ਆਟੋ ਸੈਕਟਰ ਵਿਚ ਮੰਦੀ ਨਾਲ 2 ਲੱਖ ਨੌਕਰੀਆਂ ਗਈਆਂ
Published : Aug 4, 2019, 4:45 pm IST
Updated : Aug 4, 2019, 4:45 pm IST
SHARE ARTICLE
Two lakh jobs cut in last 3 months across automobile dealerships fada
Two lakh jobs cut in last 3 months across automobile dealerships fada

ਹੁਣ ਹੋਰ ਹੋਵੇਗੀ ਟ੍ਰਿਮ

ਨਵੀਂ ਦਿੱਲੀ: ਕਾਰਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਦੌਰਾਨ ਦੇਸ਼ਭਰ ਵਿਚ ਕਾਰ ਡੀਲਰਸ ਵੱਡੀ ਸੰਖਿਆ ਵਿਚ ਕਰਮਚਾਰੀਆਂ ਨੂੰ ਬਾਹਰ ਦਾ ਰਾਸਤਾ ਦਿਖ ਰਿਹਾ ਹੈ। ਫੇਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਖੁਦਰਾ ਵਿਕਰੇਤਾ ਨੇ ਵਿਕਰੀ ਵਿਚ ਭਾਰੀ ਗਿਰਾਵਟ ਦੀ ਵਜ੍ਹਾ ਤੋਂ ਕਰੀਬ ਦੋ ਲੱਖ ਕਰਮਚਾਰੀਆਂ ਦੀ ਟ੍ਰਿਮ ਕੀਤੀ ਹੈ।

CarCar

ਫਾਡਾ ਨੇ ਕਿਹਾ ਕਿ ਭਵਿੱਖ ਵਿਚ ਸੁਧਾਰ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਜਿਸ ਦੀ ਵਜ੍ਹਾ ਨਾਲ ਹੋਰ ਸ਼ੋਰੂਮ ਬੰਦ ਹੋ ਸਕਦੇ ਹਨ। ਟ੍ਰਿਮ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ। ਹਰਸ਼ਰਾਜ ਕਾਲੇ ਨੇ ਕਿਹਾ ਕਿ ਹੁਣ ਜ਼ਿਆਦਾ ਟ੍ਰਿਮ ਅਤੇ ਵਿਕਰੀਆਂ ਹੋ ਰਹੀਆਂ ਹਨ ਪਰ ਸੁਸਤੀ ਦਾ ਇਹ ਰੁਖ ਜੇ ਜਾਰੀ ਰਹਿੰਦਾ ਹੈ ਤਾਂ ਤਕਨੀਕੀ ਨੌਕਰੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਇਹ ਪੁੱਛੇ ਜਾਣ ਤੇ ਕਿ ਦੇਸ਼ਭਰ ਵਿਚ ਡੀਲਰਸ਼ਿਪ ਵਿਚ ਕਿੰਨੀਆਂ ਨੌਕਰੀਆਂ ਦੀ ਕਟੌਤੀ ਹੋਈ ਹੈ ਕਾਲੇ ਨੇ ਕਿਹਾ ਕਿ ਹੁਣ ਤਕ ਦੋ ਲੱਖ ਲੋਕਾਂ ਨੂੰ ਬਾਹਰ ਕੀਤਾ ਗਿਆ ਹੈ।

ਦੇਸ਼ ਵਿਚ 15000 ਡੀਲਰਾਂ ਦੇ 26000 ਕਾਰ ਸੋਰੂਮਾਂ ਵਿਚ ਕਰੀਬ 25 ਲੱਖ ਲੋਕਾਂ ਨੂੰ ਡਾਇਰੈਕਟ ਇੰਪਾਇਮੈਂਟ ਮਿਲਾ ਹੋਇਆ ਹੈ। ਇਸ ਤਰ੍ਹਾਂ 25 ਲੱਖ ਲੋਕਾਂ ਨੂੰ ਇਨਡਾਇਰੈਕਟ ਰੂਪ ਤੋਂ ਇਸ ਇੰਡਸਟ੍ਰੀ ਵਿਚ ਰੁਜ਼ਗਾਰ ਮਿਲਿਆ ਹੈ। ਉਹਨਾਂ ਅੱਗੇ ਦਸਿਆ ਕਿ ਚੰਗੇ ਚੋਣ ਨਤੀਜਿਆਂ ਅਤੇ ਬਜਟ ਦੇ ਬਾਵਜੂਦ ਆਟੋ ਇੰਡਸਟ੍ਰੀ ਵਿਚ ਸੁਸਤੀ ਹੈ। ਇਸ ਸਾਲ ਮਾਰਚ ਤਕ ਡੀਲਰਾਂ ਨੇ ਕਰਮਚਾਰੀਆਂ ਵਿਚ ਕਟੌਤੀ ਨਹੀਂ ਕੀਤੀ ਸੀ ਕਿਉਂ ਕਿ ਉਹਨਾਂ ਨੂੰ ਲਗ ਰਿਹਾ ਸੀ ਕਿ ਇਹ ਸੁਸਤੀ ਅਸਥਾਈ ਹੈ।

ਪਰ ਇਸ ਸਥਿਤੀ ਵਿਚ ਸੁਧਾਰ ਨਹੀਂ ਹੋਇਆ। ਉਹ ਕਰਮਚਾਰੀਆਂ ਦੀ ਟ੍ਰੇਨਿੰਗ ਵਿਚ ਕਾਫੀ ਨਿਵੇਸ਼ ਕਰਦੇ ਹਨ। ਅਜਿਹੇ ਵਿਚ ਕਰਮਚਾਰੀਆਂ ਨੂੰ ਹਟਾਉਣਾ ਆਖਰੀ ਵਿਕਲਪ ਹੈ। ਵਾਹਨ ਬਣਾਉਣ ਵਾਲਿਆਂ ਦੇ ਸੰਗਠਨ ਦੇ ਅੰਕੜਿਆਂ ਅਨੁਸਾਰ ਚਾਲੂ ਵਿਤ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਸਾਰੀਆਂ ਸ਼੍ਰੇਣੀਆਂ ਵਿਚ ਵਾਹਨਾਂ ਦੀ ਵਿਕਰੀ 12.35 ਫ਼ੀਸਦੀ ਘਟ ਕੇ 60,85,406 ਯੂਨਿਟਸ ਰਹਿ ਗਈ। ਇਸ ਤੋਂ ਪਹਿਲਾਂ ਵਿਤ ਸਾਲ ਦੀ ਆਮ ਤਿਮਾਹੀ ਵਿਚ ਵਾਹਨ ਵਿਕਰੀ 69,42,742 ਯੂਨਿਟਸ ਰਹੀ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement