
ਆਰਬੀਆਈ ਨੇ 2 ਹਜ਼ਾਰ ਦੇ ਨੋਟਾਂ ਦੀ ਛਪਾਈ ਕੀਤੀ ਹੈ ਬੰਦ- ਆਰਟੀਆਈ
ਨਵੀਂ ਦਿੱਲੀ : ਜੇਕਰ ਤੁਸੀ ਇਹ ਸੰਦੇਸ਼ ਪੜਿਆ ਹੈ ਕਿ 31 ਦਸੰਬਰ 2019 ਤੱਕ 2 ਹਜ਼ਾਰ ਰੁਪਏ ਦੇ ਨੋਟ ਬੰਦ ਹੋਣ ਜਾ ਰਹੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਦਰਅਸਲ ਸੋਸ਼ਲ ਮੀਡੀਆ ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਦਸੰਬਰ 2019 ਤੋਂ 2 ਹਜ਼ਾਰ ਦਾ ਨੋਟ ਬੰਦ ਹੋਣ ਜਾ ਰਹੇ ਹਨ। ਤਾਂ ਅਸੀ ਤੁਹਾਨੂੰ ਦੱਸ ਦਈਏ ਕਿ ਦੋ ਹਜ਼ਾਰ ਦਾ ਨੋਟ ਬੰਦ ਨਹੀਂ ਹੋ ਰਿਹਾ ਹੈ ਅਤੇ ਨਾ ਹੀ 1 ਹਜ਼ਾਰ ਰੁਪਏ ਦਾ ਨੋਟ ਬਜ਼ਾਰ ਵਿਚ ਆ ਰਿਹਾ ਹੈ। ਨਵੇਂ ਨੋਟ ਨੂੰ ਲੈ ਕੇ ਹੋ ਰਹੀ ਇਹ ਗੱਲਾਂ ਸਿਰਫ਼ ਅਫਵਾਹਾਂ ਹਨ।
file photo
ਇਕ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ 31 ਦਸੰਬਰ 2019 ਤੋਂ ਬਾਅਦ 2 ਹਜ਼ਾਰ ਰੁਪਏ ਦਾ ਨੋਟ ਨਹੀਂ ਬਲਦਿਆ ਜਾਵੇਗਾ। ਇਸ ਸੰਦੇਸ਼ ਦੇ ਨਾਲ ਹੀ ਯੂਜ਼ਰ ਨੇ ਇਕ ਨਿਊਜ਼ ਵੈੱਬਸਾਇਟ ਦਾ ਲਿੰਕ ਵੀ ਸ਼ੇਅਰ ਕੀਤਾ ਹੈ।
file photo
ਪਰ ਇਕ ਰਿਪੋਰਟ ਤੋਂ ਪਤਾ ਚੱਲਿਆ ਕਿ ਉਸ ਵਿਚ ਅਜਿਹਾ ਕਿੱਧਰੇ ਵੀ ਨਹੀਂ ਲਿਖਿਆ ਕਿ ਸਰਕਾਰ 2 ਹਜ਼ਾਰ ਰੁਪਏ ਦਾ ਨੋਟ ਬੰਦ ਕਰਨ ਜਾ ਰਹੀ ਹੈ। ਦੱਸ ਦਈਏ ਕਿ ਅਕਤੂਬਰ ਵਿਚ ਪ੍ਰਕਾਸ਼ਿਤ ਇਕ ਖਬਰ ਵਿਚ ਲਿਖਿਆ ਗਿਆ ਸੀ ਕਿ ਐਸਬੀਆਈ ਏਟੀਐਮ ਵਿਚੋਂ 2 ਹਜ਼ਾਰ ਦਾ ਨੋਟ ਨਹੀਂ ਲੈ ਸਕਦੇ ਹਨ ਕਿਉਂਕਿ ਐਸਬੀਆਈ ਹੌਲੀ-ਹੌਲੀ ਵੱਡੇ ਨੋਟਾਂ ਨੂੰ ਏਟੀਐਮ ਮਸ਼ੀਨ ਵਿਚ ਪਾਉਣਾ ਬੰਦ ਕਰੇਗੀ। ਇਸਦੀ ਥਾਂ 500,1000,200 ਰੁਪਏ ਦੇ ਨੋਟ ਪਾਏ ਜਾਣਗੇ।
file photo
ਦੱਸ ਦਈਏ ਕਿ ਆਰਬੀਆਈ ਦੇ ਨੋਟੀਫਿਕੇਸ਼ਨ ਸੈਕਸ਼ਨ ਤੋਂ ਅਜਿਹਾ ਕੁੱਝ ਵੀ ਪਤਾ ਨਹੀਂ ਚੱਲਿਆ ਹੈ ਕਿ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। 2 ਹਜ਼ਾਰ ਰੁਪਏ ਦਾ ਨੋਟ ਲੀਗਲ ਟੈਂਡਰ ਹੈ ਅਤੇ ਇਸ ਨੂੰ ਬੰਦ ਹੋਣ ਨੂੰ ਲੈ ਕੇ ਫੈਲਾਈ ਜਾ ਰਹੀ ਸੱਭ ਅਫਵਾਹਾਂ ਹਨ। ਅਕਤੂਬਰ ਵਿਚ ਇਕ ਆਰਟੀਆਈ ਦੇ ਜਵਾਬ ਵਿਚ ਇਹ ਜਾਣਕਾਰੀ ਜਰੂਰ ਸਾਹਮਣੇ ਆਈ ਸੀ ਕਿ ਆਰਬੀਆਈ ਨੇ 2 ਹਜ਼ਾਰ ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਇਹ ਕਦਮ ਕਈਂ ਗੜਬੜੀਆਂ ਨੂੰ ਹੋਣ ਤੋਂ ਰੋਕਣ ਲਈ ਚੁੱਕਿਆ ਸੀ।