ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ
Published : Aug 6, 2019, 4:25 pm IST
Updated : Aug 6, 2019, 4:25 pm IST
SHARE ARTICLE
 India Post Recruitment 2019 for 10066 Gramin Dak Sevak GDS Posts
India Post Recruitment 2019 for 10066 Gramin Dak Sevak GDS Posts

ਭਾਰਤੀ ਡਾਕ ਵਿਭਾਗ 'ਚ ਨਿਕਲੀਆਂ 10,066 ਆਸਾਮੀਆਂ

ਨਵੀਂ ਦਿੱਲੀ : ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਲਈ ਭਾਰਤੀ ਡਾਕ ਵਿਭਾਗ ਨੇ ਬੰਪਰ ਨੌਕਰੀਆਂ ਕੱਢੀਆਂ ਹਨ। ਭਾਰਤੀ ਡਾਕ ਵਿਭਾਗ ਪੇਂਡੂ ਡਾਕ ਸੇਵਕ (ਜੀਡੀਐਸ) ਦੇ ਅਹੁਦਿਆਂ 'ਤੇ ਭਰਤੀ ਕਰੇਗਾ। ਭਾਰਤੀ ਡਾਕ ਵੱਲੋਂ ਆਸਾਮ, ਬਿਹਾਰ, ਗੁਜਰਾਤ, ਕਰਨਾਟਕ, ਕੇਰਲ ਅਤੇ ਪੰਜਾਬ 'ਚ ਕੁਲ 10,066 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ।

 India Post Recruitment 2019 for 10066 Gramin Dak Sevak GDS PostsIndia Post Recruitment 2019 for 10066 Gramin Dak Sevak GDS Posts

ਇਨ੍ਹਾਂ ਅਹੁਦਿਆਂ 'ਤੇ ਆਵੇਦਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਪਲਾਈ ਕਰਨ ਦੀ ਅੰਤਮ ਤਰੀਕ 4 ਸਤੰਬਰ ਹੈ। ਪੇਂਡੂ ਡਾਕ ਸੇਵਕ ਨੂੰ ਡਾਕ ਟਿਕਟਾਂ ਅਤੇ ਸਟੇਸ਼ਨਰੀ ਦੀ ਵਿਕਰੀ, ਮੇਲ ਦੀ ਡਿਲੀਵਰੀ ਅਤੇ ਪੋਸਟਮਾਸਟਰ/ਸਬ ਪੋਸਟਮਾਸਟਰ ਵੱਲੋਂ ਦਿੱਤੇ ਗਏ ਹੋਰ ਕਾਰਜਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਨੌਕਰੀ 'ਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ) ਦਾ ਕੰਮ ਵੀ ਸ਼ਾਮਲ ਹੈ।

 India Post Recruitment 2019 for 10066 Gramin Dak Sevak GDS PostsIndia Post Recruitment 2019 for 10066 Gramin Dak Sevak GDS Posts

ਅਹੁਦੇ ਦਾ ਨਾਂ : ਪੇਂਡੂ ਡਾਕ ਸੇਵਕ (ਜੀਡੀਐਸ)
ਕੁਲ ਆਸਾਮੀਆਂ ਦੀ ਗਿਣਤੀ : 10,066
ਯੋਗਤਾ : ਇਨ੍ਹਾਂ ਅਹੁਦਿਆਂ 'ਤੇ 10ਵੀਂ ਪਾਸ ਉਮੀਦਵਾਰ ਅਪਲਾਈ ਕਰ ਸਕਦਾ ਹੈ। ਉਮੀਦਵਾਰ 10ਵੀਂ ਜਮਾਤ ਤਕ ਸਥਾਨਕ ਭਾਸ਼ਾ 'ਚ ਪੜ੍ਹਿਆ ਹੋਣਾ ਚਾਹੀਦਾ ਹੈ।
ਉਮਰ : ਉਮੀਦਵਾਰ ਦੀ ਉਮਰ 18-40 ਵਿਚਕਾਰ ਹੋਣੀ ਚਾਹੀਦੀ ਹੈ। ਓਬੀਸੀ ਕੈਟੇਗਰੀ ਦੇ ਲੋਕਾਂ ਨੂੰ ਵੱਧ ਤੋਂ ਵੱਧ 3 ਸਾਲ ਅਤੇ ਐਸਸੀ ਤੇ ਐਸਟੀ ਵਰਗ ਦੇ ਲੋਕਾਂ ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਨਾਲ ਹੀ ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਕੰਪਿਊਟਰ ਸਿਖਲਾਈ ਇੰਸਟੀਚਿਊਟ ਦਾ ਘੱਟੋ-ਘੱਟ 60 ਦਿਨ ਦਾ ਕੰਪਿਊਟਰ ਟ੍ਰੇਨਿੰਗ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ। ਕੇਂਦਰ ਸਰਕਾਰ/ਸੂਬਾ ਸਰਕਾਰ/ਯੂਨੀਵਰਸਿਟੀ/ਬੋਰਡ ਆਦਿ ਤੋਂ ਪ੍ਰਾਪਤ ਸਰਟੀਫ਼ਿਕੇਟ ਵੀ ਸਵੀਕਾਰ ਕੀਤੇ ਜਾਣਗੇ।

 India Post Recruitment 2019 for 10066 Gramin Dak Sevak GDS PostsIndia Post Recruitment 2019 for 10066 Gramin Dak Sevak GDS Posts

ਇੰਜ ਕਰੋ ਅਪਲਾਈ :
ਬੇਨਤੀਕਰਤਾ www.appost.in/gdsonline/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਆਫ਼ਿਸ਼ੀਅਲ ਨੋਟੀਫ਼ਿਕੇਸ਼ਨ ਵੀ ਇਸ ਵੈਬਸਾਈਟ 'ਤੇ ਚੈਕ ਕੀਤੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement