
ਕਠੂਆ ਗੈਂਗਰੇਪ, ਜਿਸ ਦੇ ਦੋਸ਼ੀਆਂ ਲਈ ਪੂਰਾ ਭਾਰਤ ਫਾਂਸੀ ਦੀਆਂ ਸਜ਼ਾਵਾਂ ਦੀ ਮੰਗ ਕਰ ਰਿਹਾ ਹੈ। ਜਿਸ ਦੇ ਵਿਰੁਧ ਦੇਸ਼ ਭਰ 'ਚ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ ਪਰ...
ਪਠਾਨਕੋਟ : ਕਠੂਆ ਗੈਂਗਰੇਪ, ਜਿਸ ਦੇ ਦੋਸ਼ੀਆਂ ਲਈ ਪੂਰਾ ਭਾਰਤ ਫਾਂਸੀ ਦੀਆਂ ਸਜ਼ਾਵਾਂ ਦੀ ਮੰਗ ਕਰ ਰਿਹਾ ਹੈ। ਜਿਸ ਦੇ ਵਿਰੁਧ ਦੇਸ਼ ਭਰ 'ਚ ਥਾਂ-ਥਾਂ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੰਜਾਬ ਦੇ ਇਕ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਕਠੂਆ ਰੇਪ ਕੇਸ ਅਤੇ ਹੱਤਿਆ ਮਾਮਲੇ ਵਿਚ ਮੁਲਜ਼ਮਾਂ ਦੇ ਲਈ ਸਲਾਹਕਾਰ ਬਣੇ ਹੋਏ ਹਨ। ਉਹ ਇਸ ਕੇਸ ਵਿਚ ਮੁੱਖ ਮੁਲਜ਼ਮ ਸਾਂਝੀ ਰਾਮ ਅਤੇ ਉਸ ਦੇ ਪੁੱਤਰ ਵਿਸ਼ਾਲ ਦੇ ਵਕੀਲ ਹਨ। ਭਾਜਪਾ ਨੇਤਾ ਦੀ ਦਰਿਆਦਿਲੀ ਦੇਖੋ ਕਿ ਉਹ ਇਨ੍ਹਾਂ ਮੁਲਜ਼ਮਾਂ ਪਾਸੋਂ ਫ਼ੀਸ ਤਕ ਨਹੀਂ ਲੈ ਰਹੇ।
Sanjhi Ram and Vishalਦਸ ਦਈਏ ਕਿ ਮਾਸਟਰ ਮੋਹਨ ਲਾਲ ਅਕਾਲੀ-ਭਾਜਪਾ ਸਰਕਾਰ ਵਿਚ 2007 ਤੋਂ 2012 ਤਕ ਟਰਾਂਸਪੋਰਟ ਮੰਤਰੀ ਰਹੇ ਹਨ ਜੋ ਰਾਜ ਵਿਧਾਨ ਸਭਾ ਵਿਚ ਪਠਾਨਕੋਟ ਦੀ ਨੁਮਾਇੰਦਗੀ ਕਰਦੇ ਸਨ। ਵੈਸੇ ਕਠੂਆ ਗੈਂਗਰੇਪ ਦੇ ਮੁਲਜ਼ਮਾਂ 'ਤੇ ਭਾਜਪਾ ਨੇਤਾਵਾਂ ਦੀ ਦਰਿਆਦਿਲੀ ਸ਼ੁਰੂ ਤੋਂ ਰਹੀ ਹੈ।
