ਹਰਿਆਣੇ ਵਿਚ ਅਧਿਆਪਕਾਂ ਲਈ ਨਿਕਲੀਆਂ ਭਰਤੀਆਂ 
Published : Aug 8, 2019, 3:48 pm IST
Updated : Aug 8, 2019, 3:48 pm IST
SHARE ARTICLE
HSSC recruitment 2019 for 3864 posts of teachers check details
HSSC recruitment 2019 for 3864 posts of teachers check details

ਇਸ ਤਰ੍ਹਾਂ ਕੀਤੀ ਜਾਵੇਗੀ ਭਰਤੀ 

ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਹਰਿਆਣਾ ਵਿਚ ਅਧਿਆਪਕਾਂ ਦੀਆਂ ਅਸਾਮੀਆਂ ‘ਤੇ ਭਰਤੀ ਲਈ ਹਰਿਆਣਾ ਵਿਚ ਵੈਕੇਂਸੀਆਂ ਨਿਕਲੀਆਂ ਹਨ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਸੀ) ਨੇ ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੁਲ 3864 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿਚ ਪੀਜੀਟੀ ਅਤੇ ਮੇਵਾਤ ਕੇਡਰ ਦੀ ਭਰਤੀ ਸ਼ਾਮਲ ਹੈ।

HSSCHSSC

ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 20 ਅਗਸਤ ਤੋਂ ਸ਼ੁਰੂ ਹੋਵੇਗੀ। ਅਰਜ਼ੀ ਦੇਣ ਦੀ ਆਖ਼ਰੀ ਤਰੀਕ 5 ਸਤੰਬਰ ਹੈ। ਇਸ ਦੇ ਨਾਲ ਹੀ ਅਰਜ਼ੀ ਫੀਸ 9 ਸਤੰਬਰ ਤੱਕ ਜਮ੍ਹਾ ਕੀਤੀ ਜਾ ਸਕਦੀ ਹੈ. ਇਹ ਅਸਾਮੀ ਸਿਰਫ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਹਰਿਆਣਾ ਅਧਿਆਪਕ ਯੋਗਤਾ ਟੈਸਟ (ਐਚ.ਈ.ਈ.ਟੀ.) ਜਾਂ ਸਕੂਲ ਅਧਿਆਪਕ ਯੋਗਤਾ ਟੈਸਟ (ਐਸ.ਟੀ.ਈ.ਟੀ) ਪਾਸ ਕੀਤਾ ਹੈ। ਭਰਤੀ ਸੰਬੰਧੀ ਜਾਣਕਾਰੀ: ਆਹੁਦੇ ਦਾ ਨਾਮ ਹੈ ਅਧਿਆਪਕ ਪੀਜੀਟੀ।

ਆਹੁਦਿਆਂ ਦੀ ਗਿਣਤੀ 3864 ਹੈ। ਜਿਸ ਦੇ ਕੋਲ ਐਚਟੀਈਟੀ ਜਾਂ ਐਸਟੀਈਟੀ ਸਾਰਟੀਫਿਕੇਟ ਹੈ ਉਹ ਇਹਨਾਂ ਆਹੁਦਿਆਂ ਤੇ ਅਪਲਾਈ ਕਰ ਸਕਦਾ ਹੈ। ਯੋਗਤਾ ਨਾਲ ਜੁੜੀ ਹੋਰ ਜਾਣਕਾਰੀ ਲਈ ਆਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰਨਾ ਪਵੇਗਾ। ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 18 ਅਤੇ ਵਧ ਤੋਂ ਵਧ 42 ਸਾਲ ਹੋਣੀ ਚਾਹੀਦੀ ਹੈ। ਤਨਖਾਹ 47600, 151,000 ਹੈ।

ਉਮੀਦਵਾਰਾਂ ਦੀ ਚੋਣ ਆਨਲਾਈ ਪ੍ਰੀਖਿਆ ਜਾਂ ਓਐਮਆਰ ਅਧਾਰਤ ਪ੍ਰੀਖਿਆ ਦੁਆਰਾ ਕੀਤੀ ਜਾਵੇਗੀ। ਪ੍ਰੀਖਿਆ ਅਕਤੂਬਰ ਜਾਂ ਨਵੰਬਰ ਵਿਚ ਆਯੋਜਤ ਕੀਤੀ ਜਾਏਗੀ। ਚਾਹਵਾਨ ਲੋਕ www.hssc.gov.in ਵੈਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement