
ਗੁਜਰਾਤ ਵਿਚ ਯੂਪੀ ਅਤੇ ਬਿਹਾਰ ਦੇ ਲੋਕਾਂ ਉਤੇ ਵਧਦੇ ਹਮਲਿਆਂ ਤੋਂ ਬਾਅਦ ਉਥੇ ਗੰਭੀਰ ਹਾਲਾਤ ਬਣ ਗਏ ਹਨ। ਉੱਤਰ ਭਾਰਤੀ ਲੋਕ ਗੁਜਰਾਤ...
ਅਹਿਮਦਾਬਾਦ (ਭਾਸ਼ਾ) : ਗੁਜਰਾਤ ਵਿਚ ਯੂਪੀ ਅਤੇ ਬਿਹਾਰ ਦੇ ਲੋਕਾਂ ਉਤੇ ਵਧਦੇ ਹਮਲਿਆਂ ਤੋਂ ਬਾਅਦ ਉਥੇ ਗੰਭੀਰ ਹਾਲਾਤ ਬਣ ਗਏ ਹਨ। ਉੱਤਰ ਭਾਰਤੀ ਲੋਕ ਗੁਜਰਾਤ ਤੋਂ ਵਾਪਸ ਅਪਣੇ ਸੂਬਿਆਂ ਨੂੰ ਮੁੜਨ ਲੱਗੇ ਹਨ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨਾਲ ਗੱਲ ਕਰ ਕੇ ਉੱਤਰ ਭਾਰਤੀਆਂ ਦੀ ਸੁਰੱਖਿਆ ਦੀ ਅਪੀਲ ਕੀਤੀ। ਇਸ ਉਤੇ ਗੁਜਰਾਤ ਸਰਕਾਰ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਸੁਰੱਖਿਆ ਦਾ ਭਰੋਸਾ ਦਿਤਾ ਹੈ। ਉਧਰ, ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪ ਜੜੇਜਾ ਵੀ ਇਸ ਤਰ੍ਹਾਂ ਦੇ ਮਾਮਲੇ ਉਤੇ ਸਰਕਾਰ ਦਾ ਪੱਖ ਸਾਹਮਣੇ ਰੱਖਣ ਆਏ।
Yogi Adityanath & Vijay Rupaniਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਜਿਹੜੇ ਚੋਣਾਂ ਵਿਚ ਜਿੱਤ ਨਹੀਂ ਸਕੇ, ਉਹ ਸਮਾਜ ਵਿਚ ਮਾਹੌਲ ਖ਼ਰਾਬ ਕਰ ਰਹੇ ਹਨ। ਉੱਤਰ ਭਾਰਤੀਆਂ ਦੇ ਹਮਲਿਆਂ ਦੇ ਡਰ ਤੋਂ ਘਰ ਵਾਪਸ ਮੁੜਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੁਜਰਾਤ ਦੇ ਮੁੱਖ ਮੰਤਰੀ ਨੇ ਗੱਲ ਕੀਤੀ। ਨਿਤੀਸ਼ ਕੁਮਾਰ ਨੇ ਕਿਹਾ, ‘ਮੈੰ ਕਲ (ਐਤਵਾਰ) ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨਾਲ ਗੱਲੀ ਕੀਤੀ ਸੀ। ਅਸੀਂ ਉਨ੍ਹਾਂ ਦੇ ਸੰਪਰਕ ਵਿਚ ਹਾਂ ਅਤੇ ਉਹ ਹਾਲਾਤ ਉਤੇ ਨਜ਼ਰ ਰੱਖ ਰਹੇ ਹਨ। ਜਿਨ੍ਹਾਂ ਨੇ ਹਮਲੇ ਕੀਤੇ ਹੈ ਉਨ੍ਹਾਂ ਨੂੰ ਸਜ਼ਾ ਮਿਲੇਗੀ ਅਤੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ।
Police Security in Gujaratਮੁੱਖ ਮੰਤਰੀ ਅਦਿਤਿਆਨਾਥ ਨੇ ਰੂਪਾਣੀ ਨਾਲ ਫੋਨ ‘ਤੇ ਉੱਤਰ ਭਾਰਤੀਆਂ ਉਤੇ ਹਮਲੇ ਦੀ ਚਿੰਤਾ ਦਰਸਾਈ। ਗੁਜਰਾਤ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਵਿਚ ਕੋਈ ਵੀ ਘਟਨਾ ਨਹੀਂ ਵਾਪਰੀ। ਗੁਜਰਾਤ ਸਰਕਾਰ ਹਰ ਵਿਅਕਤੀ ਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ ਅਤੇ ਸਾਰਿਆਂ ਦਾ ਗੁਜਰਾਤ ਵਿਚ ਸਨਮਾਨ ਹੈ। ਗੁਜਰਾਤ ਸਰਕਾਰ ਦੁਆਰਾ ਚੁੱਕੇ ਗਏ ਇਨ੍ਹਾਂ ਕਦਮਾਂ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਲਾਘਾ ਵੀ ਕੀਤੀ। ਇਧਰ, ਗੁਜਰਾਤ ਦੇ ਗ੍ਰਹਿਮੰਤਰੀ ਪ੍ਰਦੀਪ ਜੜੇਜਾ ਨੇ ਗੁਜਰਾਤ ਸਰਕਾਰ ਦਾ ਪੱਖ ਰੱਖਦੇ ਹੋਏ ਕਿਹਾ
Letter ਕਿ ਮਾਮਲੇ ਉਤੇ ਸਰਕਾਰ ਗੰਭੀਰ ਹੈ ਅਤੇ ਗ੍ਰਿਫ਼ਤਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ‘ਮਾਮਲੇ ਵਿਚ 450 ਤੋਂ ਜ਼ਿਆਦਾ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਸੂਬੇ ਦੇ ਡੀ.ਜੀ.ਪੀ. ਖ਼ੁਦ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ ਅਤੇ ਐਸਪੀ, ਡੀਐਮ ਦੇ ਨਾਲ ਤਾਲਮੇਲ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਵੀ ਲਗਾਈ ਗਈ ਹੈ। ਗੁਜਰਾਤ ਦੇ ਲੋਕਾਂ ਨੇ ਜਿਨ੍ਹਾਂ ਨੂੰ ਨਕਾਰਿਆ ਹੈ, ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।’