Jammu BJP MLAਹੱਦ ਤਾਂ ਉਦੋਂ ਹੋ ਗਈ ਸੀ ਜਦੋਂ ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਇਕ ਭਾਜਪਾ ਵਿਧਾਇਕ ਨੇ ਪੀੜਤਾਂ ਦਾ ਪੱਖ ਪੂਰਨ ਦੀ ਬਜਾਏ ਮੁਲਜ਼ਮਾਂ ਦੇ ਹੱਕ ਵਿਚ ਹੀ ਰੈਲੀ ਕੱਢ ਦਿਤੀ ਸੀ ਹਾਲਾਂਕਿ ਇਸ ਤੋਂ ਬਾਅਦ ਭਾਰੀ ਵਿਰੋਧ ਕਾਰਨ ਉਸ ਨੂੰ ਅਹੁਦੇ ਤੋਂ ਹਟਾ ਦਿਤਾ ਗਿਆ ਸੀ ਪਰ ਇਸ ਨਾਲ ਭਾਜਪਾ ਦੀ ਕਾਫ਼ੀ ਕਿਰਕਿਰੀ ਹੋਈ ਸੀ।
Kathua Gangrape Accused
ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਨੁਮਾਇੰਦਗੀ ਕਰਨ ਪਿਛੇ ਉਨ੍ਹਾਂ ਦਾ ਕੋਈ ਸਿਆਸੀ ਮਕਸਦ ਨਹੀਂ ਹੈ, ਉਹ ਮੇਰੇ ਲਈ ਹੋਰ ਗਾਹਕਾਂ ਵਾਂਗ ਹੀ ਹਨ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਅਪਣੇ ਗਾਹਕਾਂ ਤੋਂ ਫ਼ੀਸ ਨਹੀਂ ਲੈਂਦੇ ਹਨ। ਨਿਰਭਯਾ ਗੈਂਗਰੇਪ ਵਿਚ ਲੜਕੀ ਨਾਲ ਕਿਸ ਕਦਰ ਦਰਿੰਦਗੀ ਕੀਤੀ ਗਈ ਸੀ ਕਿ ਵਕੀਲਾਂ ਨੇ ਮੁਲਜ਼ਮਾਂ ਦਾ ਕੇਸ ਤਕ ਲੜਨ ਤੋਂ ਇਨਕਾਰ ਕਰ ਦਿਤਾ ਸੀ। ਕਠੂਆ ਗੈਂਗਰੇਪ ਵਿਚ ਵੀ ਅਜਿਹੀ ਹੀ ਦਰਿੰਦਗੀ ਹੋਈ, ਜਿਨ੍ਹਾਂ ਦੇ ਕੇਸ ਨੂੰ ਕੋਈ ਹੋਰ ਨਹੀਂ ਸਗੋਂ ਭਾਜਪਾ ਨੇਤਾ ਅੱਗੇ ਹੋ ਕੇ ਲੜ ਰਹੇ ਹਨ।
MOhan Lalਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਪੀੜਤ ਪਰਿਵਾਰ ਦੀ ਵਕੀਲ ਨੂੰ ਜਾਨੋਂ ਮਾਰਨ ਤਕ ਦੀਆਂ ਧਮਕੀਆਂ ਮਿਲੀਆਂ ਪਰ ਇਸ ਦੇ ਬਾਵਜੂਦ ਉਸ ਵਕੀਲ ਨੇ ਇਸ ਕੇਸ ਦੀ ਪੈਰਵਾਈ ਕਰਨੀ ਜਾਰੀ ਰੱਖੀ...ਪਰ ਦੂਜੇ ਪਾਸੇ ਭਾਜਪਾ ਦੇ ਨੇਤਾ ਗ਼ਰੀਬ ਪੀੜਤ ਪਰਵਾਰ ਦੀ ਵਕਾਲਤ ਕਰਨ ਦੀ ਬਜਾਏ ਮੁਲਜ਼ਮਾਂ ਤੋਂ ਬਿਨਾਂ ਫੀਸ ਲਏ ਉਨ੍ਹਾਂ ਦਾ ਕੇਸ ਲੜ ਰਹੇ ਹਨ। ਕੀ ਇਹੀ ਹੈ ਕਿ ਭਾਜਪਾ ਦੀ 'ਬੇਟੀ ਬਚਾਓ' ਯੋਜਨਾ?