
ਲਿਖਿਆ, “ਤੁਹਾਡੇ ਪਤੀ ਨੂੰ ਖੁਦਾ ਕੋਲ ਭੇਜ ਦਿਤਾ, ਫ਼ੌਜ ਜੋ ਮਰਜ਼ੀ ਕਰ ਲਵੇ”
ਅੰਬਾਲਾ: ਹਰਿਆਣਾ ਦੇ ਅੰਬਾਲਾ ਕੈਂਟ ਤੋਂ ਲਾਪਤਾ ਹੋਏ ਫ਼ੌਜ ਦੇ ਲਾਂਸ ਹੌਲਦਾਰ ਪਵਨ ਸ਼ੰਕਰ ਦੀ ਲਾਸ਼ ਰੇਲਵੇ ਟਰੈਕ ਤੋਂ ਬਰਾਮਦ ਹੋਈ ਹੈ। ਇਹ ਲਾਸ਼ ਰੇਲਵੇ ਸਟੇਸ਼ਨ ਤੋਂ ਮੋਹੜਾ ਵਿਚ ਪਟੜੀ ਉਤੇ ਪਈ ਮਿਲੀ। ਇਸ ਮਾਮਲੇ ਵਿਚ ਉਦੋਂ ਹੜਕੰਪ ਮਚ ਗਿਆ ਜਦੋਂ ਲਾਂਸ ਹੌਲਦਾਰ ਦੀ ਪਤਨੀ ਦੇ ਮੋਬਾਈਲ ’ਤੇ ਵ੍ਹਟਸਐਪ ਮੈਸੇਜ ਆਇਆ। ਇਸ ਵਿਚ ਲਿਖਿਆ ਸੀ ਕਿ ਤੁਹਾਡੇ ਪਤੀ ਨੂੰ ਰੱਬ ਕੋਲ ਭੇਜ ਦਿਤਾ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ AGTF ਦੀ ਵੱਡੀ ਕਾਰਵਾਈ, ਗਰਮਖਿਆਲੀ ਹਰਵਿੰਦਰ ਰਿੰਦਾ ਦੇ ਨਜ਼ਦੀਕੀ ਸਾਥੀਆਂ ਨੂੰ ਕੀਤਾ ਕਾਬੂ
ਇਸ ਮੈਸੇਜ ਤੋਂ ਬਾਅਦ ਪੁਲਿਸ ਦੇ ਨਾਲ-ਨਾਲ ਮਿਲਟਰੀ ਪੁਲਿਸ ਅਤੇ ਆਰਮੀ ਇੰਟੈਲੀਜੈਂਸ ਵੀ ਅਲਰਟ ਹੋ ਗਈ ਹੈ। ਅੰਬਾਲਾ ਪਹੁੰਚੇ ਮਿਲਟਰੀ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਫਿਲਹਾਲ ਕੁੱਝ ਵੀ ਕਹਿਣਾ ਠੀਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਛਾਪੇਮਾਰੀ ਕਰਨ ਗਈ ਪੁਲਿਸ ਟੀਮ ’ਤੇ ਹਮਲਾ: 22 ਲੋਕਾਂ ਵਿਰੁਧ ਮਾਮਲਾ ਦਰਜ; 8 ਦੀ ਹੋਈ ਗ੍ਰਿਫ਼ਤਾਰੀ
ਮ੍ਰਿਤਕ ਪਵਨ ਸ਼ੰਕਰ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਸੀ। ਉਨ੍ਹਾਂ ਦਾ ਪਿੰਡ ਭੋਗਨੀਪੁਰ ਦੇ ਕੈਲਈ ਪਿੰਡ ਵਿਚ ਹੈ। ਜੋ ਪਿਛਲੇ 3 ਸਾਲਾਂ ਤੋਂ ਅੰਬਾਲਾ ਕੈਂਟ ਵਿਚ ਤਾਇਨਾਤ ਸੀ। ਇਸ ਤੋਂ ਬਾਅਦ ਪੁਲਿਸ ਨੇ ਜਵਾਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਾਨਪੁਰ ਵਿਚ ਵੀ ਸੰਪਰਕ ਕੀਤਾ।
ਇਹ ਵੀ ਪੜ੍ਹੋ: ਮਸਕਟ-ਢਾਕਾ ਉਡਾਨ ’ਚ ਹਵਾਈ ਅਮਲੇ ਦੀ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਪਵਨ ਸ਼ੰਕਰ ਅੰਬਾਲਾ ਵਿਚ ਫੌਜ ਦੀ 40 ਏਡੀ ਯੂਨਿਟ ਵਿਚ ਤਾਇਨਾਤ ਸੀ। ਪਵਨ ਸ਼ੰਕਰ ਦੇ ਮੋਬਾਈਲ ਦਾ ਕੋਈ ਸੁਰਾਗ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਤਨੀ ਨੂੰ ਸੁਨੇਹਾ ਭੇਜਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਪਵਨ ਸ਼ੰਕਰ 6 ਸਤੰਬਰ ਦੀ ਸ਼ਾਮ 7.50 ਵਜੇ ਤੋਂ ਲਾਪਤਾ ਸੀ। ਲਾਂਸ ਹੌਲਦਾਰ ਦੀ ਯੂਨਿਟ ਦੇ ਸੂਬੇਦਾਰ ਦੀ ਸ਼ਿਕਾਇਤ 'ਤੇ ਪੜਾਵ ਥਾਣਾ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਲਈ UK, ਬੰਗਲਾਦੇਸ਼ ਤੇ ਇਟਲੀ ਦੇ ਪ੍ਰਧਾਨ ਮੰਤਰੀ ਪਹੁੰਚੇ ਦਿੱਲੀ
ਬੁਧਵਾਰ ਰਾਤ 11.39 ਵਜੇ ਪਵਨ ਸ਼ੰਕਰ ਦੀ ਪਤਨੀ ਦੇ ਨੰਬਰ 'ਤੇ ਮੈਸੇਜ ਆਇਆ। ਇਸ ਤੋਂ ਬਾਅਦ ਰਾਤ 11.42 'ਤੇ ਪਵਨ ਦੇ ਵਟਸਐਪ 'ਤੇ ਆਖਰੀ ਸੀਨ ਨਜ਼ਰ ਆਇਆ। ਅਗਲੇ ਦਿਨ ਪਵਨ ਸ਼ੰਕਰ ਦੀ ਲਾਸ਼ ਰੇਲ ਪਟੜੀ ਦੇ ਕੋਲ ਮਿਲੀ ਸੀ। ਜਾਣਕਾਰੀ ਮੁਤਾਬਕ ਸਿਪਾਹੀ ਪਵਨ ਸ਼ੰਕਰ ਦੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਮਿਲੇ ਹਨ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।