
ਸਵੇਰੇ 10.30 ਵਜੇ ਹੋਵੇਗੀ ਸੁਣਵਾਈ
ਨਵੀਂ ਦਿੱਲੀ : ਸੁਪਰੀਮ ਕੋਰਟ ਦੀ 5 ਮੈਂਬਰੀ ਸੰਵਿਧਾਨ ਬੈਂਚ ਸਨਿਚਰਵਾਰ ਯਾਨੀ ਕਿ ਅੱਜ ਅਯੁਧਿਆ ਵਿਵਾਦ 'ਤੇ ਫ਼ੈਸਲਾ ਸੁਣਾਵੇਗੀ। ਸਵੇਰੇ 10.30 ਵਜੇ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਫ਼ੈਸਲਾ ਸੁਣਾ ਸਕਦੀ ਹੈ। ਬੈਂਚ ਨੇ 40 ਦਿਨ ਤਕ ਹਿੰਦੂ ਅਤੇ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 16 ਅਕਤੂਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
Supreme Court of India
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਆਰ.ਕੇ. ਤਿਵਾਰੀ, ਡੀਜੀਪੀ ਓਮਪ੍ਰਕਾਸ਼ ਸਿੰਘ ਸਮੇਤ ਕਈ ਸੀਨੀਅਰ ਅਫ਼ਸਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਜੱਜ ਨੇ ਅਯੁਧਿਆ ਕੇਸ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਸੂਬੇ ਦੀ ਸੁਰੱਖਿਆ ਤਿਆਰੀਆਂ ਬਾਰੇ ਚਰਚਾ ਕੀਤੀ। ਸੰਵਿਧਾਨ ਬੈਂਚ ਦੀ ਪ੍ਰਧਾਨਗੀ ਕਰ ਰਹੇ ਮੁੱਖ ਜੱਜ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋਣਗੇ।
Ram Mandir - Babri Masjid
ਜ਼ਿਕਰਯੋਗ ਹੈ ਕਿ ਅਯੁਧਿਆ ਜ਼ਿਲ੍ਹੇ ਨੂੰ 4 ਜ਼ੋਨ ਰੈਡ, ਯੈਲੋ, ਗ੍ਰੀਨ ਅਤੇ ਬਲਿਊ 'ਚ ਵੰਡਿਆ ਗਿਆ ਹੈ। ਇਨ੍ਹਾਂ 'ਚ 48 ਸੈਕਟਰ ਬਣਾਏ ਗਏ ਹਨ। ਵਿਵਾਦਤ ਥਾਂ ਰੈਡ ਜ਼ੋਨ 'ਚ ਸਥਿਤ ਹੈ। ਪੁਲਿਸ ਮੁਤਾਬਕ ਸੁਰੱਖਿਆ ਯੋਜਨਾ ਇਸ ਤਰ੍ਹਾਂ ਬਣਾਈ ਜਾ ਰਹੀ ਹੈ ਕਿ ਇਕ ਆਦੇਸ਼ 'ਤੇ ਪੂਰੀ ਅਯੁਧਿਆ ਨੂੰ ਸੀਲ ਕੀਤਾ ਜਾ ਸਕੇ। ਪ੍ਰਸ਼ਾਸਨ ਨੇ ਫ਼ੈਸਲਾ ਦਾ ਸਮਾਂ ਨੇੜੇ ਆਉਣ 'ਤੇ ਅਰਧ ਫ਼ੌਜ ਦੀ ਵਾਧੂ 100 ਕੰਪਨੀਆਂ ਮੰਗੀਆਂ ਹਨ। ਇਸ ਤੋਂ ਪਹਿਲਾਂ ਦੀਵਾਲੀ 'ਤੇ ਸੁਰੱਖਿਆ ਬਲਾਂ ਦੀਆਂ 47 ਕੰਪਨੀਆਂ ਪਹੁੰਚੀਆਂ ਸਨ, ਜੋ ਹੁਣ ਵੀ ਤਾਇਨਾਤ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਅਡਵਾਈਜ਼ਰ ਨੇ ਵੀ ਕੀਤਾ ਟਵੀਟ
Chief minister @capt_amarinder reviews law & order situation with DGP & other officials in view of impending SC verdict in Ayodhya case. Orders alert in state. Appeals to all to remain calm and not do anything to disturb the state’s harmony. #AYODHYAVERDICT #AyodhyaHearing
— Raveen Thukral (@RT_MediaAdvPbCM) November 9, 2019
ਅਯੁੱਧਿਆ ਮਾਮਲੇ ਨੂੰ ਲੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਆਡਵਾਈਜ਼ਰ ਰਵੀਨ ਠਕਰਾਲ ਨੇ ਟਵੀਟ ਕੀਤਾ ਹੈ ਕਿ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਮੱਦੇਨਜ਼ਰ DGP ਅਤੇ ਹੋਰ ਅਧਿਕਾਰੀ ਸਖ਼ਤ ਸੁਰੱਖਿਆ ਵਿਵਸਥਾ ਕਰਨ ਅਤੇ ਸੂਬੇ ਵਿਚ ਅਲਰਟ ਜਾਰੀ ਕਰਨ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਇਸ ਫੈਸਲੇ ਦੌਰਾਨ ਪੂਰੀ ਸ਼ਾਂਤੀ ਹੋਣੀ ਚਾਹੀਦੀ ਹੈ ਅਤੇ ਕੋਈ ਵੀ ਸਮੱਸਿਆ ਪੈਦਾ ਨਾ ਹੋਵੇ।