਾਤਰੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਇਸ ਸਾਲ ਸਾਲਾਨਾ ਯਾਤਰਾ ਦੌਰਾਨ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 9 ਹੋ ਗਈ ਹੈ। ਅਧਿਕਾਰੀਆਂ ਨੇ ਇਨ੍ਹਾਂ ਮੌਤਾਂ ਬਾਬਤ ਕੋਈ ਵਿਸ਼ੇਸ਼ ਵੇਰਵਾ ਨਹੀਂ ਦਿਤਾ ਪਰ ਅਮਰਨਾਥ ਯਾਤਰੀਆਂ ਅਤੇ ਉਥੇ ਤੈਨਾਤ ਸੁਰਖਿਆ ਮੁਲਾਜ਼ਮਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਵੱਧ ਉਚਾਈ ’ਤੇ ਘੱਟ ਆਕਸੀਜਨ ਕਾਰਨ ਦਿਲ ਦਾ ਦੌੜਾ ਪੈਣਾ ਹੁੰਦਾ ਹੈ।
ਇਹ ਵੀ ਪੜ੍ਹੋ: ਮਹਾਰਾਸ਼ਟਰ: ਸਪੀਕਰ ਨੇ ਸ਼ਿੰਦੇ ਧੜੇ ਦੇ 40 ਅਤੇ ਊਧਵ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਭੇਜ ਕੇ ਅਯੋਗਤਾ ’ਤੇ ਮੰਗੇ ਜਵਾਬ
ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਯਾਤਰਾ ਦੌਰਾਨ 9 ਜਣਿਆਂ ਦੀ ਮੌਤ ਹੋਈ ਹੈ ਜਦਕਿ 25 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ’ਚੋਂ ਅੱਠ ਯਾਤਰੀ ਹਨ ਅਤੇ ਆਈ.ਟੀ.ਬੀ.ਪੀ. ਦਾ ਇਕ ਮੁਲਾਜ਼ਮ ਸ਼ਾਮਲ ਹੈ। ਉਧਰ ਲਗਾਤਾਰ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਲਗਾਤਾਰ ਦੂਜੇ ਦਿਨ ਸਨਿਚਰਵਾਰ ਨੂੰ ਵੀ ਮੁਲਤਵੀ ਕਰਨੀ ਪਈ। ਇਸ ਤੋਂ ਇਲਾਵਾ ਗੁਫ਼ਾ ਮੰਦਰ ਮਾਰਗ ’ਤੇ ਹਜ਼ਾਰਾਂ ਤੀਰਥ ਯਾਤਰੀ ਜੰਮੂ ਸਮੇਤ ਹੋਰ ਥਾਵਾਂ ’ਤੇ ਫਸ ਗਏ।
ਇਹ ਵੀ ਪੜ੍ਹੋ: ਵਿਦੇਸ਼ ਭੇਜਣ ਦੇ ਨਾਂਅ ’ਤੇ 14 ਲੱਖ ਰੁਪਏ ਦੀ ਠੱਗੀ! ਪੁਰਤਗਾਲ ਦੀ ਥਾਂ ਭੇਜਿਆ ਦੁਬਈ
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਤੀਰਥ ਯਾਤਰੀਆਂ ਨੂੰ ਭਰੋਸਾ ਦਿਤਾ ਕਿ ਸੀਨੀਅਰ ਅਧਿਕਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਸਮੇਂ-ਸਮੇਂ ’ਤੇ ਅਧਿਕਾਰੀਆਂ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ।