
ਭਾਜਪਾ ਜਿਲ੍ਹਾ ਪ੍ਰਧਾਨ ਦੇ ਨਾਮ ਦੇ ਅੱਗੇ ‘ਸ਼੍ਰੀ’ ਨਾ ਲਿਖਣ 'ਤੇ ਵਿਵਾਦ ਇਸ ਕਦਰ ਵੱਧ ਗਿਆ ਕਿ ਬੀਜੇਪੀ ਅਤੇ ਐਮਸੀਡੀ ਕਰਮਚਾਰੀ ਆਪਸ ਵਿਚ ਭਿੜ ਗਏ। ਹੱਥੋਪਾਈ ਵੀ ਹੋ ਗਈ...
ਨਵੀਂ ਦਿੱਲੀ : ਭਾਜਪਾ ਜਿਲ੍ਹਾ ਪ੍ਰਧਾਨ ਦੇ ਨਾਮ ਦੇ ਅੱਗੇ ‘ਸ਼੍ਰੀ’ ਨਾ ਲਿਖਣ 'ਤੇ ਵਿਵਾਦ ਇਸ ਕਦਰ ਵੱਧ ਗਿਆ ਕਿ ਬੀਜੇਪੀ ਅਤੇ ਐਮਸੀਡੀ ਕਰਮਚਾਰੀ ਆਪਸ ਵਿਚ ਭਿੜ ਗਏ। ਹੱਥੋਪਾਈ ਵੀ ਹੋ ਗਈ। ਦੋਹਾਂ ਵਲੋਂ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲਾ ਦਿੱਲੀ ਦੇ ਸ਼ਕਰਪੁਰ ਥਾਣਾ ਖੇਤਰ ਦਾ ਹੈ। ਮਾਮਲੇ ਨੂੰ ਸ਼ਾਂਤ ਕਰਾਉਣ ਲਈ ਸਾਂਸਦ ਮਹੇਸ਼ ਗਿਰੀ ਅਤੇ ਮੇਅਰ ਵਿਪੀਨ ਬਿਹਾਰੀ ਨੂੰ ਵੀ ਥਾਣੇ ਜਾਣਾ ਪੈ ਗਿਆ। ਈਸਟ ਐਮਸੀਡੀ ਮੁਖ ਦਫ਼ਤਰ ਤੋਂ ਲੈ ਕੇ ਭਾਜਪਾ ਦੇ ਪ੍ਰਦੇਸ਼ ਮੁੱਖ ਦਫ਼ਤਰ ਤੱਕ ਇਸ ਮਾਮਲੇ ਦੀ ਚਰਚਾ ਹੁੰਦੀ ਰਹੀ।
Mahesh Giri
ਹਾਲਾਂਕਿ, ਬਾਅਦ ਵਿਚ ਦੋਹਾਂ ਪੱਖਾਂ ਦੇ ਹੋਰ ਲੋਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਵਿਚ ਜੁੱਟ ਗਏ ਹਨ। ਮੀਡੀਆ ਰਿਪੋਰਟਸ ਮੁਤਾਬਕ, ਬਿਤੇ ਸੋਮਵਾਰ ਨੂੰ ਈਸਟ ਐਮਸੀਡੀ ਨੇ ਸ਼ਕਰਪੁਰ ਮੁੱਖ ਬਾਜ਼ਾਰ ਦੇ ਵਿਕਾਸ ਮਾਰਗ 'ਤੇ ਬਣੇ ਇਕ ਐਂਟਰੀ ਗੇਟ 'ਤੇ ਸਾਈਨ ਬੋਰਡ ਲਗਾਇਆ ਸੀ। ਇਸ ਬੋਰਡ ਨੂੰ ਲਗਾਉਣ ਲਈ ਭਾਜਪਾ ਜਿਲ੍ਹਾ ਪ੍ਰਧਾਨ ਰਾਮਕਿਸ਼ੋਰ ਸ਼ਰਮਾ ਅਤੇ ਭਾਜਪਾ ਕੌਂਸਲਰ ਨੀਤੂ ਤਿਵਾਰੀ ਦੇ ਵਿਚ ਕਈ ਮਹੀਨਿਆਂ ਤੋਂ ਤਨਾਅ ਦਾ ਮਾਹੌਲ ਸੀ ਪਰ ਜਦੋਂ ਸੋਮਵਾਰ ਨੂੰ ਇੱਥੇ ਬੋਰਡ ਲਗਿਆ ਤਾਂ ਉਸ ਉਤੇ ਸਾਂਸਦ ਮਹੇਸ਼ ਗਿਰੀ ਅਤੇ ਸਥਾਨਕ ਕੌਂਸਲਰ ਨੀਤੂ ਤਿਵਾਰੀ ਦਾ ਨਾਮ ਲਿਖਿਆ ਸੀ।
BJP
ਬੋਰਡ 'ਤੇ ਰਾਮਕਿਸ਼ੋਰ ਸ਼ਰਮਾ ਦਾ ਨਾਮ ਨਾ ਹੋਣ ਨਾਲ ਮਾਮਲੇ ਨੇ ਤੂਲ ਫੜ੍ਹ ਲਿਆ ਅਤੇ ਫਿਰ ਨਵਾਂ ਬੋਰਡ ਲਗਾਇਆ ਗਿਆ। ਅਗਲੇ ਦਿਨ ਉਸੀ ਬੋਰਡ 'ਤੇ ਜਿਲ੍ਹਾ ਪ੍ਰਧਾਨ ਰਾਮ ਕਿਸ਼ੋਰ ਸ਼ਰਮਾ ਦਾ ਨਾਮ ਲਿਖਿਆ ਮਿਲਿਆ ਪਰ ਸਾਂਸਦ ਮਹੇਸ਼ ਗਿਰੀ ਦੇ ਨਾਮ ਦੇ ਅੱਗੇ ਸ਼੍ਰੀ ਅਤੇ ਨੀਤੂ ਤਿਵਾਰੀ ਦੇ ਨਾਮ ਦੇ ਅੱਗੇ ਸ਼ਰੀਮਤੀ ਲਿਖਿਆ ਹੋਇਆ ਸੀ, ਜਦਕਿ ਰਾਮ ਕਿਸ਼ੋਰ ਸ਼ਰਮਾ ਦੇ ਨਾਮ ਦੇ ਅੱਗੇ ਸ਼੍ਰੀ ਨਹੀਂ ਲਿਖਿਆ ਸੀ। ਨਾਮ ਅੱਗੇ ‘ਸ਼੍ਰੀ’ ਨਾ ਲਿਖੇ ਹੋਣ ਕਰ ਕੇ ਰਾਮਕਿਸ਼ੋਰ ਸ਼ਰਮਾ ਨੂੰ ਬਰਦਾਸ਼ਤ ਨਹੀਂ ਹੋਇਆ।
Bipin Bihari
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਉਤੇ ਸਖਤ ਇਤਰਾਜ਼ ਜਤਾਉਂਦੇ ਹੋਏ ਸ਼ਕਰਪੁਰ ਵਾਰਡ ਦੇ ਜੂਨਿਅਰ ਇੰਜੀਨੀਅਰ ਨੂੰ ਬੁਲਾਇਆ। ਇਸ ਦੌਰਾਨ ਉਥੇ ਭਾਜਪਾ ਦੇ ਪ੍ਰਦੇਸ਼ ਉਪ - ਪ੍ਰਧਾਨ ਅਭੇ ਕੁਮਾਰ ਵਰਮਾ ਸਮੇਤ ਪਾਰਟੀ ਦੇ ਲਗਭੱਗ ਇਕ ਦਰਜਨ ਲੋਕ ਵੀ ਮੌਜੂਦ ਸਨ। ਜਦੋਂ ਰਾਮਕਿਸ਼ੋਰ ਸ਼ਰਮਾ ਨੇ ਇੰਜੀਨੀਅਰ ਤੋਂ ਉਨ੍ਹਾਂ ਦੇ ਨਾਮ ਦੇ ਅੱਗੇ ਸ਼੍ਰੀ ਨਾ ਲਗਾਉਣ ਦੀ ਗੱਲ ਪੁੱਛੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੈਂ ਨਹੀਂ ਕੀਤਾ ਹੈ। ਮੈਂ ਸਿਰਫ਼ ਸਾਂਸਦ ਅਤੇ ਕੌਂਸਲਰ ਦੇ ਨਾਮ ਦਾ ਬੋਰਡ ਲਗਾਇਆ ਸੀ। ਇਸ ਗੱਲ ਨੂੰ ਲੈ ਕੇ ਦੋਹਾਂ ਦੇ ਵਿਚ ਬਹਿਸ ਸ਼ੁਰੂ ਹੋ ਗਈ। ਦੋਹੇਂ ਪੱਖ ਦੇ ਲੋਕ ਆਪਸ ਵਿਚ ਭਿੜ ਗਏ।
Mahesh Giri
ਉਥੇ ਹੀ, ਇਸ ਪੂਰੇ ਮਾਮਲੇ 'ਤੇ ‘ਅਾਪ’ ਨੇ ਕਿਹਾ ਕਿ ਐਮਸੀਡੀ ਦੇ ਜੂਨਿਅਰ ਇੰਜੀਨੀਅਰ ਅਤੇ ਉਨ੍ਹਾਂ ਦੀ ਟੀਮ ਦੀ ਮੇਰੇ ਖੇਤਰ ਵਿਚ ਭਾਜਪਾ ਦੇ ਪ੍ਰਦੇਸ਼ ਉਪ - ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਨੇ ਇਸ ਗੱਲ 'ਤੇ ਕੁੱਟ ਮਾਰ ਕਰ ਦਿਤੀ ਕਿਉਂਕਿ ਉਥੇ ਜੋ ਭਾਜਪਾ ਦਾ ਬੋਰਡ ਲੱਗ ਰਿਹਾ ਸੀ ਉਸ 'ਚ ਭਾਜਪਾ ਕੌਂਸਲਰ ਦਾ ਨਾਮ ਸੱਭ ਤੋਂ ਉਤੇ ਸੀ। ਕੱਲ ਓਬਪੀ ਸ਼ਰਮਾ ਨੇ ਅਹੁਦੇਦਾਰਾਂ ਨੂੰ ਠੋਕਣ ਦੀ ਗੱਲ ਕਹੀ ਸੀ ਉਸ ਨੂੰ ਅੱਜ ਸਾਬਤ ਵੀ ਕਰ ਦਿਤਾ।