ਹਰੀਵੰਸ਼ ਦੀ ਉਮੀਦਵਾਰੀ ਤੋਂ ਅਕਾਲੀ ਦਲ ਤੇ ਸ਼ਿਵ ਸੈਨਾ ਨਾਰਾਜ਼
Published : Aug 8, 2018, 9:18 am IST
Updated : Aug 8, 2018, 9:18 am IST
SHARE ARTICLE
Harivansh Narayan Singh
Harivansh Narayan Singh

ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਜੇਡੀਯੂ ਸੰਸਦ ਮੈਂਬਰ ਹਰੀਵੰਸ਼ ਦੀ ਉਮੀਦਵਾਰੀ ਕਾਰਨ ਅਕਾਲੀ ਦਲ ਅਤੇ ਸ਼ਿਵ ਸੈਨਾ ਨਾਰਾਜ਼ ਹਨ...............

ਨਵੀਂ ਦਿੱਲੀ : ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਐਨਡੀਏ ਵਲੋਂ ਜੇਡੀਯੂ ਸੰਸਦ ਮੈਂਬਰ ਹਰੀਵੰਸ਼ ਦੀ ਉਮੀਦਵਾਰੀ ਕਾਰਨ ਅਕਾਲੀ ਦਲ ਅਤੇ ਸ਼ਿਵ ਸੈਨਾ ਨਾਰਾਜ਼ ਹਨ। ਅਕਾਲੀ ਦਲ ਨੂੰ ਉਮੀਦ ਸੀ ਕਿ ਰਾਜ ਸਭਾ ਵਿਚ ਐਨਡੀਏ ਦਾ ਡਿਪਟੀ ਚੇਅਰਮੈਨ ਦਾ ਉਮੀਦਵਾਰ ਅਕਾਲੀ ਦਲ ਦੇ ਨਰੇਸ਼ ਗੁਜਰਾਲ ਹੋਣਗੇ ਪਰ ਆਖ਼ਰੀ ਸਮੇਂ ਭਾਜਪਾ ਨੇ ਹਰੀਵੰਸ਼ ਨੂੰ ਉਮੀਦਵਾਰ ਬਣਾ ਦਿਤਾ। ਅਕਾਲੀ ਦਲ ਦੀ ਸੰਸਦੀ ਦਲ ਦੀ ਮੀਟਿੰਗ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਹੋਈ ਜਿਸ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਅਕਾਲੀ ਦਲ 9 ਅਗੱਸਤ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਵਿਚ ਗ਼ੈਰ-ਹਾਜ਼ਰ ਰਹਿ ਸਕਦਾ ਹੈ। ਇਹ ਵੀ ਖ਼ਬਰ ਹੈ ਕਿ ਬਿਨਾਂ ਸਲਾਹ ਲਏ ਹਰੀਵੰਸ਼ ਦਾ ਨਾਮ ਤੈਅ ਕਰਨ ਤੋਂ ਸ਼ਿਵ ਸੈਨਾ ਵੀ ਨਾਰਾਜ਼ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਅਪਣੇ ਸਹਿਯੋਗੀਆਂ ਨੂੰ ਫ਼ੋਨ ਕਰ ਰਹੇ ਹਨ। ਉਨ੍ਹਾਂ ਰਾਮ ਵਿਲਾਸ ਪਾਸਵਾਨ ਨੂੰ ਫ਼ੋਨ ਕਰ ਕੇ ਹਰੀਵੰਸ਼ ਦੇ ਨਾਮ ਦੀ ਜਾਣਕਾਰੀ ਦਿਤੀ ਜਿਸ ਤੋਂ ਬਾਅਦ ਪਾਸਵਾਨ ਨੇ ਹਰੀਵੰਸ਼ ਦੇ ਨਾਮ ਦਾ ਸਵਾਗਤ ਕੀਤਾ। ਹਰੀਵੰਸ਼ ਕਿਸੇ ਹਿੰਦੀ ਅਖ਼ਬਾਰ ਦੇ ਸੰਪਾਦਕ ਰਹਿ ਚੁੱਕੇ ਹਨ।

ਉਹ ਅਪ੍ਰੈਲ 2014 ਵਿਚ ਰਾਜ ਸਭਾ ਲਈ ਬਿਹਾਰ ਤੋਂ ਚੁਣੇ ਗਏ ਸਨ। ਉਨ੍ਹਾਂ ਦਾ ਕਾਰਜਕਾਲ ਅਪ੍ਰੈਲ 2020 ਵਿਚ ਪੂਰਾ ਹੋਵੇਗਾ। ਹਰੀਵੰਸ਼ ਦਾ ਜਨਮ ਉੱਤਰ ਪ੍ਰਦੇਸ਼ ਦੇ ਬਲੀਆ ਵਿਚ 30 ਜੂਨ 1956 ਨੂੰ ਹੋÎਇਆ ਸੀ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਨ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਰਹਿੰਦੇ ਹਨ। ਰਾਜਸਭਾ ਦੇ ਨਵੇਂ ਉਪ ਸਭਾਪਤੀ ਦੀ ਚੋਣ 9 ਅਗੱਸਤ ਨੂੰ ਹੋਵੇਗੀ। ਸੰਸਦ ਦਾ ਮਾਨਸੂਨ ਸੈਸ਼ਨ 10 ਅਗੱਸਤ ਨੂੰ ਖ਼ਤਮ ਹੋ ਰਿਹਾ ਹੈ। ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਸੋਮਵਾਰ ਨੂੰ ਸਿਫ਼ਰ ਕਾਲ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਸੀ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